ਅਗਲੇ ਵਿੱਤੀ ਸਾਲ ਦੀ ਪਹਿਲੀ ਛਿਮਾਹੀ ''ਚ 4.42 ਲੱਖ ਕਰੋੜ ਰੁਪਏ ਦਾ ਕਰਜ਼ਾ ਲਵੇਗੀ ਸਰਕਾਰ

03/30/2019 10:26:33 AM

ਨਵੀਂ ਦਿੱਲੀ — ਵਿੱਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ ਵਿੱਤੀ ਸਾਲ 2019-20 ਦੀ ਪਹਿਲੀ ਛਿਮਾਹੀ 'ਚ 4.42 ਲੱਖ ਕਰੋੜ ਦਾ ਕਰਜ਼ਾ ਲਵੇਗੀ। ਆਰਥਿਕ ਮਾਮਲਿਆਂ ਦੇ ਸਕੱਤਰ ਸੁਭਾਸ਼ ਚੰਦਰ ਗਰਗ ਨੇ 2019-20 ਦੇ ਕਰਜ਼ੇ ਦੇ ਪ੍ਰੋਗਰਾਮ ਬਾਰੇ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅਪ੍ਰੈਲ ਤੋਂ ਸਤੰਬਰ ਦੀ ਮਿਆਦ 'ਚ ਕੁੱਲ ਕਰਜ਼ 4.42 ਲੱਖ ਕਰੋੜ ਹੋਵੇਗਾ। ਇਸ ਦੌਰਾਨ ਸ਼ੁੱਧ ਕਰਜ਼ਾ 3.40 ਲੱਖ ਕਰੋੜ ਰੁਪਏ ਰਹੇਗਾ। ਕੁੱਲ ਕਰਜ਼ੇ ਵਿਚ ਪੁਰਾਣੀਆਂ ਕਿਸ਼ਤਾਂ ਵੀ ਸ਼ਾਮਲ ਹੁੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਚਾਲੂ ਵਿੱਤੀ ਸਾਲ 'ਚ ਕੁੱਲ ਘਰੇਲੂ ਉਤਪਾਦ(ਜੀਡੀਪੀ) ਦੇ 3.4 ਫੀਸਦੀ ਦੇ ਦਾਇਰੇ 'ਚ ਵਿੱਤੀ ਘਾਟਾ ਬਣਾਏ ਰੱਖੇਗੀ। ਬਜਟ ਵਿਚ 2019-20 ਲਈ 7.10 ਲੱਖ ਕਰੋੜ ਰੁਪਏ ਦੇ ਕੁੱਲ ਕਰਜ਼ੇ ਦਾ ਟੀਚਾ ਤੈਅ ਕੀਤਾ ਸੀ। ਚਾਲੂ ਵਿੱਤੀ ਸਾਲ ਲਈ ਕੁੱਲ ਕਰਜ਼ੇ ਦਾ ਅੰਦਾਜ਼ਾ 5.71 ਲੱਖ ਕਰੋੜ ਰੁਪਏ ਹੈ।


Related News