ਸਰਕਾਰੀ ਸਕਿਓਰਿਟਜ਼ ਦੀ ਓ. ਐੱਮ. ਓ. ਤਹਿਤ ਖਰੀਦ-ਵੇਚ ਕਰੇਗਾ RBI

09/07/2020 5:24:59 PM

ਨਵੀਂ ਦਿੱਲੀ— ਰਿਜ਼ਰਵ ਬੈਂਕ ਖੁੱਲ੍ਹੇ ਬਾਜ਼ਾਰ ਸੰਚਾਲਨ (ਓ. ਐੱਮ. ਓ.) ਤਹਿਤ 10 ਸਤੰਬਰ ਨੂੰ ਦਸ ਹਜ਼ਾਰ ਕਰੋੜ ਰੁਪਏ ਦੀਆਂ ਸਰਕਾਰੀ ਸਕਿਓਰਿਟੀਜ਼ ਦੀ ਇਕ ਸਮੇਂ ਖਰੀਦ ਅਤੇ ਵਿਕਰੀ ਕਰੇਗਾ। ਕੇਂਦਰੀ ਬੈਂਕ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ।

ਭਾਰਤੀ ਰਿਜ਼ਰਵ ਬੈਂਕ ਨੇ ਇਸ ਤੋਂ ਪਹਿਲਾਂ 31 ਅਗਸਤ ਨੂੰ ਘੋਸ਼ਣਾ ਕੀਤੀ ਸੀ ਕਿ ਉਹ ਬਾਜ਼ਾਰ 'ਚ ਬਿਹਤਰ ਵਿਵਸਥਾ ਬਣਾਈ ਰੱਖਣ ਲਈ ਓ. ਐੱਮ. ਓ. ਤਹਿਤ 10,000 ਕਰੋੜ ਰੁਪਏ ਦੀਆਂ ਦੋ ਕਿਸ਼ਤਾਂ 'ਚ ਕੁੱਲ ਮਿਲਾ ਕੇ 20,000 ਕਰੋੜ ਰੁਪਏ ਦੀਆਂ ਸਰਕਾਰੀ ਸਕਿਓਰਿਟੀਜ਼ ਦੀ ਖਰੀਦ ਅਤੇ ਵਿਕਰੀ ਕਰੇਗਾ।

ਰਿਜ਼ਰਵ ਬੈਂਕ ਨੇ ਇਕ ਬਿਆਨ 'ਚ ਕਿਹਾ, ''ਪਹਿਲੀ ਨਿਲਾਮੀ 10 ਸਤੰਬਰ ਨੂੰ ਹੋਵੇਗੀ।'' ਕੇਂਦਰੀ ਬੈਂਕ ਨੇ ਕਿਹਾ ਕਿ ਕੁੱਲ ਮਿਲਾ ਕੇ 10 ਹਜ਼ਾਰ ਕਰੋੜ ਰੁਪਏ ਦੀਆਂ ਤਿੰਨ ਸਕਿਓਰਿਟੀਜ਼ ਦੀ ਵਿਕਰੀ ਕਰੇਗਾ, ਜਦੋਂ ਕਿ ਇੰਨੀ ਹੀ ਰਾਸ਼ੀ ਦੀਆਂ ਤਿੰਨ ਸਕਿਓਰਿਟੀਜ਼ ਦੀ ਖਰੀਦਦਾਰੀ ਕਰੇਗਾ। ਨਿਲਾਮੀ ਦਾ ਨਤੀਜਾ ਉਸੇ ਦਿਨ ਐਲਾਨ ਕੀਤਾ ਜਾਵੇਗਾ। ਦੂਜੀ ਨਿਲਾਮੀ 17 ਸਤੰਬਰ ਨੂੰ ਰੱਖੀ ਜਾਵੇਗੀ। ਇਸ ਤਹਿਤ ਲੰਮੀ ਮਿਆਦ 'ਚ ਪੂਰੀ ਹੋਣ ਵਾਲੀਆਂ ਸਕਿਓਰਿਟੀਜ਼ ਨੂੰ ਖਰੀਦਿਆ ਜਾਂਦਾ ਹੈ, ਜਦੋਂ ਕਿ ਨੇੜਲੇ ਭਵਿੱਖ 'ਚ ਪੂਰੀ ਹੋਣ ਵਾਲੀਆਂ ਸਕਿਓਰਿਟੀਜ਼ ਦੀ ਵਿਕਰੀ ਕੀਤੀ ਜਾਂਦੀ ਹੈ।


Sanjeev

Content Editor

Related News