ਭ੍ਰਿਸ਼ਟਾਚਾਰ ''ਤੇ ਸਰਕਾਰ ਦਾ ਵੱਡਾ ਐਕਸ਼ਨ, ਅਸ਼ਵਨੀ ਨੇ 10 ਅਧਿਕਾਰੀਆਂ ਨੂੰ ਦਿਖਾਇਆ ਬਾਹਰ ਦਾ ਰਾਹ

Sunday, Dec 25, 2022 - 12:20 PM (IST)

ਭ੍ਰਿਸ਼ਟਾਚਾਰ ''ਤੇ ਸਰਕਾਰ ਦਾ ਵੱਡਾ ਐਕਸ਼ਨ, ਅਸ਼ਵਨੀ ਨੇ 10 ਅਧਿਕਾਰੀਆਂ ਨੂੰ ਦਿਖਾਇਆ ਬਾਹਰ ਦਾ ਰਾਹ

ਬਿਜ਼ਨੈੱਸ ਡੈਸਕ : ਰੇਲਵੇ ਤੋਂ ਬਾਅਦ ਹੁਣ ਟੈਲੀਕਾਮ ਮੰਤਰਾਲੇ 'ਚ ਵੀ ਅਸ਼ਵਨੀ ਵੈਸ਼ਨਵ ਨੇ ਵੀ ਕੰਮ-ਚੋਰ ਅਧਿਕਾਰੀਆਂ 'ਤੇ ਐਕਸ਼ਨ ਲਿਆ ਹੈ। ਵੈਸ਼ਨਵ ਨੇ ਸੰਯੁਕਤ ਸਕੱਤਰ ਸਮੇਤ ਦੂਰਸੰਚਾਰ ਵਿਭਾਗ ਦੇ 10 ਸੀਨੀਅਰ ਅਧਿਕਾਰੀਆਂ ਦੀ ਜਬਰੀ ਸੇਵਾਮੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਭ੍ਰਿਸ਼ਟਾਚਾਰ ਨੂੰ ਇਕਦਮ ਬਰਦਾਸ਼ਤ ਨਾ ਕਰਨ ਦੀ ਨੀਤੀ ਅਤੇ ‘ਕੰਮ ਕਰੋ ਜਾਂ ਕੰਮ ਛੱਡੋ’ ਮੁਹਿੰਮ ਦੇ ਤਹਿਤ ਇਹ ਛਾਂਟੀ ਕੀਤੀ ਗਈ ਹੈ। ਇਕ ਅਧਿਕਾਰਤ ਸੂਤਰ ਨੇ ਸ਼ਨੀਵਾਰ ਨੂੰ ਇਨ੍ਹਾਂ ਅਧਿਕਾਰੀਆਂ ਨੂੰ ਲਾਜ਼ਮੀ ਤੌਰ 'ਤੇ ਸੇਵਾਮੁਕਤ ਕਰਨ ਦੇ ਫੈਸਲੇ ਦੀ ਜਾਣਕਾਰੀ ਦਿੱਤੀ। ਪਹਿਲੀ ਵਾਰ ਦੂਰਸੰਚਾਰ ਵਿਭਾਗ ਦੇ ਕਰਮਚਾਰੀਆਂ ਨੂੰ ਸੀ.ਸੀ.ਐੱਸ (ਪੈਨਸ਼ਨ) ਨਿਯਮ, 1972 ਦੇ ਪੈਨਸ਼ਨ ਨਿਯਮ 48 ਦੀ ਧਾਰਾ 56(ਜੇ) ਦੇ ਤਹਿਤ ਲਾਜ਼ਮੀ ਸੇਵਾਮੁਕਤੀ ਦਿੱਤੀ ਗਈ ਹੈ।
ਸੂਤਰ ਨੇ ਕਿਹਾ ਕਿ ਦੂਰਸੰਚਾਰ ਮੰਤਰੀ ਨੇ ਸ਼ੱਕੀ ਇਮਾਨਦਾਰੀ ਅਤੇ ਭ੍ਰਿਸ਼ਟਾਚਾਰ ਨੂੰ ਜ਼ੀਰੋ ਟੋਲਰੈਂਸ ਦੀ ਸਰਕਾਰ ਦੀ ਨੀਤੀ ਦੇ ਅਨੁਸਾਰ ਦੂਰਸੰਚਾਰ ਵਿਭਾਗ ਦੇ 10 ਸੀਨੀਅਰ ਅਧਿਕਾਰੀਆਂ ਦੀ ਲਾਜ਼ਮੀ ਸੇਵਾਮੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ 10 ਅਧਿਕਾਰੀਆਂ ਵਿਚੋਂ 9 ਅਧਿਕਾਰੀ ਡਾਇਰੈਕਟਰ ਪੱਧਰ 'ਤੇ ਕੰਮ ਕਰ ਰਹੇ ਸਨ ਜਦਕਿ ਇਕ ਅਧਿਕਾਰੀ ਸੰਯੁਕਤ ਸਕੱਤਰ ਪੱਧਰ ਦਾ ਹੈ। ਦੂਰਸੰਚਾਰ ਮੰਤਰੀ ਨੇ ਇਹ ਫੈਸਲਾ ਸਰਕਾਰ ਵੱਲੋਂ ਹਰ ਸਾਲ ਮਨਾਏ ਜਾਣ ਵਾਲੇ ‘ਗੁਡ ਗਵਰਨੈਂਸ ਡੇ’ ਤੋਂ ਇੱਕ ਦਿਨ ਪਹਿਲਾਂ ਲਿਆ ਹੈ।
ਕੰਮ ਕਰੋ ਜਾਂ ਘਰ ਬੈਠੋ
ਇਸ ਤੋਂ ਪਹਿਲਾਂ ਸਤੰਬਰ ਵਿੱਚ ਸਰਕਾਰੀ ਦੂਰਸੰਚਾਰ ਕੰਪਨੀ ਬੀ.ਐੱਸ.ਐੱਨ.ਐਲ ਦੇ ਇੱਕ ਸੀਨੀਅਰ ਅਧਿਕਾਰੀ ਨੂੰ ਵੈਸ਼ਨਵ ਦੀ ਇੱਕ ਮੀਟਿੰਗ ਵਿੱਚ ਨੀਂਦ ਆਉਣ ਤੋਂ ਬਾਅਦ ਸਵੈਇੱਛਤ ਸੇਵਾਮੁਕਤੀ ਦੇ ਦਿੱਤੀ ਗਈ ਸੀ। ਰੇਲਵੇ ਵਿਭਾਗ ਨੇ ਵੀ 40 ਦੇ ਕਰੀਬ ਅਧਿਕਾਰੀਆਂ ਨੂੰ ਜਬਰੀ ਸੇਵਾਮੁਕਤੀ ਦੇ ਦਿੱਤੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਵੈਸ਼ਨਵ ਕੋਲ ਰੇਲਵੇ ਮੰਤਰਾਲੇ ਦਾ ਵੀ ਪ੍ਰਭਾਰ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜੁਲਾਈ 'ਚ ਉਨ੍ਹਾਂ ਨੇ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਉਦੋਂ ਹੀ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਜੋ ਅਧਿਕਾਰੀ ਕੰਮ ਨਹੀਂ ਕਰ ਸਕਦੇ ਉਨ੍ਹਾਂ ਨੂੰ ਘਰ ਬੈਠ ਜਾਣਾ ਚਾਹੀਦਾ ਹੈ।


author

Aarti dhillon

Content Editor

Related News