ਆਮ ਜਨਤਾ ਨੂੰ ਰਾਹਤ: ਸਰਕਾਰ ਦੇ ਦਖ਼ਲ ਤੋਂ ਬਾਅਦ ਡਿੱਗੀਆਂ ਪਿਆਜ਼ ਦੀਆਂ ਕੀਮਤਾਂ, ਦੇਖੋ 1 ਕਿਲੋ ਦਾ ਭਾਅ

Monday, Oct 26, 2020 - 11:31 AM (IST)

ਆਮ ਜਨਤਾ ਨੂੰ ਰਾਹਤ: ਸਰਕਾਰ ਦੇ ਦਖ਼ਲ ਤੋਂ ਬਾਅਦ ਡਿੱਗੀਆਂ ਪਿਆਜ਼ ਦੀਆਂ ਕੀਮਤਾਂ, ਦੇਖੋ 1 ਕਿਲੋ ਦਾ ਭਾਅ

ਨਵੀਂ ਦਿੱਲੀ : ਸਰਕਾਰ ਵੱਲੋਂ ਚੁੱਕੇ ਗਏ ਸ਼ਖਤ ਕਦਮ ਦੇ ਬਾਅਦ ਪਿਆਜ਼ ਦੀਆਂ ਕੀਮਤਾਂ ਵਿਚ ਕਰੀਬ 10 ਰੁਪਏ ਕਿੱਲੋ ਤੱਕ ਦੀ ਗਿਰਾਵਟ ਆਈ ਹੈ। ਦੇਸ਼ ਦੀ ਰਾਜਧਾਨੀ ਦਿੱਲੀ, ਮੁੰਬਈ ਅਤੇ ਚੇਨਈ ਵਿਚ ਥੋਕ ਮੰਡੀ ਵਿਚ ਪਿਆਜ਼ ਦੇ ਮੁੱਲ ਕਰੀਬ 10 ਰੁਪਏ ਪ੍ਰਤੀ ਕਿੱਲੋ ਤੱਕ ਡਿੱਗ ਗਏ ਹਨ। ਸਰਕਾਰ ਨੇ ਪਿਆਜ਼ ਦੀ ਜਮਾਖੋਰੀ ਕਰ ਰਹੇ ਲੋਕਾਂ ਖ਼ਿਲਾਫ਼ ਸਖ਼ਤ ਕਦਮ ਚੁੱਕਿਆ ਹੈ, ਜਿਸ ਦੇ ਬਾਅਦ ਹੀ ਕੀਮਤਾਂ ਵਿਚ ਗਿਰਾਵਟ ਦੇਖਣ ਨੂੰ ਮਿਲੀ ਹੈ।

ਸਰਕਾਰੀ ਅੰਕੜਿਆਂ ਅਨੁਸਾਰ ਚੇਨਈ ਵਿਚ ਪਿਆਜ਼ ਦੀਆਂ ਥੋਕ ਕੀਮਤਾਂ 24 ਅਕਤੂਬਰ ਨੂੰ ਡਿੱਗ ਕੇ 66 ਰੁਪਏ ਪ੍ਰਤੀ ਕਿਲੋ ਸਨ, ਜੋ 23 ਅਕਤੂਬਰ ਨੂੰ 76 ਰੁਪਏ ਪ੍ਰਤੀ ਕਿਲੋ ਸਨ। ਇਸੇ ਤਰ੍ਹਾਂ ਮੁੰਬਈ, ਬੈਂਗਲੁਰੂ ਅਤੇ ਭੋਪਾਲ 'ਚ ਵੀ ਇਕ ਦਿਨ ਵਿਚ ਪਿਆਜ਼ ਦੀਆਂ ਥੋਕ ਕੀਮਤਾਂ ਕ੍ਰਮਵਾਰ 5-6 ਰੁਪਏ ਪ੍ਰਤੀ ਕਿਲੋ ਘੱਟ ਕੇ ਕਰਮਵਾਰ 70 ਰੁਪਏ ਪ੍ਰਤੀ ਕਿੱਲੋ, 64 ਰੁਪਏ ਪ੍ਰਤੀ ਕਿੱਲੋ ਅਤੇ 40 ਰੁਪਏ ਪ੍ਰਤੀ ਕਿਲੋ 'ਤੇ ਆ ਗਈਆਂ ਹਨ। ਇਨ੍ਹਾਂ ਖਪਤਕਾਰਾਂ ਦੇ ਬਾਜ਼ਾਰਾਂ ਵਿਚ ਪਿਆਜ਼ ਦੀ ਸਪਲਾਈ ਵਧਣ ਕਾਰਨ ਕੀਮਤਾਂ ਵੀ ਘਟੀਆਂ ਹਨ।

ਦੱਸ ਦੇਈਏ ਕਿ ਇਸ ਤਰ੍ਹਾਂ ਦੀ ਜਮਾਖੋਰੀ ਨੂੰ ਰੋਕਣ ਲਈ ਸਰਕਾਰ ਨੇ ਟਰੇਡਰਸ ਲਈ ਸਟਾਕ ਲਿਮਿਟ ਵਧਾ ਦਿੱਤੀ ਸੀ। ਸਰਕਾਰ ਵੱਲੋਂ ਲਿਮਟ ਤੈਅ ਕਰ ਦੇਣ ਦੇ ਬਾਅਦ ਮਹਾਰਾਸ਼ਟਰ ਦੇ ਲਾਸਲਗਾਂਵ ਵਿਚ ਪਿਆਜ਼ ਦੀਆਂ ਕੀਮਤਾਂ 5 ਰੁਪਏ ਪ੍ਰਤੀ ਕਿੱਲੋ ਤੱਕ ਡਿੱਗ ਕੇ 51 ਰੁਪਏ 'ਤੇ ਪਹੁੰਚ ਗਈਆਂ ਹਨ। ਲਾਸਲਗਾਂਵ ਏਸ਼ੀਆ ਵਿਚ ਪਿਆਜ਼ ਦੀ ਸਭ ਤੋਂ ਵੱਡੀ ਥੋਕ ਮੰਡੀ ਹੈ।

ਇਹ ਵੀ ਪੜ੍ਹੋ: ਸੋਨਾ-ਚਾਂਦੀ ਦੀਆਂ ਕੀਮਤਾਂ ਵਿਚ ਆਈ ਭਾਰੀ ਗਿਰਾਵਟ, ਜਾਣੋ 10 ਗ੍ਰਾਮ ਸੋਨੇ ਦਾ ਭਾਅ

ਕਿੱਥੇ ਵਿਕ ਰਿਹੈ 100 ਰੁਪਏ ਕਿੱਲੋ ਪਿਆਜ
ਸਰਕਾਰ ਨੇ 23 ਅਕਤੂਬਰ ਨੂੰ ਅਸੈਂਸ਼ੀਅਲ ਕਮੋਡਿਟੀਜ਼ ਅਮੈਂਡਮੈਂਟ ਐਕਟ ਲਾਗੂ ਕੀਤਾ ਸੀ ਅਤੇ 31 ਦਸੰਬਰ ਤੱਕ ਰਿਟੇਲਰਸ ਲਈ ਪਿਆਜ਼ ਦੀ ਸਟਾਕ ਲਿਮਟ 2 ਟਨ ਅਤੇ ਥੋਕ ਵਿਕਰੇਤਾਵਾਂ ਲਈ 25 ਟਨ ਤੈਅ ਕੀਤੀ। ਇਹ ਕਦਮ ਪਿਆਜ਼ ਦੀ ਜਮਾਖੋਰੀ ਰੋਕਣ ਅਤੇ ਇਸ ਦੀ ਅਸਮਾਨ ਛੁੰਹਦੀਆਂ ਕੀਮਤਾਂ 'ਤੇ ਰੋਕ ਲਗਾਉਣ ਦੇ​ ਲਈ ਚੁੱਕਿਆ ਗਿਆ। ਪਿਆਜ਼ ਦੀਆਂ ਕੀਮਤਾਂ ਕੁੱਝ ਰਿਟੇਲ ਮਾਰਕੇਟਸ ਵਿਚ 100 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਈਆਂ ਹਨ।

NAFED ਦੇ ਡਾਇਰੈਕਟਰ ਅਸ਼ੋਕ ਠਾਕੁਰ ਨੇ ਕਿਹਾ ਕਿ ਜਲਦ ਹੀ 21 ਰੁਪਏ ਪ੍ਰਤੀ ਕਿੱਲੋ ਦੇ ਭਾਅ ਨਾਲ ਸੂਬਿਆਂ ਨੂੰ ਪਿਆਜ਼ ਭੇਜੇ ਜਾਣਗੇ। ਇਸ ਦੇ ਬਾਅਦ ਟਰਾਂਸਪੋਰਟ ਅਤੇ ਦੂਜੇ ਖਰਚ ਜੋੜ ਕੇ ਸੂਬੇ ਆਪਣੇ ਹਿਸਾਬ ਨਾਲ ਪਿਆਜ਼ ਨੂੰ ਬਜ਼ਾਰਾਂ ਵਿਚ ਵੇਚ ਸਕਣਗੇ। ਉਥੇ ਹੀ ਦਿੱਲੀ ਵਿਚ ਅਸੀਂ ਬਫਰ ਦੇ ਸਟੋਰ 'ਤੇ 28 ਰੁਪਏ ਕਿੱਲੋ ਦੇ ਭਾਅ ਨਾਲ ਪਿਆਜ਼ ਵਿਕਾਅ ਰਹੇ ਹਾਂ। ਜਾਣਕਾਰਾਂ ਦੀਆਂ ਮੰਨੀਏ ਤਾਂ NAFED ਤੋਂ 21 ਰੁਪਏ ਕਿੱਲੋ ਪਿਆਜ਼ ਮਿਲਣ ਦੇ ਬਾਅਦ ਸੂਬਾ ਆਪਣੇ ਖਰਚੇ ਜੋੜ ਕੇ ਜ਼ਿਆਦਾ ਤੋਂ ਜ਼ਿਆਦਾ 30 ਰੁਪਏ ਪ੍ਰਤੀ ਕਿੱਲੋ ਦੇ ਕੀਮਤ ਨਾਲ ਪਿਆਜ਼ ਨੂੰ ਆਰਾਮ ਨਾਲ ਵੇਚ ਸਕਣਗੇ।

 


author

cherry

Content Editor

Related News