ਅਗਲੇ ਵਿੱਤੀ ਸਾਲ ''ਚ ਬਾਜ਼ਾਰ ਤੋਂ 5.36 ਲੱਖ ਕਰੋੜ ਰੁਪਏ ਦਾ ਕਰਜ਼ ਜੁਟਾਏਗੀ ਸਰਕਾਰ
Sunday, Feb 02, 2020 - 10:09 AM (IST)

ਨਵੀਂ ਦਿੱਲੀ—ਸਰਕਾਰ ਅਗਲੇ ਵਿੱਤੀ ਸਾਲ 'ਚ ਬਾਜ਼ਾਰ ਤੋਂ ਸ਼ੁੱਧ ਰੂਪ ਨਾਲ 5.36 ਲੱਖ ਕਰੋੜ ਰੁਪਏ ਦਾ ਕਰਜ਼ ਜੁਟਾਏਗੀ। ਚਾਲੂ ਵਿੱਤੀ ਸਾਲ 2019-20 'ਚ ਇਸ ਦੇ 4.99 ਲੱਖ ਕਰੋੜ ਰੁਪਏ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਸੰਸ਼ੋਧਿਤ ਅਨੁਮਾਨ 'ਚ ਚਾਲੂ ਵਿੱਤੀ ਸਾਲ 'ਚ ਬਾਜ਼ਾਰ ਤੋਂ ਸ਼ੁੱਧ ਕਰਜ਼ ਨੂੰ ਵਧਾ ਕੇ 4.99 ਲੱਖ ਕਰੋੜ ਰੁਪਏ ਕੀਤਾ ਗਿਆ ਹੈ। ਇਸ ਦਾ ਬਜਟ ਅਨੁਮਾਨ 4.48 ਲੱਖ ਕਰੋੜ ਰੁਪਏ ਸੀ। ਅਗਲੇ ਵਿੱਤੀ ਸਾਲ 'ਚ ਸਰਕਾਰ ਦਾ ਕੁੱਲ ਕਰਜ਼ 7.8 ਲੱਖ ਕਰੋੜ ਰੁਪਏ ਰਹਿਣਾ ਦਾ ਅਨੁਮਾਨ ਲਗਾਇਆ ਗਿਆ ਹੈ। ਚਾਲੂ ਵਿੱਤੀ ਸਾਲ 'ਚ ਕੁੱਲ 7.1 ਲੱਖ ਕਰੋੜ ਰੁਪਏ ਰਹਿਣ ਦਾ ਅਨੁਮਾਨ ਹੈ। ਅਗਲੇ ਵਿੱਤੀ ਸਾਲ 'ਚ ਪੁਰਾਣੇ ਕਰਜ਼ ਦਾ ਭੁਗਤਾਨ 2.35 ਲੱਖ ਕਰੋੜ ਰੁਪਏ ਰਹਿਣ ਦਾ ਅਨੁਮਾਨ ਹੈ। ਵਿੱਤੀ ਸਾਲ 2020-21 ਦਾ ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ 2019-20 ਲਈ ਸਰਕਾਰ ਬਾਜ਼ਾਰ ਤੋਂ ਸ਼ੁੱਧ ਰੂਪ ਨਾਲ ਅਨੁਮਾਨਿਤ 4.99 ਲੱਖ ਕਰੋੜ ਰੁਪਏ ਦਾ ਕਰਜ਼ ਉਠਾਏਗੀ। ਅਗਲੇ ਵਿੱਤੀ ਸਾਲ 'ਚ ਸ਼ੁੱਧ ਕਰਜ਼ ਅਨੁਮਾਨਿਤ 5.36 ਲੱਖ ਕਰੋੜ ਰੁਪਏ ਰਹੇਗਾ।