ਕਣਕ ਦੀ ਬਰਾਮਦ ''ਤੇ ਪਾਬੰਦੀ ਜਾਰੀ ਰੱਖ ਸਕਦੀ ਹੈ ਸਰਕਾਰ

Thursday, Feb 16, 2023 - 03:33 PM (IST)

ਕਣਕ ਦੀ ਬਰਾਮਦ ''ਤੇ ਪਾਬੰਦੀ ਜਾਰੀ ਰੱਖ ਸਕਦੀ ਹੈ ਸਰਕਾਰ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਰੀਬਾਂ ਨੂੰ ਮਹਿੰਗਾਈ ਦੀ ਮਾਰ ਤੋਂ ਬਚਣ ਲਈ ਉਨ੍ਹਾਂ ਦੇ ਮੂਲ ਭੋਜਨ ਭਾਵ ਕਣਕ ਦੀਆਂ ਕੀਮਤਾਂ ਨੂੰ ਕਾਬੂ 'ਚ ਰੱਖਣਾ ਪਹਿਲੀ ਪਹਿਲ ਹੋਵੇਗੀ। ਇਹ ਇਸ ਲਈ ਵੀ ਜ਼ਿਆਦਾ ਮੁੱਖ ਹੈ ਕਿਉਂਕਿ ਇਸ ਸਾਲ ਦੇ ਅੰਤ ਤੱਕ ਕਈ ਸੂਬਿਆਂ 'ਚ ਚੋਣਾਂ ਹੋਣੀਆਂ ਹਨ ਅਤੇ ਇਸ ਦੇ ਨਾਲ ਹੀ 2024 'ਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਬਲੂਮਬਲਗ ਦੀ ਇਕ ਰਿਪੋਰਟ ਮੁਤਾਬਕ ਸਰਕਾਰ ਕਣਕ ਦੇ ਨਿਰਯਾਤ 'ਤੇ ਰੋਕ ਨੂੰ ਜਾਰੀ ਰੱਖ ਸਕਦੀ ਹੈ, ਜੋ ਦੇਸ਼ ਦੀ 1.4 ਅਰਬ ਦੀ ਆਬਾਦੀ ਦੀ ਖੁਰਾਕ ਦਾ ਮੁੱਖ ਹਿੱਸਾ ਹੈ ਅਤੇ ਇਹ ਫੂਡ ਸਕਿਓਰਟੀਜ਼ ਦਾ ਜ਼ਰੂਰੀ ਹਿੱਸਾ ਹੈ।

ਇਹ ਵੀ ਪੜ੍ਹੋ-SBI ਦੇ ਗਾਹਕਾਂ ਲਈ ਬੁਰੀ ਖ਼ਬਰ, ਲੋਨ ਲੈ ਕੇ ਗੱਡੀ-ਮਕਾਨ ਦਾ ਸੁਫ਼ਨਾ ਪੂਰਾ ਕਰਨਾ ਹੋਇਆ ਮਹਿੰਗਾ
2017 ਤੋਂ ਬਾਅਦ ਦੇ ਹੇਠਲੇ ਪੱਧਰ 'ਤੇ ਕਣਕ ਦਾ ਸਟਾਕ
ਸਰਕਾਰ ਦਾ ਕਣਕ ਦਾ ਸਟਾਕ ਗਰੀਬਾਂ ਦੇ ਫੂਡ ਪ੍ਰੋਗਰਾਮ ਦੇ ਲਈ ਸਪਲਾਈ 'ਚ ਇਸਤੇਮਾਲ ਹੁੰਦਾ ਹੈ। ਇਹ ਭੰਡਾਰ ਇਸ ਸਮੇਂ ਸਾਲ 2017 ਤੋਂ ਬਾਅਦ ਦੇ ਹੇਠਲੇ ਪੱਧਰ 'ਤੇ ਆ ਗਿਆ ਹੈ ਜਿਸ ਤੋਂ ਪਤਾ ਚੱਲਦਾ ਹੈ ਕਿ ਪ੍ਰਧਾਨ ਮੰਤਰੀ ਨਿਰਯਾਤ 'ਤੇ ਰੋਕ ਨੂੰ ਹਟਾਉਣ ਦੇ ਜੋਖਮ ਨਹੀਂ ਲੈਣਗੇ। ਐਕਸਪੋਰਟ 'ਤੇ ਰੋਕ ਜਾਰੀ ਰਹਿਣ ਨਾਲ ਸੰਸਾਰਕ ਪੱਧਰ 'ਤੇ ਕਣਕ ਦੀਆਂ ਕੀਮਤਾਂ 'ਚ ਤੇਜ਼ੀ ਆ ਸਕਦੀ ਹੈ। ਉਧਰ ਅਮਰੀਕਾ ਦੇ ਉਤਪਾਦਨ ਖੇਤਰਾਂ 'ਚ ਗਰਮੀ ਅਤੇ ਰੂਸ ਦੇ ਹਮਲੇ ਤੋਂ ਬਾਅਦ ਯੂਕ੍ਰੇਨ ਤੋਂ ਸਪਲਾਈ 'ਚ ਗਿਰਾਵਟ ਦਾ ਵੀ ਅਸਰ ਕੀਮਤਾਂ 'ਤੇ ਦਿਖ ਸਕਦਾ ਹੈ। 

ਇਹ ਵੀ ਪੜ੍ਹੋ-HDFC ਬਾਂਡ ਨਾਲ ਜੁਟਾਏਗੀ 25,000 ਕਰੋੜ ਰੁਪਏ
ਮਾਰਚ 'ਚ ਤਾਪਮਾਨ ਨਾਲ ਤੈਅ ਹੋਵੇਗੀ ਕਣਕ ਦੀ ਪੈਦਾਵਾਰ
ਉਧਰ ਭਾਵੇਂ ਹੀ ਖੇਤੀਬਾੜੀ ਮੰਤਰਾਲੇ ਅਤੇ ਕੁਝ ਟ੍ਰੇਡਰਸ ਨੂੰ ਉਮੀਦ ਹੈ ਕਿ ਇਸ ਸਾਲ ਦੇਸ਼ ਦਾ ਕਣਕ ਉਤਪਾਦਨ ਰਿਕਾਰਡ 11.2 ਕਰੋੜ ਟਨ ਤੱਕ ਪਹੁੰਚ ਜਾਵੇਗਾ, ਪਰ ਅਜੇ ਫਸਲ ਦੇ ਅਸਲੀ ਅੰਕੜੇ ਸਾਹਮਣੇ ਆਉਣ 'ਚ ਸਮਾਂ ਹੈ। ਆਈ.ਟੀ.ਸੀ. ਐਗਰੀ ਬਿਜ਼ਨੈੱਸ ਦੇ ਡਿਵੀਜਨਲ ਚੀਨ ਐਕਜੀਕਿਊਟਿਵ ਰਜਨੀਕਾਂਤ ਰਾਏ ਨੇ ਕਿਹਾ ਕਿ ਜੇਕਰ ਪ੍ਰਮੁੱਖ ਉੱਤਰੀ ਉਤਪਾਦਨ ਖੇਤਰਾਂ 'ਚ ਤਾਪਮਾਨ ਮਾਰਚ ਦੇ ਅੰਤ ਤੱਕ ਅਨੁਮਾਨਿਤ ਰੂਪ ਨਾਲ ਚੜ੍ਹਦਾ ਹੈ ਤਾਂ ਪੈਦਾਵਾਰ 'ਤੇ ਖਤਰਾ ਵਧ ਸਕਦਾ ਹੈ।

ਇਹ ਵੀ ਪੜ੍ਹੋ-ਜਨਵਰੀ 'ਚ ਨਿਰਯਾਤ 6.58 ਫ਼ੀਸਦੀ ਡਿੱਗ ਕੇ 32.91 ਅਰਬ ਡਾਲਰ ਰਿਹਾ
ਹੁਣ ਤੱਕ ਚੰਗੀ ਦਿਖ ਰਹੀ ਹੈ ਫਸਲ
ਰਾਏ ਨੇ ਕਿਹਾ ਕਿ ਫਸਲ ਹੁਣ ਤੱਕ ਚੰਗੀ ਦਿਖ ਰਹੀ ਹੈ ਪਰ ਸਾਨੂੰ ਤਾਪਮਾਨ 'ਤੇ ਨਜ਼ਰ ਰੱਖਣੀ ਹੋਵੇਗੀ। ਘੱਟ ਸਟਾਕ ਦੇ ਕਾਰਨ ਨਿਰਯਾਤ 'ਤੇ ਪਾਬੰਦੀ ਹਟਣ ਦੀ ਸੰਭਾਵਨਾ ਨਹੀਂ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਪਾਬੰਦੀ ਹੱਟਦੀ ਹੈ ਤਾਂ ਘਰੇਲੂ ਮਾਰਕੀਟ ਨੂੰ ਬੂਸਟ ਮਿਲੇਗਾ ਅਤੇ ਵੈੱਲਫੇਅਰ ਪ੍ਰੋਗਰਾਮ ਲਈ ਸਰਕਾਰ ਨੂੰ ਮਿਨੀਮਮ ਸਪੋਰਟ ਪ੍ਰਾਈਸ 'ਤੇ ਕਣਕ ਖਰੀਦਣੀ ਮੁਸ਼ਕਲ ਹੋ ਸਕਦੀ ਹੈ। 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

Aarti dhillon

Content Editor

Related News