ਪਿਆਜ਼ ਦੀਆਂ ਵਧਦੀਆਂ ਕੀਮਤਾਂ 'ਤੇ ਕੰਟਰੋਲ ਕਰਨ ਲਈ ਸਰਕਾਰ ਨੇ ਬਣਾਈ ਯੋਜਨਾ! ਇੰਝ ਕਰੇਗੀ ਕੰਮ

03/09/2024 12:45:24 PM

ਬਿਜ਼ਨੈੱਸ ਡੈਸਕ : ਸਰਕਾਰ ਇਸ ਸਾਲ ਆਪਣੇ ਬਫਰ ਸਟਾਕ ਲਈ ਪੰਜ ਲੱਖ ਟਨ ਪਿਆਜ਼ ਖਰੀਦਣ ਦੀ ਯੋਜਨਾ ਬਣਾ ਰਹੀ ਹੈ। ਇਸਦੀ ਵਰਤੋਂ ਕੀਮਤਾਂ ਵੱਧਣ ਦੀ ਸਥਿਤੀ ਵਿਚ ਉਸ ਨੂੰ ਕੰਟਰੋਲ ਕਰਨ ਲਈ ਕੀਤੀ ਜਾ ਸਕਦੀ ਹੈ। ਸੂਤਰਾਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ ਵਲੋਂ NCCF (ਨੈਸ਼ਨਲ ਕੋਆਪਰੇਟਿਵ ਕੰਜ਼ਿਊਮਰਸ ਫੈਡਰੇਸ਼ਨ ਆਫ ਇੰਡੀਆ ਲਿਮਟਿਡ) ਅਤੇ NAFED (ਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ ਲਿਮਟਿਡ) ਵਰਗੀਆਂ ਏਜੰਸੀਆਂ ਪਿਆਜ਼ ਦੀ ਖਰੀਦ ਕਰਨਗੀਆਂ।

ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ

ਖੁਰਾਕ ਅਤੇ ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਪਿਛਲੇ ਸਾਲ ਪੰਜ ਲੱਖ ਟਨ ਦਾ ਬਫਰ ਸਟਾਕ ਬਣਾਇਆ ਸੀ। ਇਸ ਵਿੱਚੋਂ ਇੱਕ ਲੱਖ ਟਨ ਅਜੇ ਵੀ ਉਪਲਬਧ ਹੈ। ਸੂਤਰਾਂ ਨੇ ਕਿਹਾ ਕਿ ਸਰਕਾਰ ਦੇ ਆਪਣੇ 'ਬਫ਼ਰ ਸਟਾਕ' ਤੋਂ ਰਿਆਇਤੀ ਦਰਾਂ 'ਤੇ ਪਿਆਜ਼ ਵੇਚਣ ਦੇ ਫ਼ੈਸਲੇ ਨੇ ਕੀਮਤਾਂ ਨੂੰ ਕੰਟਰੋਲ ਕਰਨ 'ਚ ਮਦਦ ਕੀਤੀ ਹੈ। ਸਰਕਾਰ ਇਸ ਮਹੀਨੇ ਦੇ ਅੰਤ 'ਚ ਪਿਆਜ਼ ਦੀ ਬਰਾਮਦ 'ਤੇ ਪਾਬੰਦੀ ਹਟਾਉਣ ਬਾਰੇ ਫ਼ੈਸਲਾ ਲਵੇਗੀ। ਇਹ ਪਾਬੰਦੀ 31 ਮਾਰਚ ਤੱਕ ਹੈ। ਸਰਕਾਰ ਦੀ ਬਫਰ ਸਟਾਕ ਬਣਾਉਣ ਦੀ ਯੋਜਨਾ 2023-24 ਵਿੱਚ ਪਿਆਜ਼ ਦੇ ਉਤਪਾਦਨ ਵਿੱਚ ਗਿਰਾਵਟ ਦੇ ਅਨੁਮਾਨਾਂ ਵਿਚਕਾਰ ਆਈ ਹੈ।

ਇਹ ਵੀ ਪੜ੍ਹੋ - ਵਿਆਹਾਂ ਦੇ ਸੀਜ਼ਨ ਦੌਰਾਨ ਭਾਰਤ 'ਚ ਘੱਟ ਸਕਦੀ ਹੈ ਸੋਨੇ ਦੀ ਮੰਗ, ਵਜ੍ਹਾ ਕਰ ਦੇਵੇਗੀ ਹੈਰਾਨ

ਵੀਰਵਾਰ ਨੂੰ ਖੇਤੀਬਾੜੀ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ, “ਪਿਆਜ਼ ਦਾ ਉਤਪਾਦਨ 2023-24 ਵਿੱਚ ਲਗਭਗ 254.73 ਲੱਖ ਟਨ ਹੋਣ ਦੀ ਉਮੀਦ ਹੈ, ਜਦੋਂ ਕਿ ਪਿਛਲੇ ਸਾਲ ਇਹ ਲਗਭਗ 302.08 ਲੱਖ ਟਨ ਸੀ। ਮਹਾਰਾਸ਼ਟਰ 'ਚ 34.31 ਲੱਖ ਟਨ, ਕਰਨਾਟਕ 'ਚ 9.95 ਲੱਖ ਟਨ, ਆਂਧਰਾ ਪ੍ਰਦੇਸ਼ 'ਚ 3.54 ਲੱਖ ਟਨ ਅਤੇ ਰਾਜਸਥਾਨ 'ਚ 3.12 ਲੱਖ ਟਨ ਝਾੜ ਘਟਣ ਕਾਰਨ ਕੁੱਲ ਉਤਪਾਦਨ 'ਚ ਕਮੀ ਆਉਣ ਦੀ ਸੰਭਾਵਨਾ ਹੈ।'' ਅੰਕੜਿਆਂ ਮੁਤਾਬਕ ਵਿੱਤੀ 'ਚ ਸਾਲ 2021-22 ਪਿਆਜ਼ ਦਾ ਉਤਪਾਦਨ 316.87 ਲੱਖ ਟਨ ਸੀ।

ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News