ਸਰਕਾਰ ਨੇ ਕੱਚੇ ਤੇਲ ''ਤੇ ਵਧਾਇਆ ਵਿੰਡਫਾਲ ਟੈਕਸ, ਪੈਟਰੋਲ-ਡੀਜ਼ਲ ਤੇ ATF ''ਚ ਕੋਈ ਬਦਲਾਅ ਨਹੀਂ

02/03/2024 1:05:28 PM

ਬਿਜ਼ਨੈੱਸ ਡੈਸਕ : ਕੇਂਦਰ ਸਰਕਾਰ ਨੇ ਸ਼ਨੀਵਾਰ ਨੂੰ ਕੱਚੇ ਤੇਲ 'ਤੇ ਵਿੰਡਫਾਲ ਟੈਕਸ ਵਧਾ ਦਿੱਤਾ ਹੈ। ਹੁਣ ਕੱਚੇ ਤੇਲ 'ਤੇ 3200 ਰੁਪਏ ਪ੍ਰਤੀ ਟਨ ਦੀ ਦਰ ਨਾਲ ਵਿੰਡਫਾਲ ਟੈਕਸ ਲਗਾਇਆ ਜਾਵੇਗਾ। ਨਵੀਆਂ ਦਰਾਂ ਅੱਜ 3 ਫਰਵਰੀ ਤੋਂ ਲਾਗੂ ਹੋ ਗਈਆਂ ਹਨ। ਇਸ ਤੋਂ ਪਹਿਲਾਂ ਕੱਚੇ ਤੇਲ 'ਤੇ ਵਿੰਡਫਾਲ ਟੈਕਸ 1700 ਰੁਪਏ ਪ੍ਰਤੀ ਟਨ ਦੇ ਹਿਸਾਬ ਨਾਲ ਲੱਗ ਰਿਹਾ ਸੀ।

ਇਹ ਵੀ ਪੜ੍ਹੋ - Paytm 'ਤੇ RBI ਦਾ ਵੱਡਾ ਐਕਸ਼ਨ: 29 ਫਰਵਰੀ ਤੋਂ ਬਾਅਦ ਬੰਦ ਹੋ ਜਾਣਗੀਆਂ ਬੈਂਕਿੰਗ ਸੇਵਾਵਾਂ

ਡੀਜ਼ਲ-ਪੈਟਰੋਲ 'ਤੇ ਜ਼ੀਰੋ ਟੈਕਸ
ਇਸ ਦੇ ਨਾਲ ਹੀ ਡੀਜ਼ਲ, ਪੈਟਰੋਲ ਅਤੇ ਹਵਾਬਾਜ਼ੀ ਬਾਲਣ ਦੇ ਮਾਮਲੇ ਵਿੱਚ ਸਰਕਾਰ ਨੇ ਵਿੰਡਫਾਲ ਟੈਕਸ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਪੈਟਰੋਲ-ਡੀਜ਼ਲ ਅਤੇ ATF 'ਤੇ ਵਿੰਡਫਾਲ ਟੈਕਸ ਦਰਾਂ ਜ਼ੀਰੋ ਸਨ।

ਕੀ ਹੁੰਦਾ ਹੈ ਵਿੰਡਫਾਲ ਟੈਕਸ 
ਵਿੰਡਫਾਲ ਟੈਕਸ ਵਾਧੂ ਕਸਟਮ ਡਿਊਟੀ ਦੀ ਇੱਕ ਕਿਸਮ ਹੈ। ਇਸ ਰਾਹੀਂ ਕੱਚੇ ਤੇਲ ਅਤੇ ਹੋਰ ਪੈਟਰੋਲੀਅਮ ਪਦਾਰਥਾਂ ਦੇ ਵਪਾਰ ਤੋਂ ਮੋਟਾ ਮੁਨਾਫਾ ਕਮਾਉਣ ਵਾਲੀਆਂ ਕੰਪਨੀਆਂ ਤੋਂ ਸਰਕਾਰ ਕੁਝ ਹਿੱਸਾ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਂਦੀ ਹੈ। ਪਿਛਲੇ ਇਕ-ਡੇਢ ਸਾਲ ਦੌਰਾਨ ਗਲੋਬਲ ਊਰਜਾ ਵਪਾਰ ਵਿਚ ਆਏ ਉਤਰਾਅ-ਚੜ੍ਹਾਅ ਦੇ ਮੱਦੇਨਜ਼ਰ ਕਈ ਦੇਸ਼ ਕੱਚੇ ਤੇਲ ਅਤੇ ਪੈਟਰੋਲੀਅਮ ਉਤਪਾਦਾਂ 'ਤੇ ਵਿੰਡਫਾਲ ਟੈਕਸ ਲਗਾ ਰਹੇ ਹਨ।

ਇਹ ਵੀ ਪੜ੍ਹੋ - CEO ਬੈਜੂ ਰਵਿੰਦਰਨ ਨੂੰ ਅਹੁਦੇ ਤੋਂ ਹਟਾਉਣ ਦੀ ਸਾਜ਼ਿਸ਼ ਰਚ ਰਹੇ ਹਨ ਕੁਝ ਨਿਵੇਸ਼ਕ : Byju’s

ਹਰੇਕ ਦੋ ਹਫ਼ਤਿਆਂ ਵਿਚ ਹੁੰਦੈ ਹੈ ਬਦਲਾਅ
ਭਾਰਤ ਵਿੱਚ ਸਰਕਾਰ ਨੇ ਜੁਲਾਈ 2022 ਵਿੱਚ ਕੱਚੇ ਤੇਲ ਉੱਤੇ ਵਿੰਡਫਾਲ ਟੈਕਸ ਲਗਾਇਆ ਸੀ। ਕੱਚੇ ਤੇਲ ਉਤਪਾਦਕਾਂ ਤੋਂ ਇਲਾਵਾ, ਸਰਕਾਰ ਨੇ ਪੈਟਰੋਲ, ਡੀਜ਼ਲ ਅਤੇ ਹਵਾਬਾਜ਼ੀ ਬਾਲਣ ਦੇ ਨਿਰਯਾਤ 'ਤੇ ਵੀ ਵਿੰਡਫਾਲ ਟੈਕਸ ਲਗਾਇਆ ਸੀ। ਸਰਕਾਰ ਹਰ ਦੋ ਹਫ਼ਤਿਆਂ ਬਾਅਦ ਵਿੰਡਫਾਲ ਟੈਕਸ ਦੀ ਸਮੀਖਿਆ ਕਰਦੀ ਹੈ। ਇਸ ਤੋਂ ਪਹਿਲਾਂ 16 ਜਨਵਰੀ ਨੂੰ ਕੀਤੇ ਗਏ ਬਦਲਾਅ 'ਚ ਕੱਚੇ ਤੇਲ 'ਤੇ ਵਿੰਡਫਾਲ ਟੈਕਸ ਦੀਆਂ ਦਰਾਂ ਘਟਾਈਆਂ ਗਈਆਂ ਸਨ। ਫਿਰ ਸਰਕਾਰ ਨੇ ਇਸ ਨੂੰ ਘਟਾ ਕੇ 1700 ਰੁਪਏ ਪ੍ਰਤੀ ਟਨ ਕਰ ਦਿੱਤਾ। ਜਦੋਂ ਕਿ ਡੀਜ਼ਲ, ਪੈਟਰੋਲ ਅਤੇ ਏਟੀਐਫ 'ਤੇ ਜ਼ੀਰੋ ਵਿੰਡਫਾਲ ਟੈਕਸ ਰੱਖਿਆ ਗਿਆ ਸੀ।

ਇਹ ਵੀ ਪੜ੍ਹੋ - SpiceJet ਦਾ ਧਮਾਕੇਦਾਰ ਆਫ਼ਰ, ਸਿਰਫ਼ 1622 'ਚ ਲੋਕ ਕਰਨ ਅਯੁੱਧਿਆ ਰਾਮ ਮੰਦਰ ਦੇ ਦਰਸ਼ਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News