ਛੋਟੀਆਂ ਬਚਤ ਯੋਜਨਾਵਾਂ ਵਿਚ ਨਿਵੇਸ਼ ਕਰਨ ਵਾਲਿਆਂ ਲਈ ਸੌਗਾਤ, ਸਰਕਾਰ ਨੇ ਵਧਾਈਆਂ ਵਿਆਜ ਦਰਾਂ

04/01/2023 10:33:36 AM

ਨਵੀਂ ਦਿੱਲੀ (ਭਾਸ਼ਾ) – ਛੋਟੀ ਬੱਚਤ ਯੋਜਨਾ ’ਚ ਨਿਵੇਸ਼ ਕਰਨ ਵਾਲਿਆਂ ਲਈ ਵੱਡੀ ਖਬਰ ਹੈ। ਸਰਕਾਰ ਨੇ ਸਮਾਲ ਸੇਵਿੰਗਸ ਸਕੀਮਸ ’ਤੇ ਵਿਆਜ ਦਰਾਂ ਨੂੰ ਵਧਾ ਦਿੱਤੀ ਹੈ। ਇਨ੍ਹਾਂ ’ਚ ਸੀਨੀਅਰ ਸਿਟੀਜ਼ਨ ਸੇਵਿੰਗਸ ਸਕੀਮ (ਐੱਸ. ਸੀ. ਐੱਸ. ਐੱਸ.), ਸੁਕੰਨਿਆ ਸਮ੍ਰਿਧੀ (ਐੱਸ. ਐੱਸ. ਵਾਈ.) ਅਤੇ ਨੈਸ਼ਨਲ ਸੇਵਿੰਗ ਸਰਟੀਫਿਕੇਟ (ਐੱਨ. ਐੱਸ. ਸੀ.) ਵਰਗੀਆਂ ਯੋਜਨਾਵਾਂ ਆਉਂਦੀਆਂ ਹਨ। ਸਰਕਾਰ ਨੇ ਇਨ੍ਹਾਂ ਯੋਜਨਾਵਾਂ ’ਤੇ ਵਿਆਜ ਦਰਾਂ ’ਚ 0.70 ਫੀਸਦੀ ਤੱਕ ਦਾ ਵਾਧਾ ਕੀਤਾ ਹੈ। ਅਪ੍ਰੈਲ ਤੋਂ ਜੂਨ 2023 ਦੀ ਤਿਮਾਹੀ ਲਈ ਇਹ ਵਧੀਆਂ ਹੋਈਆਂ ਵਿਆਜ ਦਰਾਂ ਲਾਗੂ ਹੋਣੀਆਂ। ਹਾਲਾਂਕਿ ਪੀ. ਪੀ. ਐੱਫ. ’ਤੇ ਵਿਆਜ ਨੂੰ ਨਹੀਂ ਵਧਾਇਆ ਗਿਆ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਇਕ ਸਰਕੂਲਰ ਜਾਰੀ ਕਰ ਕੇ ਇਹ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ: ਸਰਕਾਰ ਨੇ ਖ਼ਾਸ ਦਵਾਈਆਂ ’ਤੇ ਇੰਪੋਰਟ ਡਿਊਟੀ ਕੀਤੀ ਖ਼ਤਮ, ਦੁਰਲੱਭ ਰੋਗਾਂ ਤੋਂ ਪੀੜਤ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ

ਇਸ ਨਾਲ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮਸ, ਮੰਥਲੀ ਇਨਕਮ ਸੇਵਿੰਗਸ ਸਕੀਮਸ, ਨੈਸ਼ਨਲ ਸੇਵਿੰਗ ਸਰਟੀਫਿਕੇਟ, ਕਿਸਾਨ ਵਿਕਾਸ ਪੱਤਰ, ਸਾਰੇ ਪੋਸਟ ਆਫਿਸ ਟਾਈਮ ਡਿਪਾਜ਼ਿਟ ਅਤੇ ਸੁਕੰਨਿਆ ਸਮ੍ਰਿਧੀ ਅਕਾਊਂਟ ਸਕੀਮ ’ਤੇ ਵਿਆਜ ਦਰ ਵਧ ਗਈ ਹੈ। ਵਿੱਤੀ ਸਾਲ 2023-24 ਦੀ ਪਹਿਲੀ ਤਿਮਾਹੀ ਲਈ ਇਹ ਰਹਿਣਗੀਆਂ ਦਰਾਂ ਸੀਨੀਅਰ ਸਿਟੀਜ਼ਨ ਸੇਵਿੰਗਸ ਸਕੀਮਸ ਲਈ ਵਿਆਜ ਦਰ 8 ਫੀਸਦੀ ਤੋਂ ਵਧ ਕੇ 8.2 ਫੀਸਦੀ ਹੋ ਗਈ ਹੈ। ਕਿਸਾਨ ਵਿਕਾਸ ਪੱਤਰ ਲਈ ਵਿਆਜ ਦਰ 7.2 ਫੀਸਦੀ ਤੋਂ ਵਧ ਕੇ 7.5 ਫੀਸਦੀ ਹੋ ਗਈ ਹੈ। ਨਾਲ ਹੀ ਸਰਕਾਰ ਨੇ ਇਕ, ਦੋ, ਤਿੰਨ ਅਤੇ ਪੰਜ ਸਾਲਾਂ ਦੇ ਟਾਈਮ ਡਿਪਾਜ਼ਿਟਸ ਲਈ ਵੀ ਵਿਆਜ ਦਰਾਂ ਨੂੰ ਵਧਾਇਆ ਹੈ। ਮੰਥਲੀ ਇਨਕਮ ਅਕਾਊਂਟ ਸਕੀਮਸ ’ਤੇ ਵਿਆਜ ਦਰ ਨੂੰ 7.1 ਫੀਸਦੀ ਤੋਂ ਵਧਾ ਕੇ 7.4 ਫੀਸਦੀ ਕਰ ਦਿੱਤਾ ਗਿਆ ਹੈ। ਸੁਕੰਨਿਆ ਸਮ੍ਰਿਧੀ ’ਚ 8 ਫੀਸਦੀ ਮਿਲੇਗਾ ਵਿਆਜ ਨੈਸ਼ਨਲ ਸੇਵਿੰਗਸ ਸਰਟੀਫਿਕੇਟ ਲਈ ਵਿਆਜ ਦਰ 7 ਫੀਸਦੀ ਤੋਂ ਵਧਾ ਕੇ 7.7 ਫੀਸਦੀ ਹੋ ਗਈ ਹੈ। ਉੱਥੇ ਹੀ ਸੁਕੰਨਿਆ ਸਮ੍ਰਿਧੀ ਸਕੀਮਸ ’ਚ ਹੁਣ ਨਿਵੇਸ਼ਕਾਂ ਨੂੰ 7.6 ਫੀਸਦੀ ਦੀ ਥਾਂ 8 ਫੀਸਦੀ ਵਿਆਜ ਦਰ ਮਿਲੇਗੀ।

ਇਹ ਵੀ ਪੜ੍ਹੋ: ਕੇਂਦਰ ਨੇ ਸਾਰੇ IAS, IPS, IFS ਅਧਿਕਾਰੀਆਂ ਕੋਲੋਂ ਮੰਗੇ ਉਨ੍ਹਾਂ ਦੇ ਸਟਾਕ ਮਾਰਕੀਟ ਲੈਣ-ਦੇਣ ਦੇ ਵੇਰਵੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News