ਸਰਕਾਰ ਨੇ ਏਅਰ ਇੰਡੀਆ ਲਈ ਬੋਲੀ ਜਮ੍ਹਾਂ ਕਰਨ ਦੀ ਮਿਆਦ ਵਧਾਈ

08/25/2020 10:23:49 PM

ਨਵੀਂ ਦਿੱਲੀ- ਸਰਕਾਰ ਨੇ ਏਅਰ ਇੰਡੀਆ ਲਈ ਬੋਲੀ ਜਮ੍ਹਾਂ ਕਰਨ ਦੀ ਮਿਆਦ ਨੂੰ ਅਗਲੇ ਦੋ ਮਹੀਨਿਆਂ ਲਈ ਵਧਾ ਦਿੱਤਾ ਹੈ। ਹੁਣ ਇਸ ਦੀ ਆਖਰੀ ਤਰੀਕ 30 ਅਕਤੂਬਰ ਹੋ ਗਈ ਹੈ। 

ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਵਿਚ ਆਰਥਿਕ ਗਤੀਵਿਧੀਆਂ 'ਤੇ ਪਏ ਪ੍ਰਭਾਵ ਨੂੰ ਦੇਖਦੇ ਹੋਏ ਮਿਆਦ ਵਧਾਈ ਗਈ ਹੈ। ਸਰਕਾਰੀ ਏਅਰਲਾਈਨਜ਼ ਵਿਚ ਹਿੱਸੇਦਾਰੀ ਵੇਚਣ ਦੀ ਪ੍ਰਕਿਰਿਆ 27 ਜਨਵਰੀ ਨੂੰ ਸ਼ੁਰੂ ਹੋਈ ਸੀ। ਇਹ ਚੌਥੀ ਵਾਰ ਹੈ ਜਦ ਸਰਕਾਰ ਨੇ ਬੋਲੀ ਜਮ੍ਹਾਂ ਕਰਾਉਣ ਦੀ ਤਰੀਕ ਵਧਾ ਦਿੱਤੀ ਹੈ। 

ਨਿਵੇਸ਼ ਅਤੇ ਲੋਕ ਸੰਪੱਤੀ ਪ੍ਰੂਬੰਧਨ ਵਿਭਾਗ ਨੇ ਏਅਰ ਇੰਡੀਆ ਦੀ ਵਿਕਰੀ ਲਈ ਰੁਚੀ ਪੱਤਰ ਵਿਚ ਸ਼ੁੱਧ ਪੱਤਰ ਜਾਰੀ ਕਰਦੇ ਹੋਏ ਕਿਹਾ ਕਿ ਇੱਛੁਕ ਬੋਲੀਦਾਤਾਵਾਂ ਨੂੰ ਕੋਰੋਨਾ ਕਾਰਨ ਪੈਦਾ ਹੋਈਆਂ ਸਥਿਤੀਆਂ ਦੇ ਮੱਦੇਨਜ਼ਰ ਮਿਲੀ ਅਪੀਲ ਨੂੰ ਦੇਖਦੇ ਹੋਏ ਸਮਾਂ ਸੀਮਾ ਵਧਾਈ ਗਈ ਹੈ। ਸਰਕਾਰ ਨੇ ਸਰਕਾਰੀ ਏਅਰਲਾਈਨ ਵਿਚ 100 ਫੀਸਦੀ ਹਿੱਸੇਦਾਰੀ ਵੇਚਣ ਲਈ ਬੋਲੀ ਦਾ ਸੱਦਾ ਦਿੱਤਾ ਹੈ। ਚਾਲੂ ਵਿੱਤੀ ਸਾਲ ਵਿਚ ਸਰਕਾਰ ਨੇ ਨਿਵੇਸ਼ ਤੋਂ 2.10 ਲੱਖ ਕਰੋੜ ਪ੍ਰਾਪਤ ਕਰਨ ਦਾ ਟੀਚਾ ਰੱਖਿਆ ਹੈ। ਇਸ ਵਿਚ 1.20 ਕਰੋੜ ਰੁਪਏ ਕੇਂਦਰੀ ਲੋਕ ਉਪਕਰਨਾਂ ਵਿਚ ਸਰਕਾਰੀ ਹਿੱਸੇਦਾਰੀ ਵੇਚ ਕੇ ਹੋਰ 90,000 ਕਰੋੜ ਰੁਪਏ ਜਨਤਕ ਖੇਤਰ ਦੇ ਬੈਂਕਾਂ ਅਤੇ ਵਿੱਤੀ ਸੰਸਥਾਨਾਂ ਵਿਚ ਹਿੱਸੇਦਾਰੀ ਵੇਚ ਕੇ ਜੁਟਾਉਣ ਦਾ ਟੀਚਾ ਹੈ। 
 


Sanjeev

Content Editor

Related News