ਸਰਕਾਰ ਨੇ ਪੈਟਰੋਲ ਤੋਂ ਕਮਾਏ 43 ਹਜ਼ਾਰ ਕਰੋੜ ਰੁਪਏ

11/03/2021 4:47:45 PM

ਨਵੀਂ ਦਿੱਲੀ - ਦੇਸ਼ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਲਗਾਤਾਰ ਜਾਰੀ ਹੈ। ਦੇਸ਼ਭਰ ਵਿਚ ਪੈਟਰੋਲ ਦੀਆਂ ਕੀਮਤਾਂ 110 ਰੁਪਏ ਤੋਂ ਪਾਰ ਚਲ ਰਹੀਆਂ ਹਨ। ਇਸ ਦੇ ਨਾਲ ਹੀ ਡੀਜ਼ਲ ਦੀਆਂ ਕੀਮਤਾਂ ਵੀ ਕਈ ਸੂਬਿਆਂ ਵਿੱਚ 100 ਰੁਪਏ ਦੇ ਰਿਕਾਰਡ ਪੱਧਰ ਤੋਂ ਉੱਪਰ ਪਹੁੰਚ ਗਈਆਂ ਹਨ। ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦਾ ਅਸਰ ਆਮ ਆਦਮੀ ਦੀ ਆਮਦਨ 'ਤੇ ਪੈਣਾ ਲਾਜ਼ਮੀ ਹੈ। ਇਕ ਪਾਸੇ ਜਿਥੇ ਦੇਸ਼ ਦੀ ਜਨਤਾ ਨੂੰ ਵਧਦੀਆਂ ਕੀਮਤਾਂ ਕਾਰਨ  ਆਪਣੇ ਪਰਿਵਾਰ ਦਾ ਖ਼ਰਚਾ ਪੂਰਾ ਕਰਨਾ ਮੁਸ਼ਕਲ ਹੋ ਰਿਹਾ ਹੈ ਉਥੇ ਕੇਂਦਰ ਸਰਕਾਰ ਨੇ ਇਸ ਮਿਆਦ ਦੌਰਾਨ ਮੋਟੀ ਕਮਾਈ ਕਰ ਲਈ ਹੈ।

ਇਹ ਵੀ ਪੜ੍ਹੋ : ‘ਇਸ ਦੀਵਾਲੀ ‘ਚਮਕੇਗਾ’ ਸੋਨਾ’, ਪਿਛਲੇ ਕੁੱਝ ਮਹੀਨਿਆਂ ’ਚ ਕੀਮਤੀ ਧਾਤੂ ਨੇ ਦਿੱਤਾ ਚੰਗਾ ਰਿਟਰਨ

ਸਰਕਾਰ ਨੇ ਛੇ ਮਹੀਨਿਆਂ ਵਿੱਚ ਪੈਟਰੋਲ ਤੋਂ ਕਮਾਏ ਹਜ਼ਾਰਾਂ ਕਰੋੜ

ਸਰਕਾਰ ਨੇ ਪੈਟਰੋਲੀਅਮ ਉਤਪਾਦਾਂ 'ਤੇ ਐਕਸਾਈਜ਼ ਡਿਊਟੀ ਦੇ ਰੂਪ 'ਚ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ 'ਚ 43,000 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ। ਸਮੀਖਿਆ ਅਧੀਨ ਮਿਆਦ ਦੇ ਦੌਰਾਨ ਇਨ੍ਹਾਂ ਉਤਪਾਦਾਂ 'ਤੇ ਕੁਲ ਐਕਸਾਈਜ਼ ਡਿਊਟੀ ਸਾਲ-ਦਰ-ਸਾਲ 33 ਫੀਸਦੀ ਵਧ ਕੇ 1.71 ਲੱਖ ਕਰੋੜ ਰੁਪਏ ਹੋ ਗਈ। ਇਹ 95,930 ਕਰੋੜ ਦੇ ਪ੍ਰੀ-ਮਹਾਂਮਾਰੀ ਪੱਧਰ (2019) ਨਾਲੋਂ 79 ਫੀਸਦੀ ਜ਼ਿਆਦਾ ਹੈ।

ਇਹ ਵੀ ਪੜ੍ਹੋ :1 ਨਵੰਬਰ ਤੋਂ ਹੋਣ ਵਾਲੇ ਅਹਿਮ ਬਦਲਾਅ ਪਾਉਣਗੇ ਲੋਕਾਂ ਦੀ ਜੇਬਾਂ ’ਤੇ ਅਸਰ

2020-21 ਦੇ ਅਪ੍ਰੈਲ-ਸਤੰਬਰ ਵਿੱਚ ਕੁੱਲ ਐਕਸਾਈਜ਼ ਡਿਊਟੀ ਕੁਲੈਕਸ਼ਨ 1.28 ਲੱਖ ਕਰੋੜ ਰੁਪਏ ਰਹੀ। ਕੰਟਰੋਲਰ ਜਨਰਲ ਆਫ ਅਕਾਊਂਟਸ (ਸੀਜੀਏ) ਦੇ ਅੰਕੜਿਆਂ ਦੇ ਅਨੁਸਾਰ, ਸਰਕਾਰ ਨੇ 2020-21 ਵਿੱਚ ਪੈਟਰੋਲੀਅਮ ਉਤਪਾਦਾਂ 'ਤੇ ਐਕਸਾਈਜ਼ ਡਿਊਟੀ ਦੇ ਰੂਪ ਵਿੱਚ ਕੁੱਲ 3.89 ਲੱਖ ਕਰੋੜ ਰੁਪਏ ਦੀ ਕਮਾਈ ਕੀਤੀ। ਇਹ ਅੰਕੜਾ 2019-20 ਵਿੱਚ 2.39 ਲੱਖ ਕਰੋੜ ਅਤੇ 2018-19 ਵਿੱਚ 2.3 ਲੱਖ ਕਰੋੜ ਰੁਪਏ ਸੀ।

CGA ਦੇ ਅਨੁਸਾਰ, 2020-21 ਦੀ ਪਹਿਲੀ ਛਿਮਾਹੀ ਵਿੱਚ ਪੈਟਰੋਲੀਅਮ ਉਤਪਾਦਾਂ 'ਤੇ ਵਧੀ ਹੋਈ ਐਕਸਾਈਜ਼ ਡਿਊਟੀ ਕੁਲੈਕਸ਼ਨ 42,931 ਕਰੋੜ ਰੁਪਏ ਰਹੀ। ਉਦਯੋਗਿਕ ਸੂਤਰਾਂ ਦਾ ਕਹਿਣਾ ਹੈ ਕਿ ਅਰਥਵਿਵਸਥਾ ਵਿੱਚ ਤੇਜ਼ੀ ਨਾਲ ਰਿਕਵਰੀ ਦੇ ਨਾਲ ਈਂਧਨ ਦੀ ਮੰਗ ਵਿੱਚ ਵਾਧੇ ਕਾਰਨ 2021-22 ਵਿੱਚ ਵਧੀ ਹੋਈ ਐਕਸਾਈਜ਼ ਡਿਊਟੀ ਕੁਲੈਕਸ਼ਨ 1 ਲੱਖ ਕਰੋੜ ਰੁਪਏ ਤੋਂ ਵੱਧ ਹੋ ਸਕਦੀ ਹੈ। ਪਿਛਲੇ ਸਾਲ ਪੈਟਰੋਲ 'ਤੇ ਐਕਸਾਈਜ਼ ਡਿਊਟੀ 19.98 ਰੁਪਏ ਤੋਂ ਵਧਾ ਕੇ 32.9 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਸੀ। ਡੀਜ਼ਲ 'ਤੇ ਇਹ 31.80 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਇਹ ਵੀ ਪੜ੍ਹੋ : ਅਗਲੇ ਇਕ ਸਾਲ ’ਚ ਸੋਨੇ ਦੀ ਕੀਮਤ 52-53 ਹਜ਼ਾਰ ਰੁਪਏ ਤੱਕ ਪਹੁੰਚਣ ਦੀ ਉਮੀਦ

ਇਸ ਤਰ੍ਹਾਂ ਚੈੱਕ ਕਰੋ ਆਪਣੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ 

ਦੇਸ਼ ਵਿੱਚ ਹਰ ਰੋਜ਼ ਸਵੇਰੇ 6 ਵਜੇ ਤੇਲ ਦੀਆਂ ਨਵੀਆਂ ਕੀਮਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਅਤੇ ਤੁਸੀਂ ਇੱਕ SMS ਰਾਹੀਂ ਆਪਣੇ ਫੋਨ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਜਾਣ ਸਕਦੇ ਹੋ। ਇਸਦੇ ਲਈ ਤੁਸੀਂ ਇੰਡੀਅਨ ਆਇਲ SMS ਸੇਵਾ ਦੇ ਤਹਿਤ ਮੋਬਾਈਲ ਨੰਬਰ 9224992249 'ਤੇ SMS ਭੇਜ ਸਕਦੇ ਹੋ। ਤੁਹਾਡਾ ਮੈਸੇਜ ਕੁਝ ਇਸ ਤਰ੍ਹਾਂ ਹੋਵੇਗਾ - RSP <ਸਪੇਸ> ਪੈਟਰੋਲ ਪੰਪ ਡੀਲਰ ਕੋਡ। ਤੁਸੀਂ ਸਾਈਟ  'ਤੇ ਜਾ ਕੇ ਆਪਣੇ ਖੇਤਰ ਦੇ RSP ਕੋਡ ਦੀ ਜਾਂਚ ਕਰ ਸਕਦੇ ਹੋ। ਇਹ ਸੁਨੇਹਾ ਭੇਜਣ ਤੋਂ ਬਾਅਦ, ਤੁਹਾਡੇ ਫੋਨ ਵਿੱਚ ਨਵੀਨਤਮ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੀ ਜਾਣਕਾਰੀ ਮਿਲ ਜਾਵੇਗੀ।

ਇਹ ਵੀ ਪੜ੍ਹੋ : ਅਮਿਤਾਭ ਬੱਚਨ ਦੇ ਦੀਵਾਨਿਆ ਲਈ ਖ਼ੁਸ਼ਖ਼ਬਰੀ, 1 ਨਵੰਬਰ ਨੂੰ ਖੁੱਲ੍ਹਣ ਜਾ ਰਿਹੈ Big B ਦਾ NFT

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News