ਸਰਕਾਰ ਦਾ ਕੰਪਨੀਆਂ ਨੂੰ ਖਾਣ ਵਾਲੇ ਤੇਲਾਂ ਦੇ MRP ’ਚ 10 ਰੁਪਏ ਤੱਕ ਦੀ ਕਟੌਤੀ ਦਾ ਨਿਰਦੇਸ਼
Thursday, Jul 07, 2022 - 10:59 AM (IST)
ਨਵੀਂ ਦਿੱਲੀ (ਭਾਸ਼ਾ) - ਗਲੋਬਲ ਪੱਧਰ ’ਤੇ ਕੀਮਤਾਂ ਵਿਚ ਭਾਰੀ ਗਿਰਾਵਟ ਦਰਮਿਆਨ ਸਰਕਾਰ ਨੇ ਖਾਣ ਵਾਲੇ ਤੇਲ ਦੀਆਂ ਕੰਪਨੀਆਂ ਨੂੰ ਇਮਪੋਰਟਿਡ ਖਾਣ ਵਾਲੇ ਤੇਲ ਦੇ ਜ਼ਿਆਦਾ ਤੋਂ ਜ਼ਿਆਦਾ ਐੱਮ. ਆਰ. ਪੀ. ਵਿਚ ਇਕ ਹਫਤੇ ਦੇ ਅੰਦਰ 10 ਰੁਪਏ ਪ੍ਰਤੀ ਲੀਟਰ ਤੱਕ ਦੀ ਹੋਰ ਕਟੌਤੀ ਕਰਨ ਦਾ ਨਿਰਦੇਸ਼ ਦਿੱਤਾ ਹੈ। ਨਾਲ ਹੀ ਕੰਪਨੀਆਂ ਨੂੰ ਕਿਹਾ ਗਿਆ ਹੈ ਕਿ ਇਕ ਬ੍ਰਾਂਡ ਦੇ ਤੇਲ ਦਾ ਭਾਏ ਪੂਰੇ ਦੇਸ਼ ਵਿਚ ਇਕ ਹੀ ਹੋਣੇ ਚਾਹੀਦੇ ਹਨ।
ਭਾਰਤ ਆਪਣੀ ਖਾਣ ਵਾਲੇ ਤੇਲ ਦੀਆਂ ਲੋੜਾਂ ਦਾ 60 ਫੀਸਦੀ ਤੋਂ ਜ਼ਿਆਦਾ ਇਮਪੋਰਟ ਕਰਦਾ ਹੈ। ਅਜਿਹੇ ਵਿਚ ਗਲੋਬਲ ਬਾਜ਼ਾਰ ਦੇ ਮੁਤਾਬਕ ਪਿਛਲੇ ਕੁਝ ਮਹੀਨਿਆਂ ਵਿਚ ਪ੍ਰਚੂਨ ਕੀਮਤਾਂ ਦਬਾਅ ਵਿਚ ਆ ਗਈਆਂ ਹਨ। ਇਸਦਾ ਕਾਰਨ ਇਹ ਹੈ ਕਿ ਗਲੋਬਲ ਬਾਜ਼ਾਰ ਵਿਚ ਖਾਣ ਵਾਲੇ ਤੇਲਾਂ ਦੇ ਭਾਅ ਬਹੁਤ ਹੇਠਾਂ ਡਿੱਗੇ ਹਨ।