ਸਰਕਾਰ ਨੇ ਦਿੱਤੀ 15 ਮਾਰਚ ਤੋਂ ਪਿਆਜ਼ ਬਰਾਮਦ ਦੀ ਇਜਾਜ਼ਤ
Tuesday, Mar 03, 2020 - 11:33 AM (IST)
ਨਵੀਂ ਦਿੱਲੀ — ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਹਿੱਤ ’ਚ 15 ਮਾਰਚ ਤੋਂ ਪਿਆਜ਼ ਬਰਾਮਦ ਦੀ ਇਜਾਜ਼ਤ ਦੇਵੇਗੀ।
ਮੰਤਰੀ ਨੇ ਟਵਿੱਟਰ ’ਤੇ ਲਿਖਿਆ ਹੈ ਕਿ ਇਸ ਫ਼ੈਸਲੇ ਨਾਲ ਕਿਸਾਨਾਂ ਦੀ ਕਮਾਈ ਵਧਾਉਣ ’ਚ ਮਦਦ ਮਿਲੇਗੀ। ਸਰਕਾਰ ਨੇ ਪਿਛਲੇ ਹਫ਼ਤੇ ਲਗਭਗ 6 ਮਹੀਨੇ ਤੋਂ ਪਿਆਜ਼ ਦੀ ਬਰਾਮਦ ’ਤੇ ਜਾਰੀ ਪਾਬੰਦੀ ਹਟਾਉਣ ਦਾ ਫ਼ੈਸਲਾ ਕੀਤਾ ਸੀ। ਇਸ ਦਾ ਕਾਰਣ ਹਾੜ੍ਹੀ ਫਸਲ ਚੰਗੀ ਰਹਿਣ ਨਾਲ ਕੀਮਤਾਂ ’ਚ ਤੇਜ਼ ਗਿਰਾਵਟ ਦਾ ਖਦਸ਼ਾ ਹੈ। ਸਬਜ਼ੀ ਦੀ ਕੀਮਤ ’ਚ ਤੇਜ਼ ਵਾਧੇ ਨੂੰ ਵੇਖਦਿਆਂ ਬਰਾਮਦ ’ਤੇ ਰੋਕ ਲਾਈ ਗਈ ਸੀ। ਹੁਣ ਪਿਆਜ਼ ਦਾ ਮੁੱਲ ਸਥਿਰ ਹੋ ਗਿਆ ਹੈ ਅਤੇ ਫਸਲ ਵੀ ਚੰਗੀ ਹੋਣ ਦੀ ਉਮੀਦ ਹੈ।