ਨੌਕਰੀ ਦਾ ਇੰਤਜ਼ਾਰ ਕਰ ਰਹੇ ਲੋਕਾਂ ਨੂੰ ਸਰਕਾਰ ਨੇ ਦਿੱਤੀ ਇਹ ਵੱਡੀ ਸੌਗਾਤ, ਜਾਣੋ ਸਕੀਮ

Wednesday, Dec 09, 2020 - 11:24 PM (IST)

ਨੌਕਰੀ ਦਾ ਇੰਤਜ਼ਾਰ ਕਰ ਰਹੇ ਲੋਕਾਂ ਨੂੰ ਸਰਕਾਰ ਨੇ ਦਿੱਤੀ ਇਹ ਵੱਡੀ ਸੌਗਾਤ, ਜਾਣੋ ਸਕੀਮ

ਨਵੀਂ ਦਿੱਲੀ— ਕੋਰੋਨਾ ਕਾਲ 'ਚ ਨੌਕਰੀਆਂ ਦੇ ਸੰਕਟ ਵਿਚਕਾਰ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਸਰਕਾਰ 'ਆਤਮਨਿਰਭਰ ਭਾਰਤ ਰੋਜ਼ਗਾਰ' ਯੋਜਨਾ ਤਹਿਤ ਸਾਲ 2020-2023 ਵਿਚਕਾਰ 22,810 ਕਰੋੜ ਰੁਪਏ ਖ਼ਰਚ ਕਰਨ ਜਾ ਰਹੀ ਹੈ। ਬੁੱਧਵਾਰ ਨੂੰ ਮੋਦੀ ਮੰਤਰੀ ਮੰਡਲ ਨੇ ਇਸ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਯੋਜਨਾ ਦਾ ਮਕਸਦ ਕੰਪਨੀ ਜਗਤ ਨੂੰ ਨਵੀਂਆਂ ਨਿਯੁਕਤੀਆਂ ਲਈ ਉਤਸ਼ਾਹਤ ਕਰਨਾ ਹੈ।


PunjabKesari

ਕੀ ਹੈ ਯੋਜਨਾ-
ਕਿਰਤ ਮੰਤਰੀ ਸੰਤੋਸ਼ ਗੰਗਵਾਰ ਨੇ ਕਿਹਾ ਕਿ ਆਤਮ ਨਿਰਭਰ ਭਾਰਤ ਰੋਜ਼ਗਾਰ ਯੋਜਨਾ ਤਹਿਤ ਸਰਕਾਰ ਦੋ ਸਾਲ ਤੱਕ ਕੰਪਨੀਆਂ ਅਤੇ ਹੋਰ ਇਕਾਈਆਂ ਵਲੋਂ ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ ਲਈ ਈ. ਪੀ. ਐੱਫ. 'ਚ ਕਰਮਚਾਰੀ ਅਤੇ ਨੌਕਰੀਦਾਤਾ ਦੋਵਾਂ ਵਲੋਂ ਯੋਗਦਾਨ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ 2023 ਤੱਕ 22,810 ਕਰੋੜ ਰੁਪਏ ਖ਼ਰਚ ਹੋਣਗੇ ਅਤੇ ਇਸ ਨਾਲ ਤਕਰੀਬਨ 58.2 ਲੱਖ ਕਰਮਚਾਰੀਆਂ ਨੂੰ ਫਾਇਦਾ ਹੋਵੇਗਾ।

PunjabKesari

ਕਿਸ ਤਰ੍ਹਾਂ ਕੰਮ ਕਰੇਗੀ ਇਹ ਯੋਜਨਾ-
ਇਸ ਯੋਜਨਾ ਤਹਿਤ ਕੇਂਦਰ ਸਰਕਾਰ 1 ਅਕਤੂਬਰ 2020 ਤੋਂ 30 ਜੂਨ 2021 ਵਿਚਕਾਰ ਰੱਖੇ ਨਵੇਂ ਕਰਮਚਾਰੀਆਂ ਦੇ ਸਬੰਧ 'ਚ ਦੋ ਸਾਲਾਂ ਤੱਕ ਈ. ਪੀ. ਐੱਫ. 'ਚ ਯੋਗਦਾਨ ਆਪਣੇ ਵੱਲੋਂ ਦੇਵੇਗੀ, ਯਾਨੀ ਨਾ ਤਾਂ ਨੌਕਰੀਦਾਤਾ ਨੂੰ ਆਪਣਾ ਹਿੱਸਾ ਈ. ਪੀ. ਐੱਫ. 'ਚ ਪਾਉਣਾ ਹੋਵੇਗਾ ਅਤੇ ਨਾ ਕਰਮਚਾਰੀ ਦਾ ਯੋਗਦਾਨ ਉਸ ਦੀ ਤਨਖ਼ਾਹ 'ਚੋਂ ਕੱਟੇਗਾ। ਇਸ ਨਾਲ ਕਰਮਚਾਰੀ ਦੀ 'ਟੇਕ ਹੋਮ ਸੈਲਰੀ' ਵੱਧ ਹੋਵੇਗੀ।

ਇਹ ਵੀ ਪੜ੍ਹੋ- 14 ਦਸੰਬਰ ਤੋਂ ਆਨਲਾਈਨ ਪੈਸੇ ਟਰਾਂਸਫਰ ਕਰਨ ਦਾ ਬਦਲ ਜਾਏਗਾ ਇਹ ਨਿਯਮ

PunjabKesari

ਸਰਕਾਰ ਇਹ ਯੋਗਦਾਨ ਕੰਪਨੀ ਵੱਲੋਂ ਨਵੇਂ ਨਿਯੁਕਤ ਕਰਮਚਾਰੀ ਜਿਸ ਦੀ ਤਨਖ਼ਾਹ 15,000 ਰੁਪਏ ਤੋਂ ਘੱਟ ਹੋਵੇਗੀ ਅਤੇ ਜੋ ਪਹਿਲਾਂ ਈ. ਪੀ. ਐੱਫ. ਓ. ਨਾਲ ਰਜਿਸਟਰਡ ਨਹੀਂ ਹੈ ਉਸ ਲਈ ਕਰੇਗੀ। ਮੌਜੂਦਾ ਵਿੱਤੀ ਸਾਲ 'ਚ ਇਸ ਯੋਜਨਾ ਤਹਿਤ 1,584 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਕਿਰਤ ਮੰਤਰੀ ਸੰਤੋਸ਼ ਗੰਗਵਾਰ ਨੇ ਕਿਹਾ ਕਿ ਸਰਕਾਰ ਕਰਮਚਾਰੀ ਅਤੇ ਨੌਕਰੀਦਾਤਾ ਦੋਹਾਂ ਦੇ ਈ. ਪੀ. ਐੱਫ. 'ਚ ਬਣਦੇ ਯੋਗਦਾਨ ਦਾ ਭੁਗਤਾਨ ਖ਼ੁਦ ਕਰੇਗੀ। ਉਂਝ ਨੌਕਰੀਦਾਤਾ ਅਤੇ ਕਰਮਚਾਰੀ ਦਾ ਈ. ਪੀ. ਐੱਫ. 'ਚ 12-12 ਫ਼ੀਸਦੀ ਯੋਗਦਾਨ ਹੁੰਦਾ ਹੈ। ਇਸ ਤਰ੍ਹਾਂ ਸਰਕਾਰ 1,000 ਤੋਂ ਘੱਟ ਕਰਮਚਾਰੀਆਂ ਵਾਲੀਆਂ ਕੰਪਨੀਆਂ 'ਚ ਉਕਤ ਮਿਆਦ 'ਚ ਰੱਖੇ ਜਾਂਦੇ ਨਵੇਂ ਕਰਮਚਾਰੀ ਦੀ ਤਨਖ਼ਾਹ ਦਾ ਕੁੱਲ ਮਿਲਾ ਕੇ 24 ਫ਼ੀਸਦੀ ਯੋਗਦਾਨ ਈ. ਪੀ. ਐੱਫ. 'ਚ ਕਰੇਗੀ।

ਇਹ ਵੀ ਪੜ੍ਹੋ- ਨਿੱਜੀ ਖੇਤਰ ਦੇ ਮੁਲਾਜ਼ਮਾਂ ਲਈ PF ਖਾਤੇ 'ਤੇ ਵਿਆਜ ਨੂੰ ਲੈ ਕੇ ਵੱਡੀ ਖ਼ੁਸ਼ਖ਼ਬਰੀ 

PunjabKesari

ਇੰਨਾ ਹੀ ਨਹੀਂ 15,000 ਰੁਪਏ ਤੋਂ ਘੱਟ ਤਨਖ਼ਾਹ ਵਾਲੇ ਯੂਨੀਵਰਸਲ ਖਾਤਾ ਨੰਬਰ (ਯੂ. ਏ. ਐੱਨ.) ਰੱਖਣ ਵਾਲੇ ਈ. ਪੀ. ਐੱਫ. ਮੈਂਬਰ ਜਿਨ੍ਹਾਂ ਦੀ ਕੋਵਿਡ ਮਹਾਮਾਰੀ ਦੌਰਾਨ 1 ਮਾਰਚ 2020 ਤੋਂ 30 ਸਤੰਬਰ 2020 ਵਿਚਕਾਰ ਨੌਕਰੀ ਚਲੀ ਗਈ ਸੀ ਅਤੇ ਈ. ਪੀ. ਐੱਫ. ਕਵਰਡ ਕਿਸੇ ਦੂਜੀ ਕੰਪਨੀ 'ਚ 30 ਸਤੰਬਰ 2020 ਤੱਕ ਨੌਕਰੀ ਨਹੀਂ ਪਾ ਸਕੇ, ਉਹ ਵੀ ਇਸ ਸਕੀਮ ਲਈ ਯੋਗਤਾ ਰੱਖਦੇ ਹਨ।

ਸਰਕਾਰ ਦੇ ਰੋਜ਼ਗਾਰ ਪੈਦਾ ਕਰਨ ਦੇ ਇਸ ਕਦਮ ਨੂੰ ਲੈ ਕੇ ਤੁਹਾਡੀ ਕੀ ਹੈ ਰਾਇ, ਕੁਮੈਂਟ ਬਾਕਸ 'ਚ ਦਿਓ ਟਿੱਪਣੀ


author

Sanjeev

Content Editor

Related News