ਡੰਪਿੰਗਰੋਧੀ ਨਿਯਮਾਂ ਨੂੰ ਜ਼ਿਆਦਾ ਪ੍ਰਭਾਵੀ ਬਣਾਉਣ ਲਈ ਸਰਕਾਰ ਕਰ ਰਹੀ ਹੈ ਬਦਲਾਅ

09/22/2019 4:39:13 PM

ਨਵੀਂ ਦਿੱਲੀ—ਸਰਕਾਰ ਡੰਪਿੰਗਰੋਧੀ ਅਤੇ ਸੁਰੱਖਿਆ ਉਪਾਅ ਵਰਗੇ ਵਪਾਰਕ ਉਪਚਾਰ ਨਿਯਮਾਂ 'ਚ ਤੁਰੰਤ ਹੀ ਬਦਲਾਅ ਕਰ ਸਕਦੀ ਹੈ। ਸਰਕਾਰ ਦਾ ਟੀਚਾ ਇਨ੍ਹਾਂ ਉਪਾਵਾਂ ਨੂੰ ਘਰੇਲੂ ਉਦਯੋਗ ਦੇ ਬਚਾਅ 'ਚ ਜ਼ਿਆਦਾ ਪ੍ਰਭਾਵੀ ਬਣਾਉਣਾ ਹੈ। ਇਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ। ਅਧਿਕਾਰੀ ਨੇ ਕਿਹਾ ਕਿ ਵਪਾਰਕ ਮੰਤਰਾਲੇ ਨੇ ਇਨ੍ਹਾਂ ਬਦਲਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਜਲਦੀ ਹੀ ਰਾਜਸਵ ਵਿਭਾਗ ਇਨ੍ਹਾਂ ਨੂੰ ਅਧਿਸੂਚਿਤ ਕਰ ਦੇਵੇਗਾ। ਇਨ੍ਹਾਂ ਵਪਾਰਕ ਹੱਲ ਉਪਾਵਾਂ ਦਾ ਵਿਸ਼ਵ ਵਪਾਰ ਸੰਗਠਨ ਦੇ ਸੰਸਾਰਕ ਵਪਾਰ ਨਿਯਮਾਂ ਦੇ ਤਹਿਤ ਪ੍ਰਬੰਧ ਕੀਤਾ ਗਿਆ ਹੈ। ਘਰੇਲੂ ਉਦਯੋਗਾਂ ਨੂੰ ਵਿਦੇਸ਼ਾਂ ਤੋਂ ਸਸਤੇ ਮਾਲ ਦੀ ਡੰਪਿੰਗ ਤੋਂ ਬਚਾਉਣ ਲਈ ਆਯਾਤ 'ਚ ਅਚਾਨਕ ਹੋਣ ਵਾਲੇ ਵਾਧੇ ਨਾਲ ਸੁਰੱਖਿਆ ਦੇਣ ਲਈ ਇਨ੍ਹਾਂ ਉਪਾਵਾਂ ਨੂੰ ਕੀਤਾ ਗਿਆ ਹੈ। ਇਨ੍ਹਾਂ ਬਦਲਾਅ ਦੇ ਮੁਤਾਬਕ ਸਰਕਾਰ ਘੱਟ ਚਾਰਜ ਨਿਯਮਾਂ ਨੂੰ ਹਟਾਏਗੀ। ਇਸ ਨਾਲ ਘਰੇਲੂ ਜਾਂਚ ਅਥਾਰਟੀਆਂ ਨੂੰ ਡੰਪਿੰਗ-ਰੋਧੀ ਚਾਰਜ, ਡੰਪਿੰਗ ਅਤੇ ਸਬਸਿਡੀ ਤੋਂ ਉਤਪੰਨ ਪੂਰੇ ਮਾਰਜਨ ਨੂੰ ਕਵਰ ਕਰਨ ਲਈ ਚਾਰਜ ਲਗਾਉਣ ਦਾ ਮਾਰਗ ਮਹਿੰਗਾ ਹੋਵੇਗਾ। ਅਧਿਕਾਰੀ ਨੇ ਕਿਹਾ ਕਿ ਇਹ ਬਦਲਾਅ ਘਰੇਲੂ ਉਦਯੋਗ ਦੀ ਪੁਰਾਣੀ ਮੰਗ ਨੂੰ ਪੂਰਾ ਕਰਨਗੇ ਅਤੇ ਅਨੁਮਾਨ ਹੈ ਕਿ ਇਸ ਨਾਲ ਘਰੇਲੂ ਵਿਨਿਰਮਾਣ ਉਦਯੋਗ ਨੂੰ ਜ਼ਰੂਰ ਮਦਦ ਮਿਲੇਗੀ ਅਤੇ ਮੇਕ ਇਨ ਇੰਡੀਆ ਅਭਿਐਨ ਨੂੰ ਵਾਧਾ ਮਿਲੇਗਾ।


Aarti dhillon

Content Editor

Related News