Canada ਨਾਲ ਜੁੜੀਆਂ ਖ਼ਬਰਾਂ ਦੇ ਲਿੰਕ ਹਟਾਏਗਾ Google
Friday, Jun 30, 2023 - 01:36 PM (IST)
ਓਟਵਾ (ਪੋਸਟ ਬਿਊਰੋ) - ਸਰਚ ਇੰਜਣ ਗੂਗਲ ਦਾ ਕਹਿਣਾ ਹੈ ਕਿ ਉਹ ਕੈਨੇਡਾ ਵਿੱਚ ਆਪਣੇ ਪਲੇਟਫਾਰਮ ਤੋਂ ਦੇਸ਼ ਨਾਲ ਸਬੰਧਤ ਖਬਰਾਂ ਦੇ ਲਿੰਕ ਹਟਾ ਦੇਵੇਗਾ। ਗੂਗਲ ਇਹ ਕਦਮ ਕੈਨੇਡਾ 'ਚ ਲਾਗੂ ਹੋਣ ਵਾਲੇ ਨਵੇਂ ਕਾਨੂੰਨ ਦੇ ਮੱਦੇਨਜ਼ਰ ਚੁੱਕੇਗਾ। ਇਸ ਕਾਨੂੰਨ ਦੇ ਲਾਗੂ ਹੋਣ ਨਾਲ ਕੈਨੇਡਾ ਵਿੱਚ ਡਿਜੀਟਲ ਕੰਪਨੀਆਂ ਲਈ ਉਹਨਾਂ ਦੇ ਪਲੇਟਫਾਰਮਾਂ 'ਤੇ ਸਾਂਝੀਆਂ ਕੀਤੀਆਂ ਜਾਣ ਵਾਲੀਆਂ ਜਾਂ ਤਬਦੀਲੀਆਂ ਨਾਲ ਪੇਸ਼ ਕੀਤੀਆਂ ਜਾਣ ਵਾਲੀਆਂ ਸਾਰੀਆਂ ਸਮੱਗਰੀਆਂ ਦੇ ਬਦਲੇ ਸੰਬੰਧਿਤ ਮੀਡੀਆ ਸੰਸਥਾਵਾਂ ਨੂੰ ਭੁਗਤਾਨ ਕਰਨਾ ਲਾਜ਼ਮੀ ਹੋ ਜਾਵੇਗਾ।
ਇਹ ਵੀ ਪੜ੍ਹੋ : ਟਮਾਟਰ ਦੀਆਂ ਕੀਮਤਾਂ ਨੇ ਲਗਾਈ ਵੱਡੀ ਛਲਾਂਗ, ਸਿਰਫ ਕੁਝ ਦਿਨਾਂ ’ਚ ਹੀ ਆਸਮਾਨ ਛੂਹਣ ਲੱਗੇ ਸਬਜ਼ੀਆਂ ਦੇ ਰੇਟ
ਗੂਗਲ ਨੇ ਵੀਰਵਾਰ ਨੂੰ ਕਿਹਾ ਕਿ ਉਹ ਗੂਗਲ ਨਿਊਜ਼ ਅਤੇ ਗੂਗਲ ਡਿਸਕਵਰ ਤੋਂ ਕੈਨੇਡਾ ਨਾਲ ਸਬੰਧਤ ਖਬਰਾਂ ਦੇ ਸਾਰੇ ਲਿੰਕ ਹਟਾ ਦੇਵੇਗਾ। ਇਹ ਦੋਵੇਂ ਪਲੇਟਫਾਰਮ ਲੋਕਾਂ ਨੂੰ ਸਥਾਨਕ ਖ਼ਬਰਾਂ ਅਤੇ ਆਪਣੀ ਪਸੰਦ ਦੀ ਹੋਰ ਔਨਲਾਈਨ ਸਮੱਗਰੀ ਪ੍ਰਾਪਤ ਕਰਨ ਦੀ ਇਜਾਜ਼ਤ ਦਿੰਦੇ ਹਨ। ਕੈਨੇਡੀਅਨ ਹੈਰੀਟੇਜ ਮੰਤਰੀ ਪਾਬਲੋ ਰੋਡਰਿਗਜ਼ ਨੇ ਗੂਗਲ 'ਤੇ ਕੈਨੇਡੀਅਨਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ "ਤਕਨੀਕੀ ਜਗਤ ਕੰਪਨੀ ਕੈਨੇਡਾ ਤੋਂ ਵੱਡੀ ਨਹੀਂ ਹੈ।"
ਰੋਡਰਿਗਜ਼ ਨੇ ਟਵੀਟ ਕੀਤਾ, "ਇਹ ਦਿੱਗਜ ਕੰਪਨੀ ਕੈਨੇਡਾ ਨਾਲ ਸਬੰਧਤ ਖ਼ਬਰਾਂ ਨੂੰ ਰੋਕਣ ਲਈ ਆਪਣੇ ਪਲੇਟਫਾਰਮਾਂ ਵਿਚ ਬਦਲਾਅ ਲਿਆਉਣ ਲਈ ਪੈਸਾ ਖਰਚ ਕਰ ਸਕਦੀ ਹੈ, ਪਰ ਵਿਗਿਆਪਨ ਜ਼ਰੀਏ ਵੱਡੇ ਪੱਧਰ 'ਤੇ ਹੋਣ ਵਾਲੀ ਕਮਾਈ ਦਾ ਛੋਟਾ ਜਿਹਾ ਹਿੱਸਾ (ਮੀਡੀਆ ਸੰਸਥਾਵਾਂ ਨੂੰ)" ਭੁਗਤਾਨ ਨਹੀਂ ਕਰ ਸਕਦੀ ਹੈ।"
ਗੂਗਲ ਨੇ ਕਿਹਾ ਕਿ ਉਸ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਸਰਕਾਰ ਨੂੰ ਆਪਣੇ ਫੈਸਲੇ ਤੋਂ ਜਾਣੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਰਸਾਇਣ ਨਿਗਲ ਰਹੇ ਪੰਜਾਬ ਦੀ ਧਰਤੀ ਦਾ ਅੰਮ੍ਰਿਤ, ਘਟ ਰਹੀ ਜ਼ਮੀਨ ਦੀ ਉਪਜਾਊ ਸ਼ਕਤੀ ਤੇ ਕਣਕ ਦਾ ਝਾੜ
ਹਾਲਾਂਕਿ ਕੰਪਨੀ ਨੇ ਇਹ ਨਹੀਂ ਦੱਸਿਆ ਕਿ ਉਹ ਆਪਣੇ ਫੋਰਮਾਂ ਤੋਂ ਕੈਨੇਡਾ ਨਾਲ ਸਬੰਧਤ ਖ਼ਬਰਾਂ ਦੇ ਲਿੰਕਾਂ ਨੂੰ ਕਦੋਂ ਹਟਾਉਣਾ ਸ਼ੁਰੂ ਕਰੇਗਾ। ਉਨ੍ਹਾਂ ਕਿਹਾ ਕਿ ਸਾਲ ਦੇ ਅੰਤ ਇਸ ਕਾਨੂੰ ਦੇ ਲਾਗੂ ਹੋਣ ਤੋਂ ਪਹਿਲਾਂ ਅਜਿਹਾ ਕਰ ਦਿੱਤਾ ਜਾਵੇਗਾ। ਇਹ ਕਾਨੂੰਨ ਪਿਛਲੇ ਹਫ਼ਤੇ ਪਾਸ ਕੀਤਾ ਗਿਆ ਸੀ।
ਗੂਗਲ ਨੇ ਸਪੱਸ਼ਟ ਕੀਤਾ ਕਿ ਇਸ ਦੇ ਪਲੇਟਫਾਰਮਾਂ 'ਤੇ ਸਿਰਫ ਕੈਨੇਡਾ ਨਾਲ ਸਬੰਧਤ ਖਬਰਾਂ ਨੂੰ ਬਲੌਕ ਕੀਤਾ ਜਾਵੇਗਾ, ਜਿਸਦਾ ਮਤਲਬ ਹੈ ਕਿ ਕੈਨੇਡੀਅਨ ਉਪਭੋਗਤਾ ਫੌਕਸ ਨਿਊਜ਼ ਅਤੇ ਬੀਬੀਸੀ ਸਮੇਤ ਹੋਰ ਗਲੋਬਲ ਮੀਡੀਆ ਸੰਸਥਾਵਾਂ ਦੁਆਰਾ ਜਾਰੀ ਕੀਤੀ ਸਮੱਗਰੀ ਨੂੰ ਦੇਖ ਅਤੇ ਪੜ੍ਹ ਸਕਣਗੇ।
ਗੂਗਲ ਤੋਂ ਪਹਿਲਾਂ ਮੈਟਾ ਕੰਪਨੀ ਵੀ ਸਮਝੌਤਾ
ਗੂਗਲ ਤੋਂ ਪਹਿਲਾਂ ਮੈਟਾ ਕੰਪਨੀ ਨੇ ਪਿਛਲੇ ਹਫਤੇ ਐਲਾਨ ਕੀਤਾ ਸੀ ਕਿ ਇਸ ਕਾਨੂੰਨ ਨੂੰ ਲਾਗੂ ਕਰਨ ਤੋਂ ਪਹਿਲਾਂ ਫੇਸਬੁੱਕ ਅਤੇ ਇੰਸਟਾਗ੍ਰਾਮ ਤੋਂ ਕੈਨੇਡਾ ਨਾਲ ਜੁੜੀਆਂ ਖਬਰਾਂ ਦੇ ਲਿੰਕ ਹਟਾ ਦਿੱਤੇ ਜਾਣਗੇ। ਕੰਪਨੀ ਸਥਾਨਕ ਪ੍ਰਕਾਸ਼ਕਾਂ ਨਾਲ ਸਮਝੌਤੇ ਵੀ ਖਤਮ ਕਰਨ ਜਾ ਰਹੀ ਹੈ। ਮੈਟਾ ਪਹਿਲਾਂ ਹੀ ਆਪਣੇ ਪੰਜ ਪ੍ਰਤੀਸ਼ਤ ਕੈਨੇਡੀਅਨ ਉਪਭੋਗਤਾਵਾਂ ਲਈ ਦੇਸ਼ ਨਾਲ ਸਬੰਧਤ ਖ਼ਬਰਾਂ ਨੂੰ ਰੋਕਣ ਦੇ ਤਰੀਕੇ ਦੀ ਜਾਂਚ ਕਰ ਰਿਹਾ ਹੈ। ਗੂਗਲ ਨੇ ਵੀ ਪਿਛਲੇ ਸਾਲ ਵੀ ਅਜਿਹਾ ਹੀ ਟੈਸਟ ਕੀਤਾ ਸੀ। ਗੂਗਲ ਅਤੇ ਇਸਦੀ ਮੂਲ ਕੰਪਨੀ ਅਲਫਾਬੇਟ ਦੇ ਗਲੋਬਲ ਅਫੇਅਰਜ਼ ਦੇ ਪ੍ਰਧਾਨ ਕੈਂਟ ਵਾਕਰ ਨੇ ਕਿਹਾ ਕਿ ਕਾਨੂੰਨ "ਅਵਿਵਹਾਰਕ" ਹੈ।
ਇਹ ਵੀ ਪੜ੍ਹੋ : 25 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਮਹਿੰਗਾਈ ; ਦੁੱਧ, ਦਾਲ ਛੱਡੋ ਸਭ ਤੋਂ ਵੱਧ ਜੀਰੇ ਨੇ ਮਚਾਈ ਤਬਾਹੀ
ਗੂਗਲ ਦੀ ਵੈੱਬਸਾਈਟ 'ਤੇ ਵੀਰਵਾਰ ਨੂੰ ਪੋਸਟ ਕੀਤੇ ਗਏ ਇੱਕ ਬਲਾਗ ਵਿੱਚ, ਵਾਕਰ ਨੇ ਕਿਹਾ ਕਿ ਇਹ ਕਾਨੂੰਨ ਲਿੰਕ ਦੀ ਕੀਮਤ ਤੈਅ ਕਰਦਾ ਹੈ, ਜਿਸਦੇ ਨਤੀਜੇ ਵਜੋਂ "ਕੈਨੇਡੀਅਨ ਲੋਕਾਂ ਤੱਕ ਕੈਨੇਡੀਅਨ ਪ੍ਰਕਾਸ਼ਕਾਂ ਦੀ ਖ਼ਬਰਾਂ ਪਹੁੰਚਾਉਣ ਲਈ" ਅਸੀਮਤ ਵਿੱਤੀ ਦੇਣਦਾਰੀ ਸਾਹਮਣੇ ਆਉਂਦੀ ਹੈ।
ਉਨ੍ਹਾਂ ਨੇ ਕਿਹਾ “ਅਸੀਂ ਇਸ ਫੈਸਲੇ ਅਤੇ ਇਸਦੇ ਪ੍ਰਭਾਵਾਂ ਨੂੰ ਹਲਕੇ ਵਿੱਚ ਨਹੀਂ ਲੈ ਰਹੇ ਹਾਂ। ਸਾਡਾ ਮੰਨਣਾ ਹੈ ਕਿ ਜਿੰਨੀ ਜਲਦੀ ਹੋ ਸਕੇ ਕੈਨੇਡੀਅਨ ਪ੍ਰਕਾਸ਼ਕਾਂ ਅਤੇ ਸਾਡੇ ਉਪਭੋਗਤਾਵਾਂ ਨਾਲ ਸਪੱਸ਼ਟ ਅਤੇ ਪਾਰਦਰਸ਼ੀ ਹੋਣਾ ਮਹੱਤਵਪੂਰਨ ਹੈ। ਕੈਨੇਡਾ ਵਿੱਚ ਪਾਸ ਕੀਤੇ ਗਏ ਔਨਲਾਈਨ ਨਿਊਜ਼ ਐਕਟ ਲਈ Google ਅਤੇ Meta ਨੂੰ ਨਿਊਜ਼ ਪ੍ਰਕਾਸ਼ਕਾਂ ਨਾਲ ਸਮਝੌਤੇ ਕਰਨ ਦੀ ਲੋੜ ਹੈ।
ਇਸ ਸਮਝੌਤੇ ਤਹਿਤ ਦੋਵੇਂ ਕੰਪਨੀਆਂ ਨਿਊਜ਼ ਪਬਲਿਸ਼ਰਾਂ ਨੂੰ ਆਪੋ-ਆਪਣੀਆਂ ਵੈੱਬਸਾਈਟਾਂ 'ਤੇ ਪ੍ਰਕਾਸ਼ਿਤ ਹੋਣ ਵਾਲੀਆਂ ਖਬਰਾਂ ਲਈ ਭੁਗਤਾਨ ਕਰਨਗੀਆਂ, ਜਿਸ ਨਾਲ ਉਨ੍ਹਾਂ ਨੂੰ ਕਮਾਈ ਕਰਨ 'ਚ ਮਦਦ ਮਿਲੀ ਹੈ।
ਇਹ ਵੀ ਪੜ੍ਹੋ : ਦਿੱਲੀ ਹਵਾਈ ਅੱਡੇ 'ਤੇ ਯਾਤਰੀ ਆਸਾਨੀ ਨਾਲ ਜਮ੍ਹਾਂ ਕਰ ਸਕਣਗੇ ਸਾਮਾਨ, DIAL ਨੇ ਸ਼ੁਰੂ ਕੀਤੀ SBD ਸਹੂਲਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।