Google ਦੀ ਵੱਡੀ ਕਾਰਵਾਈ, Play Store ਤੋਂ ਹਟਾਏ 22.8 ਲੱਖ ਮੋਬਾਈਲ ਐਪ, ਜਾਣੋ ਵਜ੍ਹਾ

05/01/2024 12:09:22 PM

ਬਿਜ਼ਨੈੱਸ ਡੈਸਕ : ਤਕਨੀਕੀ ਦਿੱਗਜ ਗੂਗਲ ਨੇ ਵੱਡੀ ਕਾਰਵਾਈ ਕਰਦੇ ਹੋਏ ਆਪਣੇ Play Store ਤੋਂ ਨੀਤੀਆਂ ਦੀ ਉਲੰਘਣਾ ਕਰਨ ਵਾਲੀਆਂ 22.8 ਲੱਖ ਐਪਲੀਕੇਸ਼ਨਾਂ ਨੂੰ ਹਟਾ ਦਿੱਤਾ ਹੈ। ਕੰਪਨੀ ਨੇ ਸਾਲ 2023 'ਚ ਹੀ ਨਿਯਮ ਤੋੜਨ ਵਾਲੇ ਮਾਲਵੇਅਰ ਲਈ Play Store ਤੋਂ 3,33,000 ਖ਼ਰਾਬ ਖਾਤਿਆਂ 'ਤੇ ਪਾਬੰਦੀ ਲਗਾ ਦਿੱਤੀ ਹੈ। ਗੂਗਲ ਨੇ ਇਸ ਗੱਲ ਦੀ ਜਾਣਕਾਰੀ ਆਪਣੇ ਇਕ ਬਲਾਗ 'ਚ ਲੋਕਾਂ ਨੂੰ ਦਿੱਤੀ ਹੈ।

ਇਹ ਵੀ ਪੜ੍ਹੋ - Bank Holiday: ਜਲਦੀ ਪੂਰੇ ਕਰ ਲਓ ਜ਼ਰੂਰੀ ਕੰਮ, ਮਈ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ

ਦੱਸ ਦੇਈਏ ਕਿ ਪਿਛਲੇ ਸਾਲ ਗੂਗਲ ਨੇ ਉਪਭੋਗਤਾਵਾਂ ਦੀ ਸੁਰੱਖਿਆ ਅਤੇ ਗੋਪਨੀਯਤਾ ਨੂੰ ਬਿਹਤਰ ਬਣਾਉਣ ਲਈ Play Store ਦੀ ਨੀਤੀ ਵਿੱਚ ਵੱਡਾ ਬਦਲਾਅ ਕੀਤਾ ਸੀ। ਪਾਲਿਸੀ ਨੂੰ ਅਪਡੇਟ ਕਰਨ ਤੋਂ ਬਾਅਦ ਗੂਗਲ ਵੱਲੋਂ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਕਾਰਵਾਈ ਹੈ। ਗੂਗਲ ਨੇ ਪਾਇਆ ਕਿ ਇਹਨਾਂ ਡਿਵੈਲਪਰ ਖਾਤਿਆਂ ਤੋਂ ਮਾਲਵੇਅਰ ਅਤੇ ਨੀਤੀ ਦੀ ਉਲੰਘਣਾ ਵਾਰ-ਵਾਰ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ - LPG ਗੈਸ ਸਿਲੰਡਰ ਤੋਂ ਲੈ ਕੇ ਬੈਂਕ ਖਾਤਿਆਂ ਦੇ ਨਿਯਮਾਂ 'ਚ 1 ਮਈ ਤੋਂ ਹੋਣ ਜਾ ਰਿਹਾ ਬਦਲਾਅ, ਜੇਬ 'ਤੇ ਪਵੇਗਾ ਅਸਰ

ਗੂਗਲ ਨੇ ਆਪਣੀ ਬਲਾਗ ਪੋਸਟ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 2.28 ਮਿਲੀਅਨ ਯਾਨੀ 22.8 ਲੱਖ ਤੋਂ ਜ਼ਿਆਦਾ ਐਪਸ ਨੂੰ ਬੈਨ ਕੀਤਾ ਗਿਆ ਹੈ। ਇਨ੍ਹਾਂ ਐਪਸ ਦੇ ਰਾਹੀਂ ਮਾਲਵੇਅਰ ਅਤੇ ਆਨਲਾਈਨ ਸਕੈਮ ਵਰਗੀਆਂ ਘਟਨਾਵਾਂ ਯੂਜ਼ਰਸ ਨਾਲ ਕੀਤੀਆਂ ਜਾ ਰਹੀਆਂ ਹਨ। ਇੰਨਾ ਹੀ ਨਹੀਂ ਗੂਗਲ ਨੇ ਇਨ੍ਹਾਂ ਐਪਸ ਨੂੰ ਪ੍ਰਕਾਸ਼ਿਤ ਕਰਨ ਵਾਲੇ 3.33 ਲੱਖ ਡਿਵੈਲਪਰ ਖਾਤਿਆਂ ਨੂੰ ਵੀ ਸਸਪੈਂਡ ਕਰ ਦਿੱਤਾ ਹੈ। ਇਸ ਤੋਂ ਇਲਾਵਾ, ਗੂਗਲ ਨੇ 2 ਲੱਖ ਐਪ ਸਬਮਿਸ਼ਨ ਨੂੰ ਵੀ ਰੱਦ ਕਰ ਦਿੱਤਾ ਹੈ। ਗੂਗਲ ਨੂੰ ਸ਼ੱਕ ਹੈ ਕਿ ਇਨ੍ਹਾਂ ਐਪਸ ਦੇ ਜ਼ਰੀਏ ਯੂਜ਼ਰਸ ਦੇ ਸਮਾਰਟਫੋਨ ਤੋਂ ਬੈਕਗਰਾਊਂਡ ਲੋਕੇਸ਼ਨ ਟ੍ਰੈਕਿੰਗ, ਐੱਸਐੱਮਐੱਸ ਐਕਸੈਸ ਅਤੇ ਕਾਂਟੈਕਟ ਟ੍ਰੈਕਿੰਗ ਵਰਗੀ ਸੰਵੇਦਨਸ਼ੀਲ ਜਾਣਕਾਰੀ ਚੋਰੀ ਕੀਤੀ ਜਾ ਰਹੀ ਸੀ।

ਇਹ ਵੀ ਪੜ੍ਹੋ - ਬਾਬਾ ਰਾਮਦੇਵ ਨੂੰ ਵੱਡਾ ਝਟਕਾ, ਉੱਤਰਾਖੰਡ ਸਰਕਾਰ ਨੇ ਪਤੰਜਲੀ ਦੇ 14 ਉਤਪਾਦਾਂ 'ਤੇ ਲਾਈ ਪਾਬੰਦੀ

ਗੂਗਲ ਨੇ ਕਿਹਾ ਕਿ ਉਸਦਾ ਉਦੇਸ਼ ਉਪਭੋਗਤਾਵਾਂ ਨੂੰ ਬਿਹਤਰ ਸੁਰੱਖਿਆ ਪ੍ਰਦਾਨ ਕਰਨਾ ਹੈ। ਜਿਨ੍ਹਾਂ ਐਪਾਂ ਲਈ ਖਾਤਾ ਬਣਾਉਣ ਦੀ ਲੋੜ ਹੁੰਦੀ ਹੈ, ਉਨ੍ਹਾਂ ਨੂੰ ਹੁਣ ਉਪਭੋਗਤਾਵਾਂ ਨੂੰ ਐਪ ਦੇ ਅੰਦਰੋਂ ਡਾਟਾ ਮਿਟਾਉਣ ਦੀ ਇਜਾਜ਼ਤ ਦੇਣੀ ਪਵੇਗੀ। ਇਸ ਤੋਂ ਇਲਾਵਾ ਇਸ ਫੀਚਰ ਨੂੰ ਗੂਗਲ ਪਲੇ ਸਟੋਰ ਦੇ ਡਾਟਾ ਸੇਫਟੀ ਸੈਕਸ਼ਨ 'ਚ ਵੀ ਜੋੜਿਆ ਜਾਣਾ ਚਾਹੀਦਾ ਹੈ। ਗੂਗਲ ਨੇ ਕਿਹਾ ਕਿ ਉਸਨੇ ਸੰਵੇਦਨਸ਼ੀਲ ਡੇਟਾ ਦੀ ਪਹੁੰਚ ਅਤੇ ਸ਼ੇਅਰਿੰਗ ਨੂੰ ਸੀਮਤ ਕਰਨ ਅਤੇ ਗੋਪਨੀਯਤਾ ਨੂੰ ਮਜ਼ਬੂਤ ​​ਕਰਨ ਲਈ ਸਾਫਟਵੇਅਰ ਡਿਵੈਲਪਮੈਂਟ ਕਿੱਟਾਂ (SDKs) ਨਾਲ ਕੰਮ ਕੀਤਾ ਹੈ।

ਇਹ ਵੀ ਪੜ੍ਹੋ - ਸੋਨੇ ਦੀਆਂ ਕੀਮਤਾਂ 'ਚ ਗਿਰਾਵਟ, ਚਾਂਦੀ ਵੀ ਹੋਈ ਸਸਤੀ, ਖਰੀਦਦਾਰੀ ਤੋਂ ਪਹਿਲਾਂ ਚੈੱਕ ਕਰੋ ਅੱਜ ਦਾ ਰੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News