ਗੂਗਲ ਦੀ ਪੇਰੈਂਟ ਕੰਪਨੀ Alphabet ਨੇ ਮਾਰੀਆਂ ਮੱਲਾਂ, 71 ਕਰੋੜ ’ਤੇ ਪੁੱਜਾ ਮਾਰਕੀਟ ਕੈਪ

01/17/2020 4:48:44 PM

ਨਵੀਂ ਦਿੱਲੀ — ਗੂਗਲ ਦੀ ਪੇਰੈਂਟ ਕੰਪਨੀ ਐਲਫਾਬੈਟ(Alphabet) ਦਾ ਬਜਾਰ ਪੂੰਜੀਕਰਣ ਪਹਿਲੀ ਵਾਰ 71 ਲੱਖ ਕਰੋੜ ਰੁਪਏ 'ਤੇ ਪਹੁੰਚ ਗਿਆ ਹੈ। ਵੀਰਵਾਰ ਨੂੰ ਕੰਪਨੀ ਦੇ ਸ਼ੇਅਰ 'ਚ 0.8 ਫੀਸਦੀ ਦੀ ਤੇਜ਼ੀ ਆਈ, ਜਿਸ ਕਾਰਨ ਕੰਪਨੀ ਦੀ ਵੈਲਿਊਏਸ਼ਨ ਵਧ ਗਈ ਹੈ। ਜ਼ਿਕਰਯੋਗ ਹੈ ਕਿ ਭਾਰਤੀ ਮੂਲ ਦੇ ਸੁੰਦਰ ਪਿਚਾਈ ਚਾਰ ਦਸੰਬਰ 2019 ਨੂੰ ਐਲਫਾਬੈਟ ਦੇ CEO ਬਣੇ ਸਨ ਅਤੇ CEO ਬਣਨ ਦੇ ਡੇਢ ਮਹੀਨੇ 'ਚ ਕੰਪਨੀ ਦੇ ਬਜ਼ਾਰ ਪੂੰਜੀਕਰਣ 'ਚ 12 ਫੀਸਦੀ ਦਾ ਵਾਧਾ ਦਰਜ ਹੋਇਆ ਹੈ। 4 ਦਸੰਬਰ ਨੂੰ ਐਲਫਾਬੈਟ ਦਾ ਬਜ਼ਾਰ ਪੂੰਜੀਕਰਣ 893 ਬਿਲੀਅਨ ਡਾਲਰ ਯਾਨੀ ਕਿ ਕਰੀਬ 64 ਲੱਖ ਕੋਰੜ ਰੁਪਏ ਸੀ।

ਸਿਖਰ ਪੰਜ ਅਮਰੀਕੀ ਕੰਪਨੀਆਂ ਦਾ ਬਜ਼ਾਰ ਪੂੰਜੀਕਰਣ

ਕੰਪਨੀ                      ਮਾਰਕਿਟ ਕੈਪ

ਐਪਲ                     14 ਟ੍ਰਿਲੀਅਨ ਡਾਲਰ
ਮਾਈਕ੍ਰੋਸਾੱਫਟ         13 ਟ੍ਰਿਲੀਅਨ ਡਾਲਰ
Aplhabet              10 ਟ੍ਰਿਲੀਅਨ ਡਾਲਰ
ਐਮਾਜ਼ਾਨ                 931 ਬਿਲੀਅਨ ਡਾਲਰ
ਫੇਸਬੁੱਕ                   632 ਅਰਬ ਡਾਲਰ 

ਦੁਨੀਆ ਦੀ ਸਭ ਤੋਂ ਵੱਡੀ ਕੰਪਨੀ

ਮੌਜੂਦਾ ਸਮੇਂ 'ਚ ਬਜ਼ਾਰ ਪੂੰਜੀਕਰਣ ਦੇ ਲਿਹਾਜ਼ ਨਾਲ ਸਾਊਦੀ ਅਰਬ ਦੀ ਤੇਲ ਕੰਪਨੀ ਸਾਊਦੀ ਅਰਾਮਕੋ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਹੈ। ਮੌਜੂਦਾ ਸਮੇਂ 'ਚ ਅਰਾਮਕੋ ਦਾ ਬਜ਼ਾਰ ਪੂੰਜੀਕਰਣ 1.8 ਟ੍ਰਿਲੀਅਨ ਡਾਲਰ ਯਾਨੀ 18 ਖਰਬ ਡਾਲਰ ਹੈ। ਪਿਛਲੇ ਮਹੀਨੇ ਇਹ ਦੋ ਟ੍ਰਿਲੀਅਨ ਡਾਲਰ(20 ਖਰਬ ਡਾਲਰ) ਵਾਲੀ ਦੁਨੀਆ ਦੀ ਪਹਿਲੀ ਕੰਪਨੀ ਬਣੀ ਸੀ।

ਸੁੰਦਰ ਪਿਚਾਈ ਦਾ ਪੈਕੇਜ

ਐਲਫਾਬੈਟ ਦੇ CEO ਬਣਨ ਦੇ ਬਾਅਦ ਸੁੰਦਰ ਪਿਚਾਈ ਨੂੰ ਸਾਲਾਨਾ 1,718 ਕਰੋੜ ਡਾਲਰ ਰੁਪਏ(24.2 ਕਰੋੜ ਡਾਲਰ) ਦਾ ਪੈਕੇਜ ਮਿਲਦਾ ਹੈ। ਪਿਚਾਈ ਦੀ ਬੇਸਿਕ ਸੈਲਰੀ 'ਚ 200 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਨਵਾਂ ਸੈਲਰੀ ਪੈਕੇਜ ਇਕ ਜਨਵਰੀ 2020 ਤੋਂ ਲਾਗੁ ਹੋ ਗਿਆ ਹੈ। ਬੇਸਿਕ ਸੈਲਰੀ ਦੇ ਤੌਰ 'ਤੇ ਪਿਚਾਈ ਨੂੰ 20 ਲੱਖ ਡਾਲਰ(14.2 ਕਰੋੜ ਰੁਪਏ) ਮਿਲਣਗੇ। ਇਸ ਦੇ ਨਾਲ ਹੀ 24 ਕਰੋੜ ਡਾਲਰ(1704 ਕਰੋੜ ਰੁਪਏ) ਸਟਾਕ ਆਪਸ਼ਨ ਦੇ ਤੌਰ 'ਤੇ ਮਿਲਣਗੇ। 24 ਕਰੋੜ ਡਾਲਰ ਵਿਚੋਂ 12 ਕਰੋੜ ਡਾਲਰ ਦਾ ਸਟਾਕ ਅਵਾਰਡ ਤਿਮਾਹੀ ਕਿਸ਼ਤਾਂ ਵਿਚ ਮਿਲੇਗਾ।

ਸੁੰਦਰ ਪਿਚਾਈ ਤੋਂ ਬਹੁਤ ਅੱਗੇ ਹਨ ਟਿਮ ਕੁੱਕ ਅਤੇ ਸਤਿਆ ਨਡੇਲਾ

ਹਾਲਾਂਕਿ ਸੁੰਦਰ ਪਿਚਾਈ ਨੂੰ ਜਿਹੜੀ ਤਨਖਾਹ ਅਤੇ ਭੱਤੇ ਮਿਲ ਰਹੇ ਹਨ ਉਹ ਐਪਲ ਦੇ ਸੀ.ਈ.ਓ. ਅਤੇ ਮਾਈਕ੍ਰੋਸਾਫਟ ਦੇ ਬਾਨੀ ਸੱਤਿਆ ਨਡੇਲਾ ਦੇ ਮੁਕਾਬਲੇ ਕਾਫੀ ਘੱਟ ਹਨ। ਟਿਮ ਕੁੱਕ ਨੂੰ 2018 'ਚ 957 ਕਰੋੜ ਰੁਪਏ ਅਤੇ ਸੱਤਿਆ ਨਡੇਲਾ ਨੂੰ 306 ਕਰੋੜ ਰੁਪਏ ਮਿਲੇ ਸਨ। ਸਭ ਤੋਂ ਜ਼ਿਆਦਾ ਤਨਖਾਹ-ਭੱਤੇ ਟੈਸਲਾ ਦੇ ਸੀ.ਈ.ਓ. ਐਲਨ ਮਸਕ ਨੂੰ 3591 ਕਰੋੜ ਰੁਪਏ ਮਿਲੇ ਸਨ। ਤਿਲਰੇ ਦੇ ਬ੍ਰੇਨਡੇਨ ਕੇਨੇਡੀ ਨੂੰ 1792 ਕਰੋੜ ਰੁਪਏ, ਵਾਲਟ ਡਿਜ਼ਨੀ ਦੇ ਬਾਬ ਟਾਈਗਰ ਨੂੰ 1022 ਕਰੋੜ ਰੁਪਏ ਅਤੇ ਪਾਲੋ ਆਲਟੋ ਨੈਟਵਰਕ ਦੇ ਨਿਕੇਸ਼ ਅਰੋੜਾ ਨੂੰ 910 ਕਰੋੜ ਰੁਪਏ ਮਿਲੇ ਸਨ।

2018 'ਚ  19 ਲੱਖ ਡਾਲਰ ਦੀ ਤਨਖਾਹ

ਪਿਚਾਈ ਨੂੰ ਪਿਛਲੇ ਲੰਮੇ ਸਮੇਂ ਤੋਂ ਭਾਰੀ ਤਨਖਾਹ ਸਕੇਲ ਮਿਲ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ 2016 'ਚ 20 ਕਰੋੜ ਡਾਲਰ ਦਾ ਸਟਾਕ ਪੁਰਸਕਾਰ ਮਿਲਿਆ ਸੀ। ਪਿਛਲੇ ਸਾਲ ਉਨ੍ਹਾਂ ਨੇ ਇਹ ਕਹਿ ਕੇ ਸਟਾਕ ਐਵਾਰਡ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਨੂੰ ਪਹਿਲਾਂ ਹੀ ਚੰਗੀ ਤਨਖਾਹ ਮਿਲ ਰਹੀ ਹੈ। ਪਿਚਾਈ ਨੂੰ ਬਲੂਮਬਰਗ ਪੇਅ ਇੰਡੈਕਸ ਦੇ ਅਨੁਸਾਰ 2018 'ਚ 19 ਲੱਖ ਡਾਲਰ ਦੀ ਤਨਖਾਹ ਮਿਲੀ ਸੀ।

Gmail, Android ਵਰਗੇ ਪ੍ਰੋਜੈਕਟ 'ਤੇ ਕੀਤਾ ਕੰਮ

ਭਾਰਤ 'ਚ ਪੈਦਾ ਹੋਏ ਸੁੰਦਰ ਪਿਚਾਏ ਨੇ ਸਟੇਨਫੋਰਡ ਯੂਨੀਵਰਸਿਟੀ ਅਤੇ ਵਾਰਟਨ ਸਕੂਲ ਆਫ ਦ ਯੂਨੀਵਰਸਿਟੀ ਆਫ ਪੇਂਸਿਲਵੇਨਿਆ ਤੋਂ ਉੱਚ ਸਿੱਖਿਆ ਹਾਸਲ ਕੀਤੀ ਹੈ। McKinsey & Co. ਕੰਪਨੀ 'ਚ ਕੰਮ ਕਰਨ ਦੇ ਬਾਅਦ ਪਿਚਾਈ 2004 'ਚ ਗੂਗਲ ਨੇ ਜੁੜੇ ਸਨ। ਉਨ੍ਹਾਂ ਨੇ ਗੂਗਲ ਦੇ ਕੁਝ ਮਸ਼ਹੂਰ ਗੂਗਲ ਉਤਪਾਦ ਜਿਵੇਂ ਕਿ ਜੀਮੇਲ, ਕਰੋਮ ਬਰਾਊਜ਼ਰ ਅਤੇ ਐਂਡਰਾਇਡ ਓਪਰੇਟਿੰਗ ਸਿਸਟਮ ਤੇ ਕੰਮ ਕੀਤਾ।

ਜਦੋਂ ਪੇਜ ਅਤੇ ਬ੍ਰਿਨ ਨੇ ਅਲਫਾਬੇਟ ਨੂੰ 2015 ਵਿਚ ਇਕ ਹੋਲਡਿੰਗ ਕੰਪਨੀ ਬਣਾਇਆ, ਤਾਂ ਉਨ੍ਹਾਂ ਨੇ ਪਿਚਾਈ ਨੂੰ ਗੂਗਲ ਦਾ ਸੀਈਓ ਚੁਣਿਆ। ਇਸ ਸਮੇਂ ਦੌਰਾਨ ਉਸਦੀਆਂ ਜ਼ਿੰਮੇਵਾਰੀਆਂ ਲਗਾਤਾਰ ਵਧਦੀਆਂ ਰਹੀਆਂ। ਉਨ੍ਹਾਂ ਨੇ ਇਸ ਦੌਰਾਨਕੰਪਨੀ ਦੇ ਐਲਗੋਰਿਦਮ, ਚੀਨ ਦੀ ਸੈਂਸਰਸ਼ਿਪ ਅਤੇ ਨਿਗਰਾਨੀ ਬਾਰੇ ਸਮੂਹਕ ਸੁਣਵਾਈ ਦੌਰਾਨ ਪ੍ਰਸ਼ਨਾਂ ਦੇ ਜਵਾਬ ਵੀ ਦਿੱਤੇ। ਇਸ ਮਹੀਨੇ 3 ਦਸੰਬਰ ਨੂੰ ਪਿਚਾਈ ਨੂੰ ਐਲਫਾਬੈਟ ਦਾ ਸੀ.ਈ.ਓ. ਨਿਯੁਕਤ ਕੀਤਾ ਗਿਆ ਸੀ।


Related News