ਆਟੋ ਵਾਲੇ ਨੂੰ ਕਿੰਨਾ ਦੇਣਾ ਹੈ ਕਿਰਾਇਆ, ਦੱਸੇਗਾ ਗੂਗਲ ਮੈਪ

Tuesday, Dec 18, 2018 - 01:39 AM (IST)

ਆਟੋ ਵਾਲੇ ਨੂੰ ਕਿੰਨਾ ਦੇਣਾ ਹੈ ਕਿਰਾਇਆ, ਦੱਸੇਗਾ ਗੂਗਲ ਮੈਪ

ਨਵੀਂ ਦਿੱਲੀ—ਦਿੱਗਜ ਕੰਪਨੀ ਗੂਗਲ ਨੇ ਆਪਣੇ ਗੂਗਲ ਮੈਪ 'ਚ ਸੋਮਵਾਰ ਨੂੰ ਇਕ ਨਵਾਂ ਫੀਚਰ ਲਿਆਉਣ ਦਾ ਐਲਾਨ ਕੀਤਾ ਹੈ ਜਿਸ ਦੇ ਤਹਿਤ ਦਿੱਲੀ 'ਚ ਯਾਤਰੀਆਂ ਨੂੰ ਹੁਣ ਮੈਪ 'ਤੇ 'ਪਬਲਿਕ ਟ੍ਰਾਂਸਪੋਰਟ' ਮੋਡ 'ਚ ਆਟੋ ਰਿਕਸ਼ਾ ਦੇ ਆਪਸ਼ਨ ਵੀ ਦਿਖਾਈ ਦੇਵੇਗਾ। ਗੂਗਲ ਨੇ ਇਕ ਬਿਆਨ 'ਚ ਕਿਹਾ ਕਿ ਇਸ ਮੋਡ ਨੂੰ ਚੁਣਦੇ ਹੀ ਯਾਤਰੀ ਨਾ ਸਿਰਫ ਆਪਣੀ ਡੈਸਟੀਨੇਸ਼ਨ ਤੱਕ ਪਹੁੰਚ ਦਾ ਬਿਹਤਰ ਰੂਟ ਮਿਲੇਗਾ, ਬਲਕਿ ਆਟੋ ਰਿਕਸ਼ਾ ਦਾ ਕਿਰਾਇਆ ਵੀ ਦੇਖ ਸਕਣਗੇ, ਜਿਸ ਨਾਲ ਉਨ੍ਹਾਂ ਦਾ ਸਫਰ ਹੋਰ ਵੀ ਆਸਾਨ ਹੋ ਜਾਵੇਗਾ। ਨਵਾਂ ਫੀਟਚਰ 'ਗੂਗਲ ਮੈਪ' 'ਚ 'ਪਬਲਿਕ ਟ੍ਰਾਂਸਪੋਰਟ' ਅਤੇ 'ਕੈਬ' ਮੋਡ 'ਤੇ ਦੇਖਿਆ ਜਾ ਸਕੇਗਾ। ਖਾਸ ਇਹ ਮਾਹਰਾਂ ਦੁਆਰਾ ਦੱਸ ਗਏ ਰਸਤਿਆਂ ਅਤੇ ਦਿੱਲੀ ਟ੍ਰੈਫਿਕ ਪੁਲਸ ਦੁਆਰਾ ਤਿਆਰ ਕੀਤੇ ਗਏ ਆਧਿਕਾਰਿਤ ਕਿਰਾਏ 'ਤੇ ਆਧਾਰਿਤ ਹੈ।

'ਗੂਗਲ ਮੈਪਸ' ਦੇ ਪ੍ਰੋਡਕਟ ਮੈਨੇਜਰ ਵਿਸ਼ਾਲ ਦੱਤਾ ਨੇ ਦੱਸਿਆ ਕਿ ਵਰਤਮਾਨ 'ਚ ਅਣਜਾਣ ਰਸਤਿਆਂ ਲਈ ਯਾਤਰੀਆਂ ਨੂੰ ਅਕਸਰ ਜ਼ਿਆਦਾ ਕਿਰਾਇਆ ਦੇਣਾ ਪੈਂਦਾ ਹੈ ਕਿਉਂਕਿ ਉਨ੍ਹਾਂ ਨੂੰ ਦੂਰੀ ਜਾਂ ਬੇਸਟ ਰੂਟ ਦਾ ਕੋਈ ਅੰਦਾਜਾ ਨਹੀਂ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਫੀਚਰ ਨਾਲ ਯੂਜ਼ਰਸ ਨੂੰ ਉਨ੍ਹਾਂ ਦੀ ਯਾਤਰ ਬਿਹਤਰ ਬਣਾਉਣ 'ਚ ਮਦਦ ਮਿਲੇਗੀ, ਜਿਸ ਨਾਲ ਉਹ ਆਟੋ-ਰਿਕਸ਼ਾ ਦਾ ਅਨੁਮਾਨਿਤ ਕਿਰਾਇਆ ਜਾਣ ਸਕਣਗੇ ਅਤੇ ਫੈਸਲਾ ਲੈ ਸਕਣਗੇ ਕਿ ਉਨ੍ਹਾਂ ਨੂੰ ਕਿਹੜੇ ਵਾਹਨ ਦਾ ਇਸਤੇਮਾਲ ਕਰਨਾ ਚਾਹੀਦਾ। ਗੂਗਲ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਐਂਡ੍ਰਾਇਡ ਡਿਵਾਈਸੇਜ ਦੇ 'ਗੂਗਲ ਮੈਪ' ਐਪ 'ਤੇ ਉਪਲੱਬਧ ਫੀਚਰ ਦੂਜੇ ਸ਼ਹਿਰਾਂ 'ਚ ਲਿਆਇਆ ਜਾਵੇਗਾ ਜਾਂ ਨਹੀਂ। ਇਸ ਫੀਚਰ ਦਾ ਇਸਤੇਮਾਲ ਕਰਨ ਲਈ 'ਗੂਗਲ ਮੈਪਸ' ਨੂੰ ਅਪਡੇਟ ਕਰਨਾ ਹੋਵੇਗਾ।


Related News