ਗੂਗਲ ਦਬਦਬਾ ਬਣਾਉਣ ਲਈ ਐਪਲ-ਸੈਮਸੰਗ ਵਰਗੀਆਂ ਕੰਪਨੀਆਂ ਨੂੰ ਹਰ ਸਾਲ ਦੇ ਰਿਹੈ ਅਰਬਾਂ ਡਾਲਰ
Saturday, Sep 10, 2022 - 12:56 PM (IST)
ਵਾਸ਼ਿੰਗਟਨ- ਗੂਗਲ ਦੁਨੀਆ ਦਾ ਸਭ ਤੋਂ ਵੱਡਾ ਸਰਚ ਇੰਜਣ ਹੈ ਪਰ ਇਹ ਏਕਾਧਿਕਾਰ ਉਸ ਨੇ ਮੁਕਾਬਲੇ ਦੇ ਜਾਇਜ਼ ਤਰੀਕਿਆਂ ਨਾਲ ਨਹੀਂ ਹਾਸਲ ਕੀਤਾ ਹੈ। ਗੂਗਲ ਦੀ ਪੇਰੇਂਟ ਕੰਪਨੀ ਐਲਫਾਬੇਟ ਸਰਚ ਇੰਜਣ 'ਚ ਦਬਦਬਾ ਕਾਇਮ ਰੱਖਣ ਲਈ ਐਪਲ, ਸੈਮਸੰਗ ਵਰਗੀਆਂ ਮੋਬਾਇਲ ਕੰਪਨੀਆਂ ਨੂੰ ਹਰ ਸਾਲ ਅਰਬਾਂ ਡਾਲਰ ਦਾ ਭੁਗਤਾਨ ਕਰਦੀਆਂ ਹਨ। ਇਹ ਜਾਣਕਾਰੀ ਅਮਰੀਕੀ ਨਿਆਂ ਵਿਭਾਗ ਨੇ ਸਥਾਨਕ ਕੋਰਟ ਨੂੰ ਦਿੱਤੀ ਹੈ।
ਨਿਆਂ ਵਿਭਾਗ ਦੇ ਅਟਾਰਨੀ ਕੇਨੇਥ ਡਿੰਟਜਰ ਨੇ ਰਕਮ ਤਾਂ ਨਹੀਂ ਦੱਸੀ ਪਰ ਦੱਸਿਆ ਕਿ ਕੰਪਨੀ ਦੀਆਂ ਤਕਨੀਕੀ ਪਰੇਸ਼ਾਨੀਆਂ ਵਾਰ-ਵਾਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਨਾਲ ਗੂਗਲ ਦਾ ਏਕਾਧਿਕਾਰ ਕਾਇਮ ਹੈ। ਅਮਰੀਕੀ ਨਿਆਂ ਵਿਭਾਗ ਦਾ ਦਾਅਵਾ ਹੈ ਕਿ ਏਕਾਧਿਕਾਰ ਕਾਇਮ ਰੱਖਣ ਲਈ ਗੂਗਲ ਵਿਰੋਧੀ ਟਰੱਸਟ ਕਾਨੂੰਨ ਦਾ ਉਲੰਘਣ ਕਰ ਰਹੀ ਹੈ। ਕੋਰਟ ਅਜੇ ਦੋਵਾਂ ਪੱਖਾਂ ਨੂੰ ਸੁਣ ਰਿਹਾ ਹੈ। ਉਸ ਤੋਂ ਬਾਅਦ ਇਸ ਮਾਮਲੇ ਦੀ ਰਸਮੀ ਸੁਣਵਾਈ ਸ਼ੁਰੂ ਹੋਵੇਗੀ।
ਨਿਆਂ ਵਿਭਾਗ ਨੇ ਬਾਜ਼ਾਰ ਨੂੰ ਠੀਕ ਤਰ੍ਹਾਂ ਨਹੀਂ ਸਮਝਿਆ: ਗੂਗਲ
ਗੂਗਲ ਨੇ ਆਪਣੀ ਸਫ਼ਾਈ 'ਚ ਕਿਹਾ ਕਿ ਨਿਆਂ ਵਿਭਾਗ ਅਤੇ ਸੂਬਿਆਂ ਨੇ ਬਾਜ਼ਾਰ ਨੂੰ ਸਹੀ ਤਰੀਕੇ ਨਾਲ ਨਹੀਂ ਸਮਝਿਆ। ਉਹ ਛੋਟੇ ਸਰਚ ਇੰਜਣ ਜਿਵੇਂ ਮਾਈਕ੍ਰੋਸਾਫਟ ਦੀ ਬਿੰਗ ਅਤੇ ਇਕਡਕਗੋ 'ਤੇ ਜ਼ਿਆਦਾ ਕੇਂਦਰਿਤ ਹੋ ਗਏ ਹਨ। ਗੂਗਲ ਨੂੰ ਕਈ ਹੋਰ ਕੰਪਨੀਆਂ ਨਾਲ ਮੁਕਾਬਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਵੇਂ ਮੈਟਾ ਪਲੇਟਫਾਰਮ, ਅਮੇਜਨਡਾਟਕਾਮ ਆਦਿ।