ਗੂਗਲ ਨੇ ਕਰਮਚਾਰੀਆਂ ਨੂੰ ਦਿੱਤਾ ਵੱਡਾ ਤੋਹਫਾ, ਸਿਰਫ ਇੰਨੇ ਦਿਨ ਕਰਨਾ ਪਵੇਗਾ ਕੰਮ

09/08/2020 9:14:27 PM

ਨਵੀਂ ਦਿੱਲੀ- ਕੋਰੋਨਾ ਵਾਇਰਸ ਕਾਰਨ ਵਰਕ ਫਰਾਮ ਹੋਮ ਭਾਵ ਘਰ ਤੋਂ ਕੰਮ ਲੋਕਾਂ ਨੂੰ ਵਧੇਰੇ ਪਸੰਦ ਆ ਰਿਹਾ ਹੈ। ਖਾਸ ਕਰਕੇ ਆਈ. ਟੀ. ਕੰਪਨੀਆਂ ਆਪਣੇ ਕਰਮਚਾਰੀਆਂ ਦੀਆਂ ਸੇਵਾਵਾਂ ਘਰ ਤੋਂ ਲੈ ਰਹੀਆਂ ਹਨ। ਵਰਕ ਫਰਾਮ ਹੋਮ ਦੌਰਾਨ ਕਰਮਚਾਰੀਆਂ 'ਤੇ ਦਫਤਰ ਦੀ ਤੁਲਨਾ ਕੰਮ ਦਾ ਦਬਾਅ ਵਧਿਆ ਹੈ। ਹੁਣ ਇਸ ਦੇ ਮੱਦੇਨਜ਼ਰ ਦਿੱਗਜ ਕੰਪਨੀ ਗੂਗਲ ਨੇ ਵੱਡਾ ਫੈਸਲਾ ਲਿਆ ਹੈ। ਗੂਗਲ ਨੇ ਹੁਣ ਆਪਣੇ ਕਰਮਚਾਰੀਆਂ ਨੂੰ ਹਫਤੇ ਵਿਚ 3 ਦਿਨਾਂ ਦੀਆਂ ਛੁੱਟੀਆਂ ਦੇਣ ਦਾ ਐਲਾਨ ਕੀਤਾ ਹੈ ਭਾਵ ਹੁਣ ਕਰਮਚਾਰੀਆਂ ਨੂੰ ਹਫਤੇ ਵਿਚ ਸਿਰਫ 4 ਦਿਨ ਕੰਮ ਕਰਨਾ ਪਵੇਗਾ।

ਗੂਗਲ ਨੇ ਵਿਸ਼ਵ ਭਰ ਵਿਚ ਫੈਲੇ ਆਪਣੇ ਕਰਮਚਾਰੀਆਂ ਨੂੰ ਹਫ਼ਤੇ ਵਿਚ ਸਿਰਫ ਚਾਰ ਦਿਨ ਕੰਮ ਕਰਨ ਲਈ ਕਿਹਾ ਹੈ। ਹੁਣ ਗੂਗਲ ਵਿਚ ਕੰਮ ਕਰਨ ਵਾਲੇ ਸਾਰੇ ਕਰਮਚਾਰੀ ਸ਼ੁੱਕਰਵਾਰ ਤੋਂ ਐਤਵਾਰ ਨੂੰ ਛੁੱਟੀ 'ਤੇ ਰਹਿਣਗੇ। ਜਦੋਂਕਿ ਸੋਮਵਾਰ ਤੋਂ ਵੀਰਵਾਰ ਤੱਕ, ਉਨ੍ਹਾਂ ਨੂੰ ਕੰਮ ਕਰਨਾ ਪਏਗਾ। 
ਇਸ ਦੇ ਲਈ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਇੱਕ ਨੋਟ ਭੇਜਿਆ ਹੈ, ਜਿਸ ਵਿਚ ਲਿਖਿਆ ਗਿਆ ਹੈ ਕਿ 'ਘਰ ਤੋਂ ਕੰਮ' ਹੋਣ ਕਾਰਨ ਕਰਮਚਾਰੀਆਂ ਦੇ ਕੰਮ ਕਰਨ ਦਾ ਸਮਾਂ ਵਧਿਆ ਹੈ, ਜਿਸ ਕਾਰਨ ਕਰਮਚਾਰੀ ਦਬਾਅ ਮਹਿਸੂਸ ਕਰ ਰਹੇ ਹਨ। ਕੰਪਨੀ ਨੇ ਹਰ ਵਿਭਾਗ ਦੇ ਟੀਮ ਲੀਡਰਜ਼ ਨੂੰ ਆਪਣੀ ਟੀਮ ਦਾ ਸਮਰਥਨ ਕਰਨ ਲਈ ਕਿਹਾ ਹੈ। ਇਹ ਵੀ ਕਿਹਾ ਗਿਆ ਹੈ ਕਿ ਨਵੀਂ ਪ੍ਰਣਾਲੀ ਤਹਿਤ ਹਰੇਕ ਕਰਮਚਾਰੀ ਦੇ ਕੰਮ ਲਈ ਜ਼ਿੰਮੇਵਾਰੀ ਅਤੇ ਸਮਾਂ ਸੀਮਾ ਨਿਰਧਾਰਤ ਕੀਤੀ ਜਾਣੀ ਚਾਹੀਦੀ ਹੈ। 

ਸਿਰਫ ਇਹ ਹੀ ਨਹੀਂ, ਕਰਮਚਾਰੀਆਂ ਦੇ ਹਿੱਤ ਨੂੰ ਧਿਆਨ ਵਿਚ ਰੱਖਦੇ ਹੋਏ, ਕੰਪਨੀ ਨੇ ਕਿਹਾ ਕਿ ਜੇ ਕੋਈ ਕਰਮਚਾਰੀ ਆਪਣੇ ਹਫਤਾਵਾਰੀ ਛੁੱਟੀ ਜਾਂ ਵੀਕਆਫ (ਸ਼ੁੱਕਰਵਾਰ ਤੋਂ ਐਤਵਾਰ) ਦੇ ਦਿਨ ਕੰਮ ਕਰਦਾ ਹੈ, ਤਾਂ ਬਦਲੇ ਵਿਚ ਉਸ ਨੂੰ ਸੋਮਵਾਰ ਨੂੰ ਛੁੱਟੀ ਦਿੱਤੀ ਜਾਵੇਗੀ। 
ਜ਼ਿਕਰਯੋਗ ਹੈ ਕਿ ਇਹ ਹੈ ਕਿ ਗੂਗਲ ਦੇ ਕਰਮਚਾਰੀ ਜੁਲਾਈ 2021 ਤੱਕ ਘਰ ਤੋਂ ਕੰਮ ਕਰਨਗੇ, ਜਿਸ ਤੋਂ ਬਾਅਦ ਕੰਪਨੀ ਇਸ 'ਤੇ ਦੁਬਾਰਾ ਵਿਚਾਰ ਕਰੇਗੀ। ਗੂਗਲ ਦੀਆਂ 4 ਕਾਰਜਕਾਰੀ ਦਿਨ ਦੀ ਯੋਜਨਾ ਦੀ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਾ ਹੋ ਰਹੀ ਹੈ।
 


Sanjeev

Content Editor

Related News