ਹਫਤੇ ’ਚ 3 ਦਿਨ ਹੀ ਆਫਿਸ ਜਾਣਗੇ ਗੂਗਲ ਕਰਮਚਾਰੀ, ਪੂਰੀ ਤਰ੍ਹਾਂ ਵਰਕ ਫ੍ਰਾਮ ਹੋਮ ਦਾ ਵੀ ਬਦਲ

05/07/2021 11:40:26 AM

ਨਵੀਂ ਦਿੱਲੀ (ਭਾਸ਼ਾ) – ਕੋਰੋਨਾ ਮਹਾਮਾਰੀ ਕਾਰਨ ਦੁਨੀਆ ਭਰ ’ਚ ਘਰ ਤੋਂ ਕੰਮ ਕਰਨ ਦੀ ਰਵਾਇਤ ਵਧੀ ਅਤੇ ਕਈ ਕੰਪਨੀਆਂ ਨਵੇਂ ਹਾਈਬ੍ਰਿਡ ਮਾਡਲ ਨੂੰ ਅਪਣਾ ਰਹੀਆਂ ਹਨ। ਹਾਈਬ੍ਰਿਡ ਮਾਡਲ ਦੇ ਤਹਿਤ ਕੰਪਨੀ ਦੇ ਕਰਮਚਾਰੀਆਂ ਨੂੰ ਕੁਝ ਦਿਨ ਆਫਿਸ ਤੋਂ ਕੰਮ ਕਰਨਾ ਹੋਵੇਗਾ ਅਤੇ ਕੁਝ ਦਿਨ ਉਹ ਆਪਣੀ ਮਰਜ਼ੀ ਨਾਲ ਵਰਕ ਫ੍ਰਾਮ ਹੋਮ ਕਰ ਸਕਦੇ ਹਨ।

ਦਿੱਗਜ਼ ਤਕਨੀਕੀ ਕੰਪਨੀ ਗੂਗਲ ਨੇ ਵੀ ਇਸ ਨੂੰ ਅਪਣਾਉਣ ਦਾ ਫੈਸਲਾ ਕੀਤਾ ਹੈ। ਗਗੂਲ ਅਤੇ ਐਲਫਾਬੈੱਟ ਦੇ ਸੀ. ਈ. ਓ. ਸੁੰਦਰ ਪਿਚਾਈ ਨੇ ਇਕ ਨੋਟ ਰਾਹੀਂ ਜਾਣਕਾਰੀ ਦਿੱਤੀ ਕਿ ਗੂਗਲ ਦੇ ਕਰਮਚਾਰੀ ਹਫਤੇ ’ਚ ਤਿੰਨ ਦਿਨ ਆਫਿਸ ’ਚ ਕੰਮ ਕਰਨਗੇ ਅਤੇ ਦੋ ਦਿਨ ਉਹ ਆਪਣੀ ਮਰਜ਼ੀ ਨਾਲ ਵਰਕ ਫ੍ਰਾਮ ਹੋਮ ਕਰ ਸਕਣਗੇ। ਪਿਚਾਈ ਨੇ ਕਿਹਾ ਕਿ ਇਸ ਸਾਲ ਦੇ ਅਖੀਰ ਤੱਕ ਆਫਿਸ ਖੁੱਲ੍ਹਣ ਤੋਂ ਬਾਅਦ ਵੀ ਕੰਪਨੀ ਦੇ ਕਰੀਬ 20 ਫੀਸਦੀ ਕਰਮਚਾਰੀ ਵਰਕ ਫ੍ਰਾਮ ਹੋਮ ਜਾਰੀ ਰੱਖਣਗੇ ਜਦੋਂ ਕਿ 60 ਫੀਸਦੀ ਕਰਮਚਾਰੀ ਹਫਤੇ ’ਚ ਕੁਝ ਦਿਨ ਆਫਿਸ ’ਚ ਜਾ ਕੇ ਕੰਮ ਕਰਨਗੇ। ਪੂਰੀ ਤਰ੍ਹਾਂ ਘਰ ਤੋਂ ਕੰਮ ਕਰਨ ਲਈ ਦੇ ਬਦਲ ਤਹਿਤ ਗੂਗਲ ਕੰਪਨੀਆਂ ਨੂੰ ਅਰਜ਼ੀ ਦਾਖਲ ਕਰਨੀ ਹੋਵੇਗੀ।

ਇਹ ਵੀ ਪੜ੍ਹੋ  : ‘ਚੀਨ ਲਈ ਰਿਕਵਰੀ ਦੇ ਬਾਵਜੂਦ ਤਰੱਕੀ ਦੀ ਰਫਤਾਰ ਨੂੰ ਅਗਲੀਆਂ ਤਿਮਾਹੀਆਂ ’ਚ ਕਾਇਮ ਰੱਖ ਸਕਣਾ ਸੌਖਾਲਾ ਨਹੀਂ’

ਭਾਰਤ ’ਚ 4000 ਤੋਂ ਵੱਧ ਗੂਗਲ ਦੇ ਕਰਮਚਾਰੀ

2021 ਦੀ ਪਹਿਲੀ ਤਿਮਾਹੀ ਜਨਵਰੀ-ਮਾਰਚ ਤਿਮਾਹੀ ਦੇ ਵਿੱਤੀ ਨਤੀਜਿਆਂ ਮੁਤਾਬਕ ਗੂਗਲ ਦੇ ਦੁਨੀਆ ਭਰ ’ਚ 1,39,995 ਕਰਮਚਾਰੀ ਹਨ। ਗੂਗਲ ਹਰ ਦੇਸ਼ ’ਚ ਕੰਮ ਕਰ ਰਹੇ ਆਪਣੇ ਕਰਮਚਾਰੀਆਂ ਦਾ ਡਾਟਾ ਵੱਖ ਤੋਂ ਨਹੀਂ ਜਾਰੀ ਕਰਦਾ ਹੈ ਪਰ ਇਕ ਅਨੁਮਾਨ ਮੁਤਾਬਕ ਭਾਰਤ ’ਚ 4000 ਤੋਂ ਵੱਧ ਕਰਮਚਾਰੀ ਗੂਗਲ ’ਚ ਕੰਮ ਕਰਦੇ ਹਨ। ਆਪਣੇ ਗਲੋਬਲ ਪ੍ਰੋਡਕਟ ਡਿਵੈੱਲਪਮੈਂਟ ਲਈ ਗੂਗਲ ਭਾਰਤ ’ਚ ਸਟ੍ਰੇਟਜਿਕ ਹੱਬ ਦੇ ਰੂਪ ’ਚ ਨਿਵੇਸ਼ ਕਰ ਰਹੀ ਹੈ। ਇਹ ਸਰਚ, ਕਲਾਊਡ, ਪੇਮੈਂਟਸ ਅਤੇ ਏ. ਆਈ. ਰਿਸਰਚ ’ਚ ਕਰਮਚਾਰੀਆਂ ਦੀ ਗਿਣਤੀ ਵਧਾ ਰਹੀ ਹੈ। ਭਾਰਤ ਦੇ ਚਾਰ ਸ਼ਹਿਰਾਂ ਬੇਂਗਲੁਰੂ, ਹੈਦਰਾਬਾਦ, ਮੁੰਬਈ ਅਤੇ ਗੁਰੂਗ੍ਰਾਮ ’ਚ ਗੂਗਲ ਦੇ ਆਫਿਸੇਜ਼ ਹਨ।

ਇਹ ਵੀ ਪੜ੍ਹੋ  : Tech Mahindra ਨੇ ਕੋਰੋਨਾ ਵਾਇਰਸ ਨੂੰ ਖਤਮ ਕਰਨ ਦੀ ਖੋਜੀ ਦਵਾਈ, ਹੁਣ ਪੇਟੈਂਟ ਲਈ ਦੇ ਰਹੀ ਅਰਜ਼ੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੋ ਕਰੋ।


Harinder Kaur

Content Editor

Related News