ਖ਼ੁਸ਼ਖ਼ਬਰੀ! ਸੋਨੇ ਦੇ ਮੁੱਲ ''ਚ ਵੱਡੀ ਗਿਰਾਵਟ, ਚਾਂਦੀ 1,588 ਰੁਪਏ ਡਿੱਗੀ

Tuesday, Nov 24, 2020 - 09:35 PM (IST)

ਨਵੀਂ ਦਿੱਲੀ— ਸੋਨਾ ਖ਼ਰੀਦਣ ਦਾ ਇੰਤਜ਼ਾਰ ਕਰ ਰਹੇ ਲੋਕਾਂ ਲਈ ਰਾਹਤ ਭਰੀ ਖ਼ਬਰ ਹੈ। ਇਸ ਦੀਆਂ ਕੀਮਤਾਂ ਹੁਣ 49 ਹਜ਼ਾਰ ਰੁਪਏ ਤੋਂ ਵੀ ਹੇਠਾਂ ਆ ਗਈਆਂ ਹਨ।


ਗਲੋਬਲ ਬਾਜ਼ਾਰ 'ਚ ਬਹੁਮੁੱਲੀ ਧਾਤਾਂ 'ਚ ਕਮਜ਼ੋਰੀ ਅਤੇ ਰੁਪਏ 'ਚ ਡਾਲਰ ਦੇ ਮੁਕਾਬਲੇ ਬੜ੍ਹਤ ਨਾਲ ਸੋਨੇ 'ਚ ਗਿਰਾਵਟ ਦੇਖਣ ਨੂੰ ਮਿਲੀ। ਦਿੱਲੀ ਸਰਾਫਾ ਬਾਜ਼ਾਰ 'ਚ ਮੰਗਲਵਾਰ ਨੂੰ ਸੋਨੇ ਦੀ ਕੀਮਤ 1,049 ਰੁਪਏ ਦੀ ਗਿਰਾਵਟ ਨਾਲ 48,569 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਈ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ।

ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨੇ ਦੀ ਕੀਮਤ 49,618 ਰੁਪਏ ਪ੍ਰਤੀ ਦਸ ਗ੍ਰਾਮ ਰਹੀ ਸੀ। ਉੱਥੇ ਹੀ, ਚਾਂਦੀ ਵੀ ਅੱਜ 1,588 ਰੁਪਏ ਟੁੱਟ ਕੇ 59,301 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਪਿਛਲੇ ਸੈਸ਼ਨ 'ਚ ਇਸ ਦੀ ਕੀਮਤ 60,889 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ ਸੀ।

ਇਹ ਵੀ ਪੜ੍ਹੋ- ਵੱਡੀ ਖ਼ਬਰ! ਬੈਂਕ ਮੁਲਾਜ਼ਮਾਂ ਦੀ ਹੜਤਾਲ, ਕੱਲ ਹੀ ਨਿਪਟਾ ਲਓ ਜ਼ਰੂਰੀ ਕੰਮ

ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀ ਕੀਮਤ ਗਿਰਾਵਟ ਨਾਲ 1,830 ਡਾਲਰ ਪ੍ਰਤੀ ਔਂਸ ਰਹਿ ਗਈ, ਜਦੋਂ ਕਿ ਚਾਂਦੀ 23.42 ਡਾਲਰ ਪ੍ਰਤੀ ਔਂਸ 'ਤੇ ਲਗਭਗ ਸਥਿਰ ਰਹੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, ''ਕੋਵਿਡ-19 ਟੀਕੇ ਦੇ ਸਦੰਰਭ 'ਚ ਉਮੀਦ ਵਧਣ ਅਤੇ ਬਾਈਡੇਨ ਦੇ ਅਮਰੀਕੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਆਈ।''

ਇਹ ਵੀ ਪੜ੍ਹੋ- ਭਾਰਤ 'ਚ ਕੋਰੋਨਾ ਦੇ ਹੋਣਗੇ ਪੰਜ ਟੀਕੇ, ਅਪ੍ਰੈਲ ਤੋਂ ਮਿਲੇਗੀ ਇਹ ਵੈਕਸੀਨ


Sanjeev

Content Editor

Related News