21 ਹਜ਼ਾਰ ਤੋਂ ਘੱਟ ਤਨਖ਼ਾਹ ਲੈਣ ਵਾਲਿਆਂ ਲਈ ਖੁਸ਼ਖ਼ਬਰੀ, ਮਿਲਣਗੇ ਮਹੱਤਵਪੂਰਨ ਲਾਭ
Friday, Jun 12, 2020 - 03:48 PM (IST)
ਨਵੀਂ ਦਿੱਲੀ — ਕੋਰੋਨਾ ਵਾਇਰਸ ਦੀ ਆਫ਼ਤ ਲਗਾਤਾਰ ਜਾਰੀ ਹੈ। ਇਸ ਲਾਗ ਕਾਰਨ ਪ੍ਰਭਾਵਿਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਭਾਰਤ ਹੁਣ ਮਰੀਜ਼ਾਂ ਦੀ ਗਿਣਤੀ ਮੁਤਾਬਕ ਵਿਸ਼ਵ ਦੇ ਚੌਥੇ ਸਥਾਨ 'ਤੇ ਪਹੁੰਚ ਗਿਆ ਹੈ। ਕੋਰੋਨਾਵਾਇਰਸ ਨੂੰ ਰੋਕਣ ਲਈ ਸਰਕਾਰ ਨੇ ਲਗਭਗ 72 ਦਿਨਾਂ ਲਈ ਤਾਲਾਬੰਦੀ ਲਾਗੂ ਕੀਤੀ ਸੀ। ਹਾਲਾਂਕਿ ਤਾਲਾਬੰਦੀ ਨੂੰ ਅਜੇ ਤੱਕ ਪੂਰੀ ਤਰ੍ਹਾਂ ਨਾਲ ਖੋਲ੍ਹਿਆ ਨਹੀਂ ਗਿਆ ਹੈ। ਸਰਕਾਰ ਲੋਕਾਂ ਨੂੰ ਮਹਾਮਾਰੀ ਤੋਂ ਬਚਾਉਣ ਲਈ ਨਿਰੰਤਰ ਕੋਸ਼ਿਸ਼ਾਂ ਕਰ ਰਹੀ ਹੈ। ਇਸ ਦੇ ਤਹਿਤ ਕੇਂਦਰ ਸਰਕਾਰ (ਭਾਰਤ ਸਰਕਾਰ) ਈਐਸਆਈ ਯੋਜਨਾ ਅਧੀਨ ਕੋਵਿਡ -19 ਮਹਾਮਾਰੀ ਦੇ ਮੱਦੇਨਜ਼ਰ ਡਾਕਟਰੀ ਸੇਵਾ ਵਿਚ ਸੁਧਾਰ ਲਈ ਕਈ ਮਹੱਤਵਪੂਰਨ ਕਦਮ ਚੁੱਕ ਰਹੀ ਹੈ। ਈਐਸਆਈਸੀ ਨੇ ਇਹ ਵੀ ਐਲਾਨ ਕੀਤਾ ਸੀ ਕਿ ਤਾਲਾਬੰਦੀ ਕਾਰਨ ਜਿਹੜੀਆਂ ਕੰਪਨੀਆਂ ਕਾਮਿਆਂ ਦਾ ਸਾਲਾਨਾ ਇਕਮੁਸ਼ਤ ਯੋਗਦਾਨ ਜਮ੍ਹਾ ਨਹੀਂ ਕਰ ਸਕਣਗੀਆਂ ਉਨ੍ਹਾਂ ਦੇ ਕਾਮਿਆਂ ਦੀਆਂ ਵੀ ਡਾਕਟਰੀ ਸਹੂਲਤਾਂ ਰੋਕੀਆਂ ਨਹੀਂ ਜਾਣਗੀਆਂ।
ਇਹ ਵੀ ਪੜ੍ਹੋ: - PNB ਬੈਂਕ 'ਚ ਇਕ ਹੋਰ ਧੋਖਾਧੜੀ ਦਾ ਮਾਮਲਾ ਆਇਆ ਸਾਹਮਣੇ, ਲੱਗਾ 32 ਕਰੋੜ ਦਾ ਚੂਨਾ
ਈਐਸਆਈਸੀ ਨੇ ਟਵੀਟ ਕਰਕੇ ਦਿੱਤੀ ਇਹ ਮਹੱਤਵਪੂਰਣ ਜਾਣਕਾਰੀ
- ਈਐਸਆਈਸੀ ਨੇ ਆਪਣੇ ਲਾਭਪਾਤਰੀਆਂ ਨੂੰ ਲੋੜ ਪੈਣ 'ਤੇ ਆਈਸੀਐਮਆਰ ਵਲੋਂ ਪ੍ਰਮਾਨਿਤ ਲੈਬ ਤੋਂ ਕੋਵਿਡ-19 ਟੈਸਟ ਕਰਵਾਉਣ ਦੀ ਆਗਿਆ ਦਿੱਤੀ ਹੈ।
- ਸੂਬਾ/ਕੇਂਦਰ ਨੇ ਮੈਡੀਕਲ ਅਧਿਕਾਰੀਆਂ ਨਾਲ ਬਿਹਤਰ ਤਾਲਮੇਲ ਲਈ ਹਰੇਕ ਈਐਸਆਈਸੀ ਦਫਤਰ ਵਿਚ ਇੱਕ ਨੋਡਲ ਅਧਿਕਾਰ ਬਿਠਾਇਆ ਗਿਆ ਹੈ।
- ਇਸ ਤੋਂ ਇਲਾਵਾ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਸਾਰੇ ਦਿਸ਼ਾ-ਨਿਰਦੇਸ਼ ਈਐਸਆਈਸੀ ਹਸਪਤਾਲਾਂ ਵਿਚ ਪੂਰੀ ਤਰ੍ਹਾਂ ਲਾਗੂ ਕੀਤੇ ਜਾ ਰਹੇ ਹਨ।
ईएसआईसी द्वारा कोविड-19 महामारी के मद्देनजर चिकित्सा सेवा को और बेहतर बनाने के लिए उठाए गए कुछ महत्वपूर्ण कदम#StayhomeStaysafe #SocialSecurity #Indiafightscorona #ESIC pic.twitter.com/RYX5tHuuuW
— ESIC #StayHome #StaySafe (@esichq) June 11, 2020
ਇਨ੍ਹਾਂ ਲੋਕਾਂ ਨੂੰ ਮਿਲਦਾ ਹੈ ਈਐਸਆਈਸੀ ਦਾ ਲਾਭ
ਜ਼ਿਕਰਯੋਗ ਹੈ ਕਿ ਈਐਸਆਈ ਸਕੀਮ ਦਾ ਲਾਭ ਉਨ੍ਹਾਂ ਕਰਮਚਾਰੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਦੀ ਮਹੀਨਾਵਾਰ ਆਮਦਨ 21 ਹਜ਼ਾਰ ਰੁਪਏ ਤੋਂ ਘੱਟ ਹੈ ਅਤੇ ਜਿਹੜੇ ਘੱਟੋ-ਘੱਟ 10 ਕਰਮਚਾਰੀਆਂ ਵਾਲੀ ਕੰਪਨੀ ਵਿਚ ਕੰਮ ਕਰਦੇ ਹਨ। ਇਸ ਤੋਂ ਪਹਿਲਾਂ 2016 ਤੱਕ ਮਹੀਨਾਵਾਰ ਆਮਦਨੀ ਦੀ ਹੱਦ 15 ਹਜ਼ਾਰ ਰੁਪਏ ਸੀ। ਜਿਸ ਨੂੰ 1 ਜਨਵਰੀ, 2017 ਤੋਂ ਵਧਾ ਕੇ 21 ਹਜ਼ਾਰ ਰੁਪਏ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: - ਕੋਰੋਨਾ ਆਫ਼ਤ 'ਚ ਕਾਰੋਬਾਰੀਆਂ ਨੂੰ ਮਿਲੀ ਵੱਡੀ ਰਾਹਤ, ਈ-ਵੇ ਬਿੱਲ ਦੀ ਪ੍ਰਮਾਣਕਤਾ ਵਧਾਈ