ਰੋਡ ਸਾਈਡ ਮਕੈਨਿਕਸ ਲਈ ਖੁਸ਼ਖਬਰੀ, ਹੀਰੋ ਇਲੈਕਟ੍ਰਿਕ 20 ਹਜ਼ਾਰ ਮਕੈਨਿਕਾਂ ਨੂੰ ਦੇਵੇਗਾ ਸਿਖਲਾਈ
Sunday, Apr 04, 2021 - 04:44 PM (IST)
ਨਵੀਂ ਦਿੱਲੀ : ਦੇਸ਼ ਦੀ ਪ੍ਰਮੁੱਖ ਇਲੈਕਟ੍ਰਿਕ ਟੂ-ਵ੍ਹੀਲਰ ਕੰਪਨੀ ਹੀਰੋ ਇਲੈਕਟ੍ਰਿਕ ਅਗਲੇ ਤਿੰਨ ਸਾਲਾਂ ਦੌਰਾਨ 20,000 ਸੜਕ ਕਿਨਾਰੇ ਬੈਠਣ ਵਾਲੇ ਮਕੈਨਿਕਾਂ ਨੂੰ ਇਲੈਕਟ੍ਰਿਕ ਵਾਹਨਾਂ ਦੀ ਮੁਰੰਮਤ ਲਈ ਸਿਖਲਾਈ ਦੇਵੇਗੀ। ਕੰਪਨੀ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਇਹ ਬਿਜਲੀ ਵਾਹਨ ਖਰੀਦਣ ਵਾਲੇ ਖਪਤਕਾਰਾਂ ਵਿਚ ਵਿਸ਼ਵਾਸ ਪੈਦਾ ਕਰਨ ਵਿਚ ਸਹਾਇਤਾ ਕਰੇਗਾ।
ਇਹ ਵੀ ਪੜ੍ਹੋ : ਹੁਣ ਬਿਨਾਂ ਡੈਬਿਟ ਕਾਰਡ ਦੇ ਵੀ ATM ਵਿਚੋਂ ਕਢਵਾ ਸਕੋਗੇ ਪੈਸੇ, ਜਾਣੋ ਪੂਰੀ ਪ੍ਰਕਿਰਿਆ
4,000 ਮਕੈਨਿਕਾਂ ਨੂੰ ਦਿੱਤੀ ਜਾ ਚੁੱਕੀ ਹੈ ਸਿਖਲਾਈ
ਗੁਰੂਗਰਾਮ ਦੀ ਕੰਪਨੀ ਨੇ ਪਿਛਲੇ ਵਿੱਤੀ ਵਰ੍ਹੇ ਵਿਚ 53,000 ਇਲੈਕਟ੍ਰਿਕ ਦੋਪਹੀਆ ਵਾਹਨ ਵੇਚੇ ਹਨ। ਇਸ ਤੋਂ ਇਲਾਵਾ, ਅਗਲੇ ਦੋ ਸਾਲਾਂ ਵਿਚ ਕੰਪਨੀ ਲਗਭਗ 20,000 ਚਾਰਜਿੰਗ ਸਟੇਸ਼ਨ ਸਥਾਪਤ ਕਰਨ ਦਾ ਵੀ ਇਰਾਦਾ ਰੱਖਦੀ ਹੈ। ਕੰਪਨੀ ਪਹਿਲਾਂ ਹੀ 4,000 ਮਕੈਨਿਕਾਂ ਨੂੰ ਸਿਖਲਾਈ ਦੇ ਚੁੱਕੀ ਹੈ। ਇਸ ਦੇ ਨਾਲ ਹੀ ਅੱਜ ਤਕ ਕੰਪਨੀ ਨੇ ਲਗਭਗ 1,500 ਚਾਰਜਿੰਗ ਸਟੇਸ਼ਨ ਸਥਾਪਤ ਕੀਤੇ ਹਨ।
ਇਹ ਵੀ ਪੜ੍ਹੋ : ਭਾਰਤ ਤੋਂ ਕਪਾਹ ਦਰਾਮਦ ਸ਼ੁਰੂ ਕਰਨ ਲਈ ਪਾਕਿਸਤਾਨ ਨੇ ਰੱਖੀ ਇਹ ਵੱਡੀ ਸ਼ਰਤ
ਚਾਰਜਿੰਗ ਸਟੇਸ਼ਨ ਸਥਾਪਤ ਕਰਨ ਵੱਲ ਦਿੱਤਾ ਜਾ ਰਿਹਾ ਹੈ ਧਿਆਨ
ਹੀਰੋ ਇਲੈਕਟ੍ਰਿਕ ਦੇ ਮੈਨੇਜਿੰਗ ਡਾਇਰੈਕਟਰ ਨਵੀਨ ਮੁੰਜਾਲ ਨੇ ਕਿਹਾ, 'ਦੇਸ਼ ਵਿਚ ਇਲੈਕਟ੍ਰਿਕ ਵਾਹਨ ਸੈਕਟਰ ਤੇਜ਼ੀ ਨਾਲ ਵਿਕਾਸ ਕਰਨ ਲਈ ਤਿਆਰ ਹੈ। ਇਸ ਲਈ ਕੰਪਨੀ ਵੱਖ-ਵੱਖ ਵਪਾਰਕ ਖੇਤਰਾਂ ਵਿਚ ਆਪਣੀ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਕਦਮ ਚੁੱਕ ਰਹੀ ਹੈ।' ਮੁੰਜਾਲ ਨੇ ਕਿਹਾ ਕਿ ਕੰਪਨੀ ਦੇ ਦੇਸ਼ ਵਿਚ 600 ਡੀਲਰ ਅਤੇ ਸਬ-ਡੀਲਰ ਹਨ। ਉਨ੍ਹਾਂ ਕਿਹਾ ਕਿ ਕੰਪਨੀ ਨੇ ਸੜਕ ਦੇ ਆਸ ਪਾਸ ਬੈਠੇ 4,000 ਮਕੈਨਿਕਾਂ ਨੂੰ ਸਿਖਲਾਈ ਦਿੱਤੀ ਹੈ। 2023 ਜਾਂ 2024 ਦੇ ਸ਼ੁਰੂ ਵਿਚ ਅਸੀਂ ਇਸ ਨੂੰ ਵਧਾ ਕੇ 20,000 ਕਰਨ ਦਾ ਇਰਾਦਾ ਰੱਖਦੇ ਹਾਂ। ਮੁੰਜਾਲ ਨੇ ਕਿਹਾ ਕਿ ਇਸ ਤੋਂ ਇਲਾਵਾ ਕੰਪਨੀ ਚਾਰਜਿੰਗ ਢਾਂਚੇ 'ਤੇ ਵੀ ਧਿਆਨ ਕੇਂਦ੍ਰਤ ਕਰ ਰਹੀ ਹੈ। ਹੁਣ ਤੱਕ, ਕੰਪਨੀ ਨੇ 1500 ਚਾਰਜਿੰਗ ਸਟੇਸ਼ਨ ਸਥਾਪਤ ਕੀਤੇ ਹਨ। ਕੰਪਨੀ ਇਸ ਨੂੰ ਵਧਾ ਕੇ 20,000 ਕਰਨ ਦਾ ਇਰਾਦਾ ਰੱਖਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਬਹੁ-ਪੱਧਰੀ ਪਹੁੰਚ ਅਪਣਾ ਰਹੇ ਹਾਂ, ਤਾਂ ਜੋ ਗਾਹਕਾਂ ਦਾ ਭਰੋਸਾ ਮਜ਼ਬੂਤ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਜਾਣੋ ਕੀ ਹੈ ਸੋਨੇ ’ਚ ਨਿਵੇਸ਼ ਕਰਨ ਦਾ ਸਹੀ ਸਮਾਂ, ਅਗਲੇ 5 ਮਹੀਨਿਆਂ ’ਚ ਹੋ ਸਕਦੈ ‘ਵੱਡਾ ਮੁਨਾਫਾ’
ਇਕ ਲੱਖ ਇਲੈਕਟ੍ਰਿਕ ਦੋ ਪਹੀਆ ਵਾਹਨ ਵੇਚਣ ਦਾ ਟੀਚਾ
ਕਾਰੋਬਾਰੀ ਯੋਜਨਾ ਬਾਰੇ ਗੱਲ ਕਰਦਿਆਂ ਮੁੰਜਾਲ ਨੇ ਕਿਹਾ ਕਿ ਕੰਪਨੀ ਦਾ ਮਕਸਦ ਮੌਜੂਦਾ ਵਿੱਤੀ ਸਾਲ ਵਿਚ ਇੱਕ ਲੱਖ ਇਲੈਕਟ੍ਰਿਕ ਦੋਪਹੀਆ ਵਾਹਨ ਵੇਚਣ ਦਾ ਹੈ। ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਇਹ ਲਗਭਗ ਦੁਗਣਾ ਹੈ। ਪਿਛਲੇ ਵਿੱਤੀ ਵਰ੍ਹੇ ਵਿਚ ਕੰਪਨੀ ਨੇ 53,000 ਇਲੈਕਟ੍ਰਿਕ ਦੋਪਹੀਆ ਵਾਹਨ ਵੇਚੇ ਸਨ।
ਇਹ ਵੀ ਪੜ੍ਹੋ : ਸਲਮਾਨ ਖ਼ਾਨ ਨੇ ਇਸ ਸ਼ਾਰਟ ਵੀਡੀਓ ਐਪ 'ਚ ਕੀਤਾ ਵੱਡਾ ਨਿਵੇਸ਼, ਹੋਣਗੇ ਬ੍ਰਾਂਡ ਅੰਬੈਸਡਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।