PNB ਦੇ ਖ਼ਾਤਾਧਾਰਕਾਂ ਲਈ ਖੁਸ਼ਖਬਰੀ, ਬੈਂਕ ਨੇ MCLR 'ਚ ਕੀਤੀ ਕਟੌਤੀ

Tuesday, Jun 01, 2021 - 07:39 PM (IST)

PNB ਦੇ ਖ਼ਾਤਾਧਾਰਕਾਂ ਲਈ ਖੁਸ਼ਖਬਰੀ, ਬੈਂਕ ਨੇ MCLR 'ਚ ਕੀਤੀ ਕਟੌਤੀ

ਨਵੀਂ ਦਿੱਲੀ - ਪੰਜਾਬ ਨੈਸ਼ਨਲ ਬੈਂਕ ਦੇ ਕਰਜ਼ੇ ਲੈਣ ਵਾਲੇ ਖ਼ਾਤਾਧਾਰਕਾਂ ਲਈ ਰਾਹਤ ਦੀ ਖ਼ਬਰ ਹੈ। ਬੈਂਕ ਨੇ ਐਮ.ਸੀ.ਐੱਲ.ਆਰ. ਦੀਆਂ ਦਰਾਂ (MCLR) ਘਟਾ ਦਿੱਤੀਆਂ ਹਨ। ਹੁਣ ਖ਼ਾਤਾਧਾਰਕਾਂ ਨੂੰ ਪਹਿਲਾਂ ਨਾਲੋਂ ਘੱਟ ਵਿਆਜ ਦਰਾਂ 'ਤੇ ਕਰਜ਼ਾ ਮਿਲ ਸਕੇਗਾ। ਪੰਜਾਬ ਨੈਸ਼ਨਲ ਬੈਂਕ ਨੇ ਇਕ ਸਾਲ ਦੀ MCLR ਨੂੰ 0.05 ਪ੍ਰਤੀਸ਼ਤ ਘਟਾ ਕੇ 7.30 ਪ੍ਰਤੀਸ਼ਤ ਕਰ ਦਿੱਤਾ ਹੈ। ਅੱਜ ਤੋਂ ਭਾਵ 1 ਜੂਨ ਤੋਂ ਲਾਗੂ ਹੋਣ ਵਾਲੀਆਂ ਨਵੀਆਂ ਦਰਾਂ ਲਾਗੂ ਹੋ ਗਈਆਂ ਹਨ। 

ਇਸ ਤੋਂ ਇਲਾਵਾ 6 ਮਹੀਨੇ ਅਤੇ 3 ਮਹੀਨੇ ਦੇ ਕਾਰਜਕਾਲ ਵਾਲੇ MCLR ਵਿਚ 0.10 ਪ੍ਰਤੀਸ਼ਤ ਦੀ ਕਮੀ ਕੀਤੀ ਗਈ ਹੈ। ਇਸ ਕਟੌਤੀ ਤੋਂ ਬਾਅਦ ਵਿਆਜ ਦੀ ਦਰ 7 ਪ੍ਰਤੀਸ਼ਤ ਅਤੇ 6.80 ਪ੍ਰਤੀਸ਼ਤ ਹੋ ਗਈ ਹੈ। ਦੂਜੇ ਪਾਸੇ ਇੱਕ ਸਾਲ, ਦੋ ਸਾਲ ਅਤੇ ਤਿੰਨ ਸਾਲਾਂ ਦੀਆਂ ਵਿਆਜ ਦਰਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਬੈਂਕ ਨੇ ਸੋਮਵਾਰ ਨੂੰ ਇਸ ਬਾਰੇ ਸ਼ੇਅਰ ਬਾਜ਼ਾਰ ਨੂੰ ਜਾਣਕਾਰੀ ਦਿੱਤੀ ਸੀ।

ਇਹ ਵੀ ਪੜ੍ਹੋ : ਕਿਸਾਨਾਂ ਲਈ ਸ਼ੁਰੂ ਹੋਇਆ ਵਿਸ਼ੇਸ਼ ਪੋਰਟਲ,ਆਨਲਾਈਨ ਖ਼ਰੀਦ ਸਕਣਗੇ ਬੀਜ ਅਤੇ ਖਾਦ ਸਮੇਤ ਕਈ ਚੀਜ਼ਾਂ

MCLR ਦੀਆਂ ਦਰਾਂ ਕੀ ਹਨ? 

ਘੱਟੋ-ਘੱਟ ਵਿਆਜ ਦੀ ਦਰ ਜਿਸ 'ਤੇ ਬੈਂਕ ਤੁਹਾਨੂੰ ਵਿਆਜ ਦੀ ਸਹੂਲਤ ਦਿੰਦੇ ਹਨ ਨੂੰ ਬੇਸ ਰੇਟ ਕਿਹਾ ਜਾਂਦਾ ਹੈ। ਭਾਵ ਤੁਸੀਂ ਬੇਸ ਰੇਟ ਤੋਂ ਘੱਟ ਕਿਸੇ ਨੂੰ ਵੀ ਲੋਨ ਨਹੀਂ ਦੇ ਸਕਦੇ। ਇਹ ਬੇਸ ਰੇਟ ਐਮਸੀਐਲਆਰ ਰੇਟ ਹੈ। ਇਸ ਦੀ ਗਣਨਾ ਸੀਮਾਂਤ ਲਾਗਤ, ਸਮੇਂ-ਸਮੇਂ ਤੇ ਪ੍ਰੀਮੀਅਮ, ਕਾਰਜਸ਼ੀਲ ਖਰਚਿਆਂ ਅਤੇ ਨਕਦ ਭੰਡਾਰਾਂ ਦੇ ਅਨੁਪਾਤ ਨੂੰ ਬਣਾਈ ਰੱਖਣ ਦੇ ਅਧਾਰ 'ਤੇ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ : 1 ਜੂਨ ਤੋਂ ਹੋ ਰਹੇ ਇਨ੍ਹਾਂ ਵੱਡੇ ਬਦਲਾਵਾਂ ਬਾਰੇ ਜਾਣਨਾ ਜ਼ਰੂਰੀ , ਤੁਹਾਡੀ ਜੇਬ 'ਤੇ ਪਵੇਗਾ ਸਿੱਧਾ ਅਸਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News