iPhone ਖਰੀਦਣ ਵਾਲੇ ਲੋਕਾਂ ਲਈ ਵੱਡੀ ਖ਼ਬਰ, 35 ਹਜ਼ਾਰ ਰੁਪਏ ਤੋਂ ਘੱਟ ਹੋਈਆਂ ਕੀਮਤਾਂ

Wednesday, Mar 13, 2024 - 06:33 PM (IST)

iPhone ਖਰੀਦਣ ਵਾਲੇ ਲੋਕਾਂ ਲਈ ਵੱਡੀ ਖ਼ਬਰ, 35 ਹਜ਼ਾਰ ਰੁਪਏ ਤੋਂ ਘੱਟ ਹੋਈਆਂ ਕੀਮਤਾਂ

ਗੈਜੇਟ ਡੈਸਕ : ਅੱਜ ਦੇ ਸਮੇਂ ਵਿਚ ਸਾਰੇ ਲੋਕ iPhone ਦੇ ਦਿਵਾਨੇ ਹਨ, ਜਿਸ ਕਰਕੇ ਉਹ ਇਸ ਨੂੰ ਕਿਸੇ ਵੀ ਕੀਮਤ 'ਤੇ ਖਰੀਦਣ ਦੀ ਇੱਛਾ ਰੱਖਦੇ ਹਨ। ਕਈ ਲੋਕ ਅਜਿਹੇ ਵੀ ਹਨ, ਜੋ ਮਹਿੰਗਾ ਹੋਣ ਕਾਰਨ iPhone ਖਰੀਦ ਨਹੀਂ ਸਕਦੇ ਅਤੇ ਉਹਨਾਂ ਦਾ Iphone ਦਾ ਸੁਫ਼ਨਾ ਅਧੁਰਾ ਰਹਿ ਜਾਂਦਾ ਹੈ। ਇਸ ਦੌਰਾਨ ਅੱਜ ਅਸੀਂ ਤੁਹਾਡੇ ਲਈ ਇਕ ਅਜਿਹੀ ਡੀਲ ਲੈ ਕੇ ਆਏ ਹਾਂ, ਜਿਸ ਨਾਲ ਤੁਸੀਂ ਘੱਟ ਕੀਮਤ 'ਤੇ ਆਈਫੋਨ ਖਰੀਦ ਸਕਦੇ ਹੋ। 

ਇਹ ਵੀ ਪੜ੍ਹੋ - ਆਮ ਲੋਕਾਂ ਨੂੰ ਜਲਦ ਮਿਲੇਗਾ ਵੱਡਾ ਤੋਹਫ਼ਾ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋ ਸਕਦੀ ਹੈ ਭਾਰੀ ਕਟੌਤੀ

ਆਈਫੋਨ 14 'ਤੇ ਮਿਲ ਰਹੀ ਭਾਰੀ ਛੋਟ
ਜੇਕਰ ਤੁਸੀਂ ਆਈਫੋਨ 14 ਖਰੀਦਣਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਸੁਨਹਿਰੀ ਮੌਕਾ ਹੈ, ਕਿਉਂਕਿ ਇਸ ਫੋਨ 'ਤੇ ਭਾਰੀ ਛੋਟ ਦੇ ਰਹੀ ਹੈ। ਦੱਸ ਦੇਈਏ ਕਿ iPhone 14 (128GB) ਨੂੰ ਸਾਲ 2022 ਵਿੱਚ ਕੰਪਨੀ ਵਲੋਂ ਲਾਂਚ ਕੀਤਾ ਗਿਆ ਸੀ। ਇਸ ਦੀ ਕੀਮਤ 69,900 ਰੁਪਏ ਸੀ। ਗਾਹਕ ਆਨਲਾਈਨ ਸ਼ਾਪਿੰਗ ਪਲੇਟਫਾਰਮ ਫਲਿੱਪਕਾਰਟ ਤੋਂ ਇਸ ਫੋਨ ਦੀ ਖਰੀਦਦਾਰੀ ਕਰਕੇ 11,000 ਰੁਪਏ ਤੋਂ ਵੱਧ ਦੀ ਛੋਟ ਪ੍ਰਾਪਤ ਕਰ ਸਕਦੇ ਹਨ।

ਇਹ ਵੀ ਪੜ੍ਹੋ - Airtel ਦੇ ਕਰੋੜਾਂ ਗਾਹਕਾਂ ਨੂੰ ਝਟਕਾ, ਰੀਚਾਰਜ ਪਲਾਨ ਹੋਇਆ ਮਹਿੰਗਾ, ਦੇਣੇ ਪੈਣਗੇ ਵਾਧੂ ਪੈਸੇ

ਕਿੰਨਾ ਮਿਲ ਰਿਹਾ ਆਫ਼ਰ
ਆਈਫੋਨ 14 ਨੂੰ ਫਲਿੱਪਕਾਰਟ ਕੰਪਨੀ 'ਤੇ 34,147 ਰੁਪਏ 'ਚ ਲਿਸਟ ਕੀਤਾ ਗਿਆ ਹੈ। ਇਸ ਦਾ ਲਾਭ ਐਕਸਚੇਂਜ ਆਫਰ ਨਾਲ ਵੀ ਲਿਆ ਜਾ ਸਕਦਾ ਹੈ, ਜੋ ਗਾਹਕ ਆਪਣਾ ਪੁਰਾਣਾ ਆਈਫੋਨ 13 ਮਿਨੀ ਵੇਚਣਾ ਚਾਹੁੰਦੇ ਹਨ, ਉਹ ਇਸ ਆਫਰ ਦਾ ਲਾਭ ਲੈ ਸਕਦੇ ਹਨ। ਫਲਿੱਪਕਾਰਟ ਕੰਪਨੀ ਇਨ੍ਹਾਂ ਗਾਹਕਾਂ ਨੂੰ 24,150 ਰੁਪਏ ਤੱਕ ਦੀ ਛੋਟ ਦੇ ਰਹੀ ਹੈ। ਹਾਲਾਂਕਿ, ਪੂਰਾ ਐਕਸਚੇਂਜ ਮੁੱਲ ਪੁਰਾਣੇ ਡਿਵਾਈਸ ਦੀ ਸਥਿਤੀ 'ਤੇ ਨਿਰਭਰ ਕਰਦਾ ਹੈ। ਜੇਕਰ ਡਿਵਾਈਸ ਚੰਗੀ ਹਾਲਤ 'ਚ ਹੈ, ਤਾਂ ਤੁਸੀਂ iPhone 14 ਦੀ ਕੀਮਤ 34,147 ਰੁਪਏ ਤੱਕ ਘਟਾ ਸਕਦੇ ਹੋ।

ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News