ਹਵਾਈ ਯਾਤਰੀਆਂ ਲਈ ਖ਼ੁਸ਼ਖ਼ਬਰੀ : Spicejet ਦੇ ਰਹੀ 899 ਰੁਪਏ ਟਿਕਟ ਦੇ ਨਾਲ 1000 ਰੁਪਏ ਦਾ ਟਿਕਟ ਵਾੳੂਚਰ

Thursday, Jan 14, 2021 - 03:28 PM (IST)

ਨਵੀਂ ਦਿੱਲੀ — ਕੋਰੋਨਾ ਆਫ਼ਤ ਦਰਮਿਆਨ ਸਪਾਈਸਜੈੱਟ ਦੁਆਰਾ ਗਾਹਕਾਂ ਨੂੰ ਲੁਭਾਉਣ ਲਈ ਇੱਕ ਪੇਸ਼ਕਸ਼ ਸ਼ੁਰੂ ਕੀਤੀ ਗਈ ਹੈ। ਇਸਦਾ ਨਾਮ ‘ਬੁੱਕ ਬੇਫਿਕਰ ਸੇਲ’ ਹੈ। ਜੇ ਤੁਸੀਂ ਇਸ ਪੇਸ਼ਕਸ਼ ਤਹਿਤ ਟਿਕਟਾਂ ਬੁੱਕ ਕਰਵਾਉਂਦੇ ਹੋ, ਤਾਂ ਤੁਸੀਂ ਸਿਰਫ 899 ਰੁਪਏ ਵਿਚ ਹਵਾਈ ਯਾਤਰਾ ਦਾ ਅਨੰਦ ਲੈ ਸਕਦੇ ਹੋ। ਸਪਾਈਸਜੈੱਟ ਦੀ ਇਹ ਪੇਸ਼ਕਸ਼ ਅੱਜ ਯਾਨੀ 13 ਜਨਵਰੀ ਤੋਂ ਸ਼ੁਰੂ ਹੋ ਗਈ ਹੈ ਅਤੇ 17 ਜਨਵਰੀ ਤੱਕ ਚੱਲੇਗੀ। ਇਨ੍ਹਾਂ 5 ਦਿਨਾਂ ਦੀ ਸੇਲ ’ਚ ਤੁਹਾਨੂੰ ਹਵਾਈ ਟਿਕਟਾਂ ਬਹੁਤ ਸਸਤੇ ਭਾਅ ’ਚ ਬੁੱਕ ਕਰਨ ਦਾ ਮੌਕਾ ਮਿਲ ਰਿਹਾ ਹੈ।

ਤੁਸੀਂ ਕਿੰਨੀ ਦੇਰ ਦੀ ਯਾਤਰਾ ਕਰ ਸਕਦੇ ਹੋ

ਸਪਾਈਸਜੈੱਟ ਦੀ ਇਸ ਵਿਸ਼ੇਸ਼ ਪੇਸ਼ਕਸ਼ ਦੇ ਤਹਿਤ, ਤੁਸੀਂ ਸਿਰਫ 5 ਦਿਨਾਂ ’ਚ ਟਿਕਟ ਬੁੱਕ ਕਰ ਸਕਦੇ ਹੋ, ਪਰ ਬੁੱਕ ਕੀਤੀ ਟਿਕਟ ’ਤੇ ਤੁਸੀਂ 1 ਅਪ੍ਰੈਲ 2021 ਤੋਂ 30 ਸਤੰਬਰ 2021 ਵਿਚਕਾਰ ਯਾਤਰਾ ਕਰ ਸਕਦੇ ਹੋ। ਤੁਸੀਂ ਜੇਕਰ ਅਪ੍ਰੈਲ ਤੋਂ ਸਤੰਬਰ ਦੇ ਵਿਚਕਾਰ ਕਿਤੇ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਪੇਸ਼ਕਸ਼ ਤੁਹਾਡੇ ਲਈ ਵਧੀਆ ਹੈ। 

ਇਹ ਵੀ ਪੜ੍ਹੋ : ਉਪਭੋਗਤਾਵਾਂ ਵਲੋਂ ਮਿਲ ਰਹੇ ਕਰਾਰੇ ਜਵਾਬ ਤੋਂ ਬਾਅਦ Whatsapp ਨੂੰ ਦੇਣਾ ਪਿਆ ਇਹ ਸਪੱਸ਼ਟੀਕਰਣ

ਇਸ ਪੇਸ਼ਕਸ਼ ਵਿਚ ਕੀ ਹੈ?

ਸਪਾਈਸਜੈੱਟ ਸਿਰਫ 899 ਰੁਪਏ (ਸਾਰੇ ਟੈਕਸਾਂ ਸਮੇਤ) ਵਿਚ ਹਵਾਈ ਯਾਤਰਾ ਦੇ ਨਾਲ-ਨਾਲ ‘ਬੁੱਕ ਬੇਫਿਕਰ ਸੇਲ’ ਆੱਫਰ ਤਹਿਤ ਕੁਝ ਹੋਰ ਲਾਭ ਪੇਸ਼ ਕਰ ਰਹੀ ਹੈ। ਇਸਦੇ ਤਹਿਤ ਇੱਕ ਵਾਰ ਤੁਸੀਂ ਬਿਨਾਂ ਕਿਸੇ ਵਾਧੂ ਚਾਰਜ ਦੇ ਆਪਣੀ ਏਅਰ ਟਿਕਟ ਨੂੰ ਰੱਦ ਕਰਵਾ ਸਕਦੇ ਹੋ ਜਾਂ ਬਦਲਵਾ ਸਕਦੇ ਹੋ। ਇਸ ਦੇ ਨਾਲ ਹੀ ਕੰਪਨੀ ਦੁਆਰਾ ਮੁਫਤ ਟਿਕਟ ਵਾੳੂਚਰ ਦਿੱਤਾ ਜਾ ਰਿਹਾ ਹੈ, ਜੋ ਤੁਹਾਡੀ ਟਿਕਟ ਦੇ ਬੇਸ ਫੇਅਰ ਦੇ ਬਰਾਬਰ ਹੋਵੇਗਾ। ਹਾਲਾਂਕਿ ਇਹ ਟਿਕਟ ਵਾੳੂਚਰ ਵੱਧ ਤੋਂ ਵੱਧ 1000 ਰੁਪਏ ਦੇ ਹੋਣਗੇ।

ਇਹ ਵੀ ਪੜ੍ਹੋ : Tesla ਦੇ ਗਾਹਕਾਂ ਲਈ ਖ਼ੁਸ਼ਖ਼ਬਰੀ, Elon Musk ਦੀ ਕੰਪਨੀ ਨੇ ਕੀਤੀ ਭਾਰਤ ’ਚ ਐਂਟਰੀ

ਮੁਫਤ ਟਿਕਟ ਵਾੳੂਚਰ ਦਾ ਕੀ ਫਾਇਦਾ ਹੋਵੇਗਾ?

ਤੁਸੀਂ ਸਪਾਈਸ ਜੈੱਟ ਤੋਂ ਇਸ ਪੇਸ਼ਕਸ਼ ਦੇ ਤਹਿਤ ਪ੍ਰਾਪਤ ਹੋਏ ਟਿਕਟ ਵਾੳੂਚਰ ਦੀ ਵਰਤੋਂ 28 ਫਰਵਰੀ 2021 ਤੱਕ ਕਰ ਸਕਦੇ ਹੋ। ਇਕ ਗੱਲ ਧਿਆਨ ਵਿਚ ਰੱਖੋ ਕਿ ਇਹ ਵਾੳੂਚਰ ਸਿਰਫ ਘਰੇਲੂ ਉਡਾਣਾਂ ’ਤੇ ਲਾਗੂ ਹੋਵੇਗਾ। ਘੱਟੋ ਘੱਟ 5550 ਰੁਪਏ ਦੀ ਬੁਕਿੰਗ ’ਤੇ ਇਸ ਵਾੳੂਚਰ ਦੀ ਵਰਤੋਂ ਕਰਦਿਆਂ 1000 ਰੁਪਏ ਤਕ ਦੀ ਛੋਟ ਪ੍ਰਾਪਤ ਕੀਤੀ ਜਾ ਸਕਦੀ ਹੈ। ਕੋਰੋਨਾ ਵਾਇਰਸ ਲਾਗ ਕਾਰਨ ਹੋਏ ਨੁਕਸਾਨ ਦੀ ਪੂਰਤੀ ਲਈ ਕੰਪਨੀ ਇਹ ਵਿਸ਼ੇਸ਼ ਪੇਸ਼ਕਸ਼ ਲੈ ਕੇ ਆਈ ਹੈ।

ਇਹ ਵੀ ਪੜ੍ਹੋ : 1 ਅਪ੍ਰੈਲ 2021 ਤੋਂ ਪਹਿਲਾਂ ਲਾਗੂ ਹੋ ਸਕਦੇ ਹਨ ਲੇਬਰ ਕੋਡ : ਰਿਪੋਰਟ

ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News