ਚੰਗੇ ਗਲੋਬਲ ਸੰਕੇਤ, ਅਮਰੀਕੀ ਬਜ਼ਾਰ 1 ਫੀਸਦੀ ਚੜ੍ਹ ਕੇ ਬੰਦ

03/22/2019 9:47:21 AM

ਮੁੰਬਈ — ਗਲੋਬਲ ਬਜ਼ਾਰ ਤੋਂ ਚੰਗੇ ਸੰਕੇਤ ਮਿਲ ਰਹੇ ਹਨ। ਏਸ਼ੀਆਈ ਬਜ਼ਾਰ ਵਾਧੇ ਨਾਲ ਕਾਰੋਬਾਰ ਕਰ ਰਹੇ ਹਨ। ਐਸ.ਜੀ.ਐਕਸ. ਨਿਫਟੀ ਨੇ ਵੀ 11600 ਦੇ ਪੱਧਰ ਤੱਕ ਪਹੁੰਚ ਬਣਾਈ। ਅਮਰੀਕੀ ਬਜ਼ਾਰ 'ਚ ਵੀ ਕੱਲ੍ਹ ਜੋਸ਼ ਦਿਖਾਈ ਦਿੱਤਾ। ਕੱਲ੍ਹ ਦੇ ਕਾਰੋਬਾਰ 'ਚ ਅਮਰੀਕੀ ਬਜ਼ਾਰ ਕਰੀਬ 1 ਫੀਸਦੀ ਦੇ ਵਾਧੇ ਨਾਲ ਬੰਦ ਹੋਇਆ। ਦੂਜੇ ਪਾਸੇ ਯੂ.ਐਸ. ਫੈਡਰਲ ਰਿਜ਼ਰਵ ਨੇ ਦਰਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ। ਦਰਾਂ 2.25 ਤੋਂ 2.50 'ਤੇ ਸਥਿਰ ਰੱਖੀਆਂ ਗਈਆਂ। ਫੇਡ ਨੇ ਇਸ ਸਾਲ ਦਰਾਂ ਵਿਚ ਵਾਧਾ ਕਰਨ ਦੇ ਸੰਕੇਤ ਨਹੀਂ ਦਿੱਤੇ ਹਨ। 

ਵੀਰਵਾਰ ਨੂੰ ਅਮਰੀਕੀ ਬਜ਼ਾਰ ਕਰੀਬ 1 ਫੀਸਦੀ ਚੜ੍ਹ ਕੇ ਬੰਦ ਹੋਏ ਹਨ। ਐਪਲ ਮਾਈਕ੍ਰਾਨ ਦੇ ਸ਼ੇਅਰ ਵੀ ਤੇਜ਼ੀ ਦਾ ਬਜ਼ਾਰ 'ਤੇ ਅਸਰ ਦਿਖਾਈ ਦਿੱਤਾ। ਵਿਆਜ ਦਰਾਂ 'ਤੇ ਫੇਡ ਦੇ ਆਊਟਲੁੱਕ ਕਾਰਨ ਵੀ ਨਿਵੇਸ਼ਕ ਖੁਸ਼ ਹਨ। ਵੀਰਵਾਰ ਨੂੰ  ਫੇਡ ਨੇ ਦਰਾਂ ਵਿਚ ਕੋਈ ਬਦਲਾਅ ਨਹੀਂ ਕੀਤਾ। ਫੇਡ ਨੇ 2019 'ਚ ਦਰਾਂ 'ਚ ਵਾਧਾ ਨਾ ਕਰਨ ਦੇ ਸੰਕੇਤ ਵੀ ਦਿੱਤੇ ਹਨ। ਪਹਿਲਾਂ ਫੇਡ ਨੇ 2019 'ਚ 2 ਵਾਰ ਦਰ ਵਾਧੇ ਦੀ ਗੱਲ ਕਹੀ ਸੀ। 10 ਸਾਲ ਦੀ ਯੂ.ਐਸ. ਯੀਲਡ ਘਟਣ ਨਾਲ ਵੀ ਯੂ.ਐਸ. ਬਜ਼ਾਰ ਚੜ੍ਹੇ। 10 ਸਾਲ ਦੀ ਯੂ.ਐਸ. ਯੀਲਡ 1 ਸਾਲ ਦੇ ਹੇਠਲੇ ਪੱਧਰ 'ਤੇ ਹੈ। ਦੂਜੇ ਪਾਸੇ ਬ੍ਰੇਂਟ ਕਰੂਡ 4 ਮਹੀਨੇ ਦੇ ਸਿਖਰ ਦੇ ਕਰੀਬ ਬਰਕਰਾਰ ਹੈ।

ਅਮਰੀਕੀ ਬਜ਼ਾਰ ਦੀ ਚਾਲ 'ਤੇ ਨਜ਼ਰ ਮਾਰੀਏ ਤਾਂ ਵੀਰਵਾਰ ਨੂੰ ਕਾਰੋਬਾਰੀ ਸੈਸ਼ਨ ਵਿਚ ਡਾਓ ਜੋਂਸ 216.84 ਅੰਕ ਯਾਨੀ ਕਿ 0.84 ਫੀਸਦੀ ਦੀ ਮਜ਼ਬੂਤੀ ਨਾਲ 25962.51 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਨੈਸਡੈਕ 109.99 ਅੰਕ ਯਾਨੀ ਕਿ 1.42 ਫੀਸਦੀ ਦੇ ਵਾਧੇ ਨਾਲ 7838.96 ਦੇ ਪੱਧਰ 'ਤੇ ਬੰਦ ਹੋਅਆ ਹੈ ਜਦੋਂਕਿ ਐਸ.ਐਂਡ.ਪੀ. 500 ਇੰਡੈਕਸ 30.65 ਅੰਕ ਯਾਨੀ 1.09 ਫੀਸਦੀ ਦੀ ਮਜ਼ਬੂਤੀ ਨਾਲ 2854.88 ਦੇ ਪੱਧਰ 'ਤੇ ਬੰਦ ਹੋਇਆ ਹੈ।


Related News