‘ਇਸ ਦੀਵਾਲੀ ‘ਚਮਕੇਗਾ’ ਸੋਨਾ’, ਪਿਛਲੇ ਕੁੱਝ ਮਹੀਨਿਆਂ ’ਚ ਕੀਮਤੀ ਧਾਤੂ ਨੇ ਦਿੱਤਾ ਚੰਗਾ ਰਿਟਰਨ

10/31/2021 2:05:33 PM

ਨਵੀਂ ਦਿੱਲੀ (ਅਨਸ) – ਸੋਨਾ ਇਸ ਦੀਵਾਲੀ ਆਪਣੀ ਚਮਕ ਮੁੜ ਹਾਸਲ ਕਰਨ ਲਈ ਤਿਆਰ ਹੈ। ਸਰਾਫਾ ਕਾਰੋਬਾਰੀਆਂ ਨੂੰ ਉਮੀਦ ਹੈ ਕਿ ਅਰਥਵਿਵਸਥਾ ’ਚ ਉਮੀਦ ਤੋਂ ਵੱਧ ਤੇਜ਼ੀ ਨਾਲ ਰਿਵਾਈਵਲ, ਕੀਮਤਾਂ ’ਚ ਕਮੀ ਅਤੇ ਦੱਬੀ ਮੰਗ ਕਾਰਨ ਸੋਨੇ ਦੀ ਵਿਕਰੀ ਕੋਵਿਡ ਤੋਂ ਪਹਿਲਾਂ ਦੇ ਪੱਧਰ ਤੋਂ 30 ਫੀਸਦੀ ਵੱਧ ਰਹੇਗੀ। ਯਾਨੀ ਸੋਨਾ ਖੂਬ ਚਮਕੇਗਾ। ਦੇਸ਼ ਭਰ ’ਚ ਲਾਕਡਾਊਨ ਅਤੇ ਆਵਾਜਾਈ ’ਤੇ ਪਾਬੰਦੀਆਂ ਸਮੇਤ ਕੋਵਿਡ-19 ਨਾਲ ਸਬੰਧਤ ਰੁਕਾਵਟਾਂ ਤੋਂ ਬਾਅਦ ਰਤਨ ਅਤੇ ਗਹਿਣਾ ਉਦਯੋਗ ਦਾ ਕਾਰੋਬਾਰ ਦੀਵਾਲੀ ਅਤੇ ਧਨਤੇਰਸ-2020 ਦੌਰਾਨ ਕਾਫੀ ਫਿੱਕਾ ਰਿਹਾ ਸੀ।

ਅਗਲੇ 12 ਮਹੀਨਿਆਂ ’ਚ ਘਰੇਲੂ ਸੋਨੇ ਦੀਆਂ ਕੀਮਤਾਂ 52,000-53,000 ਰੁਪਏ ਦੇ ਉੱਚ ਪੱਧਰ ’ਤੇ ਪਹੁੰਚਣ ਦੀ ਉਮੀਦ ਹੈ। ਹੁਣ ਸੋਨੇ ਦੀਆਂ ਕੀਮਤਾਂ 47,000 ਰੁਪਏ ਤੋਂ 49,000 ਰੁਪਏ ਪ੍ਰਤੀ 10 ਗ੍ਰਾਮ ਦਰਮਿਆਨ ਕਾਰੋਬਾਰ ਕਰ ਰਹੀਆਂ ਹਨ। ਹਾਲਾਂਕਿ ਸੋਨੇ ਦੀਆਂ ਕੀਮਤਾਂ ’ਚ 2019 ਦੌਰਾਨ 52 ਫੀਸਦੀ ਅਤੇ 2020 ’ਚ 25 ਫੀਸਦੀ ਦੀ ਤੇਜ਼ੀ ਦੇਖੀ ਗਈ ਸੀ।

ਇਹ ਵੀ ਪੜ੍ਹੋ : 124 ਸਾਲ ਪੁਰਾਣੇ ਗੋਦਰੇਜ ਗਰੁੱਪ ਦਾ ਬਟਵਾਰਾ ਸ਼ੁਰੂ, ਦੋ ਹਿੱਸਿਆਂ 'ਚ ਵੰਡਿਆ ਜਾਵੇਗਾ ਅਰਬਾਂ ਡਾਲਰ ਦਾ ਕਾਰੋਬਾਰ

ਫਾਇਨਾਂਸ਼ੀਅਲ ਸਰਵਿਸਿਜ਼ ਦੇ ਨੋਟ ਮੋਤੀਲਾਲ ਓਸਵਾਲ ਮੁਤਾਬਕ ਸਰਾਫਾ ਪਿਛਲੀ ਦੀਵਾਲੀ ਤੋਂ ਇਸ ਦੀਵਾਲੀ ਤੱਕ ਇਕਸਾਰਤਾ ਮੋਡ ’ਚ ਰਿਹਾ ਹੈ ਅਤੇ ਪਿਛਲੇ ਕੁੱਝ ਮਹੀਨਿਆਂ ਵਿਚ ਅਮਰੀਕੀ ਡਾਲਰ ਦਰਮਿਆਨ ਕੁੱਝ ਅਸਥਿਰਤਾ ਅਤੇ ਬਾਂਡ ਯੀਲਡ ’ਚ ਅਸਥਿਰਤਾ ਦੇਖੀ ਗਈ ਹੈ। ਫਿਰ ਵੀ ਸਾਲ ਦੀ ਪਹਿਲੀ ਛਿਮਾਹੀ ਦੌਰਾਨ ਉਮੀਦ ਤੋਂ ਬਿਹਤਰ ਆਰਥਿਕ ਅੰਕੜਿਆਂ ਅਤੇ ਯੂ. ਐੱਸ. ਫੈੱਡਰਲ ਰਿਜ਼ਰਵ ਦੇ ਦ੍ਰਿਸ਼ਟੀਕੋਣ ਨੇ ਜ਼ਿਆਦਾਤਰ ਬਾਜ਼ਾਰ ਭਾਈਵਾਲਾਂ ਨੂੰ ਿਕਨਾਰੇ ’ਤੇ ਰੱਖਿਆ ਹੈ।

ਸੋਨੇ ਨੇ ਪਿਛਲੇ ਕੁੱਝ ਮਹੀਨਿਆਂ ’ਚ ਦਿੱਤਾ ਚੰਗਾ ਰਿਟਰਨ

ਦੀਵਾਲੀ 2020 ਦੇ ਉਲਟ ਇਸ ਸਾਲ ਬਹੁਤ ਘੱਟ ਪਾਬੰਦੀਆਂ ਹਨ, ਦੁਕਾਨਾਂ ਖੁੱਲ੍ਹੀਆਂ ਹਨ, ਇਸ ਸਾਲ ਕੁੱਲ ਮੰਗ ’ਚ ਵੀ ਵਾਧਾ ਹੋਇਆ ਹੈ, ਜਿਸ ਨੂੰ ਦਰਾਮਦ ਗਿਣਤੀ ਤੋਂ ਦੇਖਿਆ ਜਾ ਸਕਦਾ ਹੈ ਜੋ ਸਤੰਬਰ ਤੱਕ 740 ਟਨ ਹੈ। ਜੋਖਮ ਭਰੀ ਜਾਇਦਾਦ ਯਾਨੀ ਸੋਨੇ ’ਚ ਪਿਛਲੇ ਕੁੱਝ ਮਹੀਨਿਆਂ ’ਚ ਵੱਡੇ ਪੈਮਾਨੇ ’ਤੇ ਉਛਾਲ ਦੇਖਿਆ ਗਿਆ ਹੈ ਅਤੇ ਇਸ ਨੇ ਚੰਗਾ ਰਿਟਰਨ ਦਿੱਤਾ ਹੈ। ਰੁਝਾਨ ’ਚ ਕੋਈ ਵੀ ਬਦਲਾਅ ਜਾਂ ਕਮਜ਼ਰ ਪੈਣ ਨਾਲ ਸੁਰੱਖਿਅਤ ਪਨਾਹਗਾਹਾਂ ’ਚ ਭਾਰੀ ਉਛਾਲ ਆ ਸਕਦਾ ਹੈ। ਹਾਲ ਹੀ ’ਚ ਵਰਲਡ ਗੋਲਡ ਕਾਊਂਸਲ ਦੇ ਅੰਕੜਿਆਂ ਨੇ ਸੁਝਾਅ ਦਿੱਤਾ ਹੈ ਕਿ ਸਤੰਬਰ 2021 ਨੂੰ ਸਮਾਪਤ ਤਿਮਾਹੀ ਲਈ ਸੋਨੇ ਦੀ ਮੰਗ 47 ਫੀਸਦੀ ਵਧ ਕੇ 139.1 ਟਨ ਹੋ ਗਈ ਜਦ ਕਿ ਇਕ ਸਾਲ ਪਹਿਲਾਂ ਇਹ 94.6 ਟਨ ਸੀ।

ਇਹ ਵੀ ਪੜ੍ਹੋ : ਈਸ਼ਾ ਅੰਬਾਨੀ ਦੀ ਵੱਡੀ ਉਪਲੱਬਧੀ, ਸਮਿਥਸੋਨੀਅਨ ਨੈਸ਼ਨਲ ਮਿਊਜ਼ੀਅਮ ਬੋਰਡ 'ਚ ਹੋਈ ਸ਼ਾਮਲ

ਗਹਿਣਿਆਂ ਦੀ ਮੰਗ 58 ਫੀਸਦੀ ਵਧੀ

ਜੁਲਾਈ ਤੋਂ ਸਤੰਬਰ 2021 ਦੀ ਮਿਆਦ ਦੌਰਾਨ ਭਾਰਤ ’ਚ ਗਹਿਣਿਆਂ ਦੀ ਮੰਗ 58 ਫੀਸਦੀ ਵਧ ਕੇ 96.2 ਟਨ ਹੋ ਗਈ ਜੋ ਮਜ਼ਬੂਤ ਮੰਗ, ਮੌਕਿਆਂ ਨਾਲ ਸਬੰਧਤ ਤੋਹਫੇ, ਆਰਥਿਕ ਸੁਧਾਰ ਅਤੇ ਘੱਟ ਕੀਮਤਾਂ ਕਾਰਨ ਹੈ।

ਈ. ਟੀ. ਐੱਫ. ਇਸ ਸਾਲ ਦੀ ਸ਼ੁਰੂਆਤ ਤੋਂ ਬਾਅਦ ਸੋਨੇ ਲਈ ਸਭ ਤੋਂ ਚੰਗਾ ਸਮਰਥਕ ਨਹੀਂ ਰਿਹਾ ਹੈ, ਹਾਲਾਂਕਿ ਸੈਂਟਰਲ ਬੈਂਕ ਦੀ ਸੋਨੇ ਦੀ ਖਰੀਦਦਾਰੀ ਦੀ ਦੌੜ ਅਤੇ ਸੀ. ਐੱਫ. ਟੀ.ਸੀ. ਦੀ ਸਥਿਤੀ ਨੇ ਸ਼ੁੱਧ ਲੰਮੇ ਸਮੇਂ ’ਚ ਆਪਣੀ ਸਥਿਤੀ ਬਣਾਈ ਰੱਖੀ ਹੈ, ਜਿਸ ਨਾਲ ਸੋਨੇ ਦੀਆਂ ਕੀਮਤਾਂ ਲਈ ਸਮੁੱਚੀ ਭਾਵਨਾ ਵਧ ਗਈ ਹੈ। ਇਸ ਤੋਂ ਇਲਾਵਾ ਨੋਟ ’ਚ ਕਿਹਾ ਗਿਆ ਹੈ ਕਿ ਮੌਜੂਦਾ ਦ੍ਰਿਸ਼ ’ਚ ਕੁੱਝ ਛੋਟੀ ਮਿਆਦ ਦੀਆਂ ਰੁਕਾਵਟਾਂ ਹੋ ਸਕਦੀਆਂ ਹਨ ਜੋ ਨਿਵੇਸ਼ਕਾਂ ਨੂੰ ਖਰੀਦਦਾਰੀ ਦਾ ਬਿਹਤਰ ਮੌਕਾ ਦੇ ਸਕਦੀਆਂ ਹਨ।

ਇਹ ਵੀ ਪੜ੍ਹੋ : AirIndia ਨੂੰ ਵੱਡੀ ਰਾਹਤ, ਵਿੱਤ ਮੰਤਰਾਲੇ ਨੇ ਸਰਕਾਰੀ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਸਫ਼ਰ ਕਰਨ ਲੈ ਕੇ ਜਾਰੀ ਕੀਤੇ ਨਿ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News