USA 'ਚ ਨਵੀਂ ਸਰਕਾਰ ਬਣਨ ਪਿੱਛੋਂ ਸੋਨੇ ਦੀ ਚਮਕ ਫਿਰ ਵਧਣ ਦੇ ਆਸਾਰ!

Wednesday, Nov 04, 2020 - 07:59 PM (IST)

ਵਾਸ਼ਿੰਗਟਨ— ਸੰਯੁਕਤ ਰਾਜ ਅਮਰੀਕਾ 'ਚ ਕਿਸੇ ਦੇ ਵੀ ਰਾਸ਼ਟਰਪਤੀ ਬਣਨ ਨਾਲ ਸੋਨੇ ਦੀ ਚਮਕ ਬਰਕਰਾਰ ਰਹਿਣ ਵਾਲੀ ਹੈ। ਅਜਿਹਾ ਇਸ ਲਈ ਕਿਉਂਕਿ ਅਮਰੀਕਾ 'ਚ ਸੰਭਾਵਤ ਤੌਰ 'ਤੇ ਇਕ ਰਾਹਤ ਪੈਕੇਜ ਅਰਥਵਿਵਸਥਾ ਨੂੰ ਰਫਤਾਰ ਦੇਣ ਲਈ ਆ ਰਿਹਾ ਹੈ। ਵਿਸ਼ਲੇਸ਼ਕਾਂ ਨੇ ਇਹ ਉਮੀਦ ਜਤਾਈ ਹੈ।

ਵਿਸ਼ੇਲਸ਼ਕਾਂ ਦਾ ਕਹਿਣਾ ਹੈ ਕਿ ਆਰਥਿਕ ਗਤੀਵਧੀਆਂ ਨੂੰ ਹੁਲਾਰਾ ਦੇਣ ਲਈ ਸਰਕਾਰੀ ਖਰਚ ਵਧਾਇਆ ਜਾ ਸਕਦਾ ਹੈ ਜਾਂ ਟੈਕਸਾਂ 'ਚ ਕਟੌਤੀ ਵਰਗਾ ਕਦਮ ਉਠਾਇਆ ਜਾ ਸਕਦਾ ਹੈ, ਜਿਸ ਨਾਲ ਵਿੱਤੀ ਘਾਟੇ 'ਤੇ ਪ੍ਰਭਾਵ ਪਵੇਗਾ। ਲਿਹਾਜਾ ਵਿੱਤੀ ਘਾਟਾ ਵਧਣਾ ਨਿਵੇਸ਼ਕਾਂ ਦੇ ਵਿਸ਼ਵਾਸ ਨੂੰ ਕਮਜ਼ੋਰ ਕਰ ਸਕਦਾ ਹੈ। ਅਜਿਹੇ 'ਚ ਨਿਵੇਸ਼ਕ ਸੋਨੇ ਵਰਗੇ ਸੁਰੱਖਿਅਤ ਨਿਵੇਸ਼ ਦਾ ਰੁਖ਼ ਕਰ ਸਕਦੇ ਹਨ ਅਤੇ ਕੀਮਤਾਂ 'ਚ ਵਾਧਾ ਦੇਖਣ ਨੂੰ ਮਿਲੇਗਾ।

ਹੁਣ ਬਾਜ਼ਾਰ ਦੀ ਨਜ਼ਰ ਇਸ ਰਾਹਤ ਪੈਕੇਜ 'ਤੇ ਰਹਿਣ ਵਾਲੀ ਹੈ। ਵਿਸ਼ਲੇਸ਼ਕਾਂ ਨੇ ਉਮੀਦ ਜਤਾਈ ਹੈ ਕਿ ਸੰਯੁਕਤ ਰਾਜ ਸੰਭਾਵਤ ਤੌਰ 'ਤੇ ਇਕ ਵੱਡਾ ਵਿੱਤੀ ਉਤਸ਼ਾਹ ਪ੍ਰੋਗਰਾਮ ਅਪਣਾਏਗਾ। ਹਾਲ ਹੀ ਦੇ ਹਫ਼ਤਿਆਂ 'ਚ 1,900 ਡਾਲਰ ਪ੍ਰਤੀ ਔਂਸ ਦੇ ਆਸਪਾਸ ਚੱਲ ਰਿਹਾ ਸੋਨਾ, ਇਸ ਤੋਂ ਪਹਿਲਾਂ ਅਗਸਤ 'ਚ 2,000 ਡਾਲਰ ਪ੍ਰਤੀ ਔਂਸ ਤੋਂ ਵੱਧ ਦਾ ਉਚਾਈ ਪੱਧਰ ਦਰਜ ਕਰ ਚੁੱਕਾ ਹੈ। ਬੁੱਧਵਾਰ ਨੂੰ ਨਿਊਯਾਰਕ 'ਚ ਸੋਨਾ 1,912 ਡਾਲਰ ਪ੍ਰਤੀ ਔਂਸ ਦੇ ਨੇੜੇ-ਤੇੜੇ ਕਾਰੋਬਾਰ ਕਰ ਰਿਹਾ ਸੀ।

ਪਿਛਲੇ ਹਫ਼ਤੇ ਵਰਲਡ ਗੋਲਡ ਕੌਂਸਲ (ਡਬਲਿਊ. ਜੀ. ਸੀ.) ਦੀ ਇਕ ਰਿਪੋਰਟ 'ਚ ਕਿਹਾ ਗਿਆ ਸੀ ਕਿ ਵਿਸ਼ਵ ਭਰ 'ਚ ਮੰਗ ਅਤੇ ਇਸ ਕੀਮਤੀ ਧਾਤ ਦੀ ਸਪਲਾਈ ਪਿਛਲੇ ਤਿੰਨ ਮਹੀਨਿਆਂ 'ਚ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਡਿੱਗੀ ਹੈ। ਕੋਸਟ ਕੈਪੀਟਲ ਦੇ ਸੀ. ਆਈ. ਓ. ਜੇਮਸ ਰਸਤੇਹ ਨੇ ਕਿਹਾ ਕਿ ਇਸ ਲਈ ਮੌਜੂਦਾ ਸਮੇਂ ਉਤਪਾਦਨ ਨਾਲੋਂ ਬਹੁਤ ਘੱਟ ਸੋਨਾ ਖੋਜਿਆ ਜਾ ਰਿਹਾ ਹੈ। ਲਿਹਾਜਾ ਨਵਾਂ ਰਾਹਤ ਪੈਕੇਜ ਦੇਣ ਪਿੱਛੋਂ ਸੰਯੁਕਤ ਰਾਜ ਅਮਰੀਕਾ ਦਾ ਵਿੱਤੀ ਘਾਟਾ ਵਧਣ ਨਾਲ ਸੁਰੱਖਿਅਤ ਨਿਵੇਸ਼ ਦੇ ਤੌਰ 'ਤੇ ਗੋਲਡ ਈ. ਟੀ. ਐੱਫ. ਵਰਗੇ ਨਿਵੇਸ਼ਾਂ 'ਚ ਨਿਵੇਸ਼ ਵਧਣ ਨਾਲ ਸੋਨੇ ਦੀਆਂ ਕੀਮਤਾਂ 'ਚ ਵਾਧਾ ਹੋਣ ਦੇ ਸੰਕੇਤ ਹਨ।


Sanjeev

Content Editor

Related News