ਗਲੋਬਲ ਸੰਕੇਤਾਂ ਕਾਰਨ ਸੋਨਾ 215 ਰੁਪਏ ਟੁੱਟਿਆ, ਚਾਂਦੀ ਵੀ ਹੋਈ ਕਮਜ਼ੋਰ

Thursday, Mar 12, 2020 - 04:53 PM (IST)

ਨਵੀਂ ਦਿੱਲੀ — ਗਲੋਬਲ ਪੱਧਰ 'ਤੇ ਪੀਲੀ ਧਾਤ 'ਚ ਰਹੀ ਨਰਮੀ ਦੇ ਦਬਾਅ 'ਚ ਦਿੱਲੀ ਸਰਾਫਾ ਬਾਜ਼ਾਰ ਵਿਚ ਵੀਰਵਾਰ ਨੂੰ ਸੋਨਾ 215 ਰੁਪਏ ਟੁੱਟ ਕੇ 44,600 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ। ਚਾਂਦੀ ਵੀ 312 ਰੁਪਏ ਦੀ ਗਿਰਾਵਟ ਦੇ ਨਾਲ 46,838 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ । ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸੋਨਾ ਹਾਜਿਰ 7.70 ਡਾਲਰ ਟੁੱਟ ਕੇ 1,635.30 ਡਾਲਰ ਪ੍ਰਤੀ ਔਂਸ ਰਹਿ ਗਿਆ। ਅਪ੍ਰੈਲ ਦਾ ਅਮਰੀਕੀ ਸੋਨਾ ਵਾਇਦਾ ਵੀ 3.50 ਡਾਲਰ ਫਿਸਲ ਕੇ 1,638.80 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਗਲੋਬਲ ਪੱਧਰ 'ਤੇ ਸ਼ੇਅਰ ਬਾਜ਼ਾਰ ਵਿਚ ਆਈ ਗਿਰਾਵਟ ਵਿਚਕਾਰ ਨਿਵੇਸ਼ਕ ਘੱਟ ਭਾਅ ਪੂੰਜੀ ਬਾਜ਼ਾਰ ਵਿਚ ਨਿਵੇਸ਼ ਲਈ ਸੋਨੇ ਦੀ ਵਿਕਰੀ ਕਰ ਰਹੇ ਹਨ। ਅੰਤਰਰਾਸ਼ਟਰੀ ਬਾਜ਼ਾਰ ਵਿਚ ਚਾਂਦੀ ਹਾਜਿਰ 0.13 ਡਾਲਰ ਡਿੱਗ ਕੇ 16.64 ਡਾਲਰ ਪ੍ਰਤੀ ਔਂਸ 'ਤੇ ਰਹੀ। 


Related News