ਸੋਨਾ 200 ਰੁਪਏ ਟੁੱਟਿਆ, ਚਾਂਦੀ 985 ਰੁਪਏ ਕਮਜ਼ੋਰ

Friday, Nov 08, 2019 - 04:34 PM (IST)

ਸੋਨਾ 200 ਰੁਪਏ ਟੁੱਟਿਆ, ਚਾਂਦੀ 985 ਰੁਪਏ ਕਮਜ਼ੋਰ

ਨਵੀਂ ਦਿੱਲੀ—ਗਹਿਣਾ ਨਿਰਮਾਤਾਵਾਂ ਵੱਲੋਂ ਗਾਹਕੀ ਘੱਟ ਆਉਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਸੋਨਾ 200 ਰੁਪਏ ਟੁੱਟ ਕੇ ਕਰੀਬ ਢਾਈ ਹਫਤੇ ਦੇ ਹੇਠਲੇ ਪੱਧਰ 39,470 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਹੈ। ਉਦਯੋਗਿਕ ਉਠਾਅ ਘੱਟ ਰਹਿਣ ਨਾਲ ਚਾਂਦੀ ਵੀ 985 ਰੁਪਏ ਫਿਸਲ ਕੇ 45,850 ਰੁਪਏ ਪ੍ਰਤੀ ਕਿਲੋਗ੍ਰਾਮ ਵਿਕੀ ਜੋ ਪੰਜ ਹਫਤੇ ਤੋਂ ਜ਼ਿਆਦਾ ਦਾ ਹੇਠਲਾ ਪੱਧਰ ਹੈ। ਦੋਵਾਂ ਕੀਮਤੀ ਧਾਤੂਆਂ 'ਚ ਲਗਾਤਾਰ ਚੌਥੇ ਦਿਨ ਗਿਰਾਵਟ ਦਰਜ ਕੀਤੀ ਗਈ ਹੈ। ਵਿਦੇਸ਼ੀ ਬਾਜ਼ਾਰਾਂ 'ਚ ਸੋਨਾ ਅੱਜ ਲਗਭਗ ਅਪਰਿਵਰਤਿਤ ਰਿਹਾ। ਸੋਨਾ ਹਾਜ਼ਿਰ 0.40 ਡਾਲਰ ਦੀ ਗਿਰਾਵਟ ਦੇ ਨਾਲ 1,468.15 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਹਾਲਾਂਕਿ ਦਸੰਬਰ ਦਾ ਅਮਰੀਕੀ ਸੋਨਾ ਵਾਇਦਾ 2.10 ਡਾਲਰ ਦੇ ਵਾਧੇ ਨਾਲ 1,468.50 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਅਮਰੀਕਾ ਅਤੇ ਚੀਨ ਦੇ ਵਿਚਕਾਰ ਵਪਾਰ ਯੁੱਧ ਨੂੰ ਲੈ ਕੇ ਸਮਝੌਤਾ ਹੋਣ ਦੀ ਉਮੀਦ ਨਾਲ ਪੀਲੀ ਧਾਤੂ ਦਬਾਅ 'ਚ ਹੈ। ਇਸ ਕਾਰਨ ਮੌਜੂਦਾ ਹਫਤੇ 'ਚ ਇਸ 'ਚ ਢਾਈ ਸਾਲ ਦੀ ਸਭ ਤੋਂ ਵੱਡੀ ਹਫਤਾਵਾਰੀ ਗਿਰਾਵਟ ਰਹੀ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਪਹਿਲੇ ਪੜ੍ਹਾਅ 'ਚ ਸਮਝੌਤਾ ਹੋਣ ਦੇ ਬਾਅਦ ਅਮਰੀਕਾ ਅਤੇ ਚੀਨ ਸੀਮਾ ਚਾਰਜ 'ਚ ਕੀਤੀ ਗਈ ਕਟੌਤੀ ਵਾਪਸ ਲੈ ਸਕਦੇ ਹਨ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ 0.10 ਡਾਲਰ ਦੀ ਨਰਮੀ ਦੇ ਨਾਲ 16.97 ਡਾਲਰ ਪ੍ਰਤੀ ਔਂਸ 'ਤੇ ਰਹੀ।


author

Aarti dhillon

Content Editor

Related News