ਸੋਨਾ 378 ਰੁਪਏ ਮਜ਼ਬੂਤ, ਚਾਂਦੀ 147 ਰੁਪਏ ਟੁੱਟੀ

01/04/2023 8:44:06 PM

ਨਵੀਂ ਦਿੱਲੀ- ਕੌਮਾਂਤਰੀ ਪੱਧਰ 'ਤੇ ਕੀਮਤੀ ਧਾਤੂਆਂ ਦੀਆਂ ਕੀਮਤਾਂ 'ਚ ਤੇਜ਼ੀ ਵਿਚਾਲੇ ਰਾਸ਼ਟਰੀ ਰਾਜਧਾਨੀ 'ਚ ਸੋਨੇ ਦੀ ਕੀਮਤ ਬੁੱਧਵਾਰ ਨੂੰ 378 ਰੁਪਏ ਚੜ੍ਹ ਕੇ 56,130 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ ਹੈ। ਐੱਚ.ਡੀ.ਐੱਫ.ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ। ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 55,752 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ।
ਹਾਲਾਂਕਿ ਚਾਂਦੀ ਦੀ ਕੀਮਤ 147 ਰੁਪਏ ਦੀ ਗਿਰਾਵਟ ਨਾਲ 70,675 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਐੱਚ.ਡੀ.ਐੱਫ.ਸੀ ਸਕਿਓਰਿਟੀਜ਼ ਦੇ ਇੱਕ ਮਾਹਰ ਨੇ ਕਿਹਾ ਕਿ ਏਸ਼ੀਆਈ ਕਾਰੋਬਾਰ ਦੇ ਘੰਟਿਆਂ 'ਚ ਬੁੱਧਵਾਰ ਸਵੇਰ ਦੇ ਵਪਾਰ 'ਚ ਕਾਮੈਕਸ 'ਚ ਸੋਨੇ ਦੀਆਂ ਕੀਮਤਾਂ 'ਚ ਮਜ਼ਬੂਤੀ ਰਹੀ। ਵਿਦੇਸ਼ੀ ਬਾਜ਼ਾਰਾਂ 'ਚ ਸੋਨਾ ਵਾਧੇ ਦੇ ਨਾਲ 1,859 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਸੀ ਜਦਕਿ ਚਾਂਦੀ 24.24 ਡਾਲਰ ਪ੍ਰਤੀ ਔਂਸ 'ਤੇ ਲਗਭਗ ਸਥਿਰ ਰਹੀ।
ਮੋਤੀਲਾਲ ਓਸਵਾਲ ਫਾਈਨੈਂਸ਼ੀਅਲ ਸਰਵਿਸਿਜ਼ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ (ਜਿੰਸ ਖੋਜ) ਨਵਨੀਤ ਦਮਾਨੀ ਨੇ ਕਿਹਾ ਕਿ ਡਾਲਰ ਇੰਡੈਕਸ ਵਿੱਚ ਗਿਰਾਵਟ ਦੇ ਵਿਚਕਾਰ ਸੋਨਾ ਛੇ ਹਫ਼ਤਿਆਂ ਦੇ ਉੱਚੇ ਪੱਧਰ 'ਤੇ ਮੰਡਰਾ ਰਿਹਾ ਹੈ। ਬਾਜ਼ਾਰ ਦੇ ਨਿਵੇਸ਼ਕਾਂ ਨੂੰ ਇਸ ਹਫਤੇ ਅਮਰੀਕੀ ਫੈਡਰਲ ਰਿਜ਼ਰਵ ਦੀ ਨੀਤੀਗਤ ਮੀਟਿੰਗ ਦੇ ਵੇਰਵਿਆਂ ਦੀ ਉਡੀਕ ਕਰ ਰਹੇ ਹਨ। ਇਸ ਨਾਲ ਅਮਰੀਕੀ ਕੇਂਦਰੀ ਬੈਂਕ ਦੇ ਵਿਆਜ ਦਰਾਂ 'ਤੇ ਅੱਗੇ ਦੇ ਰੁਖ ਦਾ ਸੰਕੇਤ ਮਿਲੇਗਾ।


Aarti dhillon

Content Editor

Related News