ਸੋਨਾ-ਚਾਂਦੀ ਦੀਆਂ ਕੀਮਤਾਂ ''ਚ ਆਈ ਗਿਰਾਵਟ, ਜਾਣੋ 10 ਗ੍ਰਾਮ ਸੋਨੇ ਦਾ ਭਾਅ

10/22/2020 5:33:18 PM

ਨਵੀਂ ਦਿੱਲੀ : ਗਲੋਬਲ ਬਾਜ਼ਾਰਾਂ ਵਿਚ ਗਿਰਾਵਟ ਨਾਲ ਸੋਨਾ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਅੱਜ ਭਾਰਤ ਦੇ ਵਾਇਦਾ ਬਾਜ਼ਾਰ ਵਿਚ ਡਿੱਗ ਗਈਆਂ। ਐਮ.ਸੀ.ਐਕਸ. 'ਤੇ ਦਸੰਬਰ ਦਾ ਸੋਨਾ ਵਾਇਦਾ 0.45 ਫ਼ੀਸਦੀ ਡਿੱਗ ਕੇ 51,100 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ, ਜਦੋਂ ਕਿ ਚਾਂਦੀ ਵਾਇਦਾ 1.2 ਫ਼ੀਸਦੀ ਘੱਟ ਕੇ 62,847 ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਸੋਨੇ ਵਿਚ 0.7 ਫ਼ੀਸਦੀ ਦਾ ਵਾਧਾ ਹੋਇਆ ਸੀ, ਜਦੋਂ ਕਿ ਐਮ.ਸੀ.ਐਕਸ 'ਤੇ ਚਾਂਦੀ ਦੀ ਦਰ 0.7 ਫ਼ੀਸਦੀ ਸੀ। ਗਲੋਬਲ ਬਾਜ਼ਾਰਾਂ ਵਿਚ ਅਮਰੀਕੀ ਆਰਥਿਕ ਸਹਾਇਤਾ ਪੈਕੇਜ ਨੂੰ ਲੈ ਕੇ ਅਨਿਸ਼ਚਿਤਤਾ ਦੌਰਾਨ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਦਰਜ ਕੀਤੀ ਗਈ।

ਕੱਲ ਵਾਇਆ ਬਾਜ਼ਾਰ 'ਚ ਸੋਨੇ 'ਚ ਆਈ ਸੀ ਤੇਜ਼ੀ
ਮਜਬੂਤ ਹਾਜ਼ਿਰ ਬਾਜ਼ਾਰ ਦੀ ਮੰਗ ਕਾਰਨ ਕਾਰੋਬਾਰੀਆਂ ਨੇ ਤਾਜ਼ਾ ਸੌਦਿਆਂ ਦੀ ਲਿਵਾਲੀ ਕੀਤੀ, ਜਿਸ ਨਾਲ ਵਾਇਦਾ ਬਾਜ਼ਾਰ ਵਿਚ ਬੁੱਧਵਾਰ ਨੂੰ ਸੋਨੇ ਦੇ ਭਾਅ 198 ਰੁਪਏ ਦੀ ਤੇਜ਼ੀ ਨਾਲ 51,108 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ। ਐਮ.ਸੀ.ਐਕ. ਵਿਚ ਦਸੰਬਰ ਡਿਲਿਵਰੀ ਵਾਲਾ ਸੋਨਾ ਵਾਇਦਾ ਭਾਅ 198 ਰੁਪਏ ਯਾਨੀ 0.39 ਫ਼ੀਸਦੀ ਦੀ ਤੇਜ਼ੀ ਨਾਲ 51,108 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ। ਇਸ ਕੰਟਰੈਕਟ ਵਿਚ 14,125 ਲਾਟ ਲਈ ਕਾਰੋਬਾਰ ਕੀਤਾ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਕਿਹਾ ਕਿ ਕਾਰੋਬਾਰੀਆਂ ਵੱਲੋਂ ਤਾਜ਼ਾ ਸੌਦਿਆਂ ਦੀ ਲਿਵਾਲੀ ਕਾਰਨ ਸੋਨਾ ਵਾਇਦਾ ਕੀਮਤਾਂ ਵਿਚ ਤੇਜ਼ੀ ਆਈ। ਨਿਊਯਾਰਕ ਵਿਚ ਸੋਨਾ 0.48 ਫ਼ੀਸਦੀ ਦੀ ਤੇਜ਼ੀ ਨਾਲ 1,924.50 ਡਾਲਰ ਪ੍ਰਤੀ ਔਂਸ ਹੋ ਗਿਆ।


cherry

Content Editor

Related News