ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ ਹੋਈ ਨਰਮ, ਚਾਂਦੀ 750 ਰੁਪਏ ਡਿੱਗੀ
Monday, Oct 26, 2020 - 06:13 PM (IST)
ਨਵੀਂ ਦਿੱਲੀ- ਸੋਮਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨੇ ਦੀ ਕੀਮਤ 59 ਰੁਪਏ ਦੀ ਗਿਰਾਵਟ ਨਾਲ 51,034 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ। ਐੱਚ. ਡੀ. ਐੱਫ. ਸੀ. ਸਕਿਓਰਟੀਜ਼ ਨੇ ਇਹ ਜਾਣਕਾਰੀ ਦਿੱਤੀ। ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 51,093 ਰੁਪਏ ਪ੍ਰਤੀ 10 ਗ੍ਰਾਮ' ਤੇ ਬੰਦ ਹੋਇਆ ਸੀ।
ਚਾਂਦੀ ਵੀ 753 ਰੁਪਏ ਦੀ ਗਿਰਾਵਟ ਦੇ ਨਾਲ 62,008 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਇਸ ਦੀ ਬੰਦ ਕੀਮਤ 62,761 ਰੁਪਏ ਪ੍ਰਤੀ ਕਿਲੋਗ੍ਰਾਮ ਸੀ।
ਕੌਮਾਂਤਰੀ ਬਾਜ਼ਾਰ ਵਿਚ ਸੋਨਾ ਅਤੇ ਚਾਂਦੀ ਦੋਵੇਂ ਮਾਮੂਲੀ ਗਿਰਾਵਟ ਨਾਲ 1,901.30 ਰੁਪਏ ਪ੍ਰਤੀ ਔਂਸ ਅਤੇ ਚਾਂਦੀ ਪਿਛਲੇ ਬੰਦ ਮੁੱਲ ਦੇ ਮੁਕਾਬਲੇ 24.26 ਡਾਲਰ 'ਤੇ ਬੰਦ ਹੋਈ।
ਐੱਚ. ਡੀ. ਐੱਫ. ਸੀ. ਸਕਿਓਰਟੀਜ਼ ਦੇ ਸੀਨੀਅਰ ਵਿਸ਼ਲੇਸ਼ਕ(ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, “ਡਾਲਰ ਦੇ ਉੱਚ ਇੰਡੈਕਸ ਕਾਰਨ ਸੋਨੇ ਦੀਆਂ ਕੀਮਤਾਂ ਕਮਜ਼ੋਰ ਹੋ ਗਈਆਂ।” ਸਵੇਰੇ ਏਸ਼ੀਆਈ ਬਾਜ਼ਾਰਾਂ ਵਿਚ ਸੋਨਾ ਨਰਮ ਸੀ ਕਿਉਂਕਿ ਟਰੰਪ ਸਰਕਾਰ ਅਤੇ ਵਿਰੋਧੀ ਧਿਰ ਕੋਰੋਨਾ ਵਾਇਰਸ ਨਾਲ ਪੈਦਾ ਹੋਈਆਂ ਸਥਿਤੀਆਂ ਨਾਲ ਨਜਿੱਠਣ ਲਈ ਨਵੇਂ ਪੈਕੇਜ 'ਤੇ ਸਹਿਮਤ ਨਹੀਂ ਹੋਏ। ਮੋਤੀ ਲਾਲ ਓਸਵਾਲ ਵਿੱਤੀ ਸੇਵਾਵਾਂ ਦੇ ਉਪ-ਪ੍ਰਧਾਨ (ਵਸਤੂ ਮਾਰਕੀਟ ਖੋਜ) ਨਵਨੀਤ ਦਮਾਨੀ ਦਾ ਅਨੁਮਾਨ ਹੈ ਕਿ ਅਗਲੇ ਕੁਝ ਦਿਨਾਂ ਲਈ ਸੋਨਾ ਗਲੋਬਲ ਮਾਰਕੀਟ ਵਿਚ 1885-1920 ਪ੍ਰਤੀ ਔਂਸ ਅਤੇ ਘਰੇਲੂ ਬਜ਼ਾਰ ਵਿਚ 50530-50900 ਰੁਪਏ ਪ੍ਰਤੀ 10 ਗ੍ਰਾਮ ਦੇ ਦਾਇਰੇ ਵਿਚ ਰਹੇਗਾ।