ਰਿਕਾਰਡ ਉਚਾਈ 'ਤੇ ਪਹੁੰਚਣ ਤੋਂ ਬਾਅਦ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ

Thursday, Jul 30, 2020 - 05:48 PM (IST)

ਰਿਕਾਰਡ ਉਚਾਈ 'ਤੇ ਪਹੁੰਚਣ ਤੋਂ ਬਾਅਦ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ

ਨਵੀਂ ਦਿੱਲੀ : ਅਮਰੀਕੀ ਫੈਡਰਲ ਦੇ ਫ਼ੈਸਲੇ ਦੇ ਬਾਅਦ ਵੀਰਵਾਰ ਨੂੰ ਸੋਨੇ ਦੀਆਂ ਕੀਮਤਾਂ ਵਿਚ ਤੇਜ਼ੀ ਦਰਜ ਕੀਤੀ ਗਈ ਜਦੋਂ ਕਿ ਚਾਂਦੀ ਦੀ ਕੀਮਤ ਵਿਚ ਭਾਰੀ ਗਿਰਾਵਟ ਆਈ ਹੈ। ਸਵੇਰੇ ਜਦੋਂ ਬਾਜ਼ਾਰ ਖੁੱਲ੍ਹਿਆ ਤਾਂ ਸੋਨਾ ਰਿਕਾਰਡ ਪੱਧਰ (53,429 ਪ੍ਰਤੀ 10 ਗ੍ਰਰਾਮ) 'ਤੇ ਪਹੁੰਚ ਗਿਆ। ਹਾਲਾਂਕਿ ਸਾਢੇ 11 ਵਜੇ ਸੋਨਾ ਅਤੇ ਚਾਂਦੀ ਦੋਵਾਂ ਦੀਆਂ ਕੀਮਤ ਵਿਚ ਗਿਰਾਵਟ ਦੇਖੀ ਜਾ ਰਹੀ ਹੈ। ਐੱਮ.ਸੀ.ਐੱਕਸ. 'ਤੇ ਸਾਢੇ 11 ਵਜੇ ਚਾਂਦੀ ਦੀ ਕੀਮਤ ਵਿਚ ਕਰੀਬ 1300 ਰੁਪਏ ਅਤੇ ਸੋਨੇ ਦੀ ਕੀਮਤ ਵਿਚ 190 ਰੁਪਏ ਦੀ ਗਿਰਾਵਟ ਵੇਖੀ ਜਾ ਰਹੀ ਹੈ। 5 ਅਗਸਤ ਨੂੰ ਡਿਲਿਵਰੀ ਵਾਲਾ ਗੋਲਡ 187 ਰੁਪਏ ਦੀ ਗਿਰਾਵਟ ਨਾਲ 53000 'ਤੇ ਟ੍ਰੇਡ ਕਰ ਰਿਹਾ ਹੈ। ਕਾਰੋਬਾਰ ਦੌਰਾਨ ਅੱਜ ਇਹ 53,429 ਦੇ ਰਿਕਾਰਡ ਪੱਧਰ ਤੱਕ ਪਹੁੰਚਿਆ ਸੀ। ਹੁਣ ਤੱਕ ਦਾ ਹੇਠਲਾ ਪੱਧਰ 52,933 ਹੈ। ਅਕਤੂਬਰ ਡਿਲਿਵਰੀ ਵਾਲੇ ਗੋਲਡ ਦੀ ਕੀਮਤ 104 ਰੁਪਏ (52,935)  ਅਤੇ ਦਸੰਬਰ ਡਿਲਿਵਰੀ ਵਾਲੇ ਗੋਲਡ ਦੀ ਕੀਮਤ ਵਿਚ 50 (53,123) ਰੁਪਏ ਦੀ ਗਿਰਾਵਟ ਵੇਖੀ ਜਾ ਰਹੀ ਹੈ।

ਇਹ ਵੀ ਪੜ੍ਹੋ: ਭਾਰਤ 'ਚ ਰਾਫੇਲ ਦੀ ਦਸਤਕ ਨਾਲ ਘਬਰਾਇਆ ਪਾਕਿਸਤਾਨ, ਕਹੀ ਇਹ ਗੱਲ

ਐੱਮ.ਸੀ.ਐੱਕਸ. 'ਤੇ ਸਾਢੇ 11 ਵਜੇ ਸਤੰਬਰ ਡਿਲਿਵਰੀ ਵਾਲੀ ਚਾਂਦੀ ਦੀ ਕੀਮਤ ਵਿਚ 1288 ਰੁਪਏ ਦੀ ਗਿਰਾਵਟ ਵੇਖੀ ਜਾ ਰਹੀ ਹੈ। ਇਹ ਇਸ ਸਮੇਂ 64,066 ਰੁਪਏ ਪ੍ਰਤੀ ਕਿੱਲੋਗ੍ਰਾਮ 'ਤੇ ਟ੍ਰੇਡ ਕਰ ਰਹੀ ਹੈ। ਕਾਰੋਬਾਰ ਦੌਰਾਨ ਇਹ 65,370 ਦੇ ਉੱਚੇ ਪੱਧਰ ਅਤੇ 63,910 ਦੇ ਹੇਠਲੇ ਪੱਧਰ ਤੱਕ ਪਹੁੰਚੀ ਸੀ। ਦਸੰਬਰ ਡਿਲਿਵਰੀ ਵਾਲੀ ਚਾਂਦੀ 1206 ਰੁਪਏ ਦੀ ਗਿਰਾਵਟ ਨਾਲ 65,652 'ਤੇ ਟ੍ਰੇਡ ਕਰ ਰਹੀ ਹੈ।

ਕੋਰੋਨਾ ਸੰਕਟ ਦੌਰਾਨ ਸੋਨਾ ਇਸ ਸਾਲ ਹੁਣ ਤੱਕ 30 ਫ਼ੀਸਦੀ ਤੱਕ ਮਹਿੰਗਾ ਹੋ ਚੁੱਕਾ ਹੈ। ਸੰਕਟ ਦੇ ਸਮੇਂ ਨਿਵੇਸ਼ਕ ਇੱਥੇ ਸੁਰੱਖਿਅਤ ਨਿਵੇਸ਼ ਕਰ ਰਹੇ ਹਨ। 5 ਅਜਿਹੇ ਫੈਕਟਰ ਹਨ ਜਿਸ ਕਾਰਨ ਸੋਨੇ ਵਿਚ ਨਿਵੇਸ਼ ਨੂੰ ਸਮਰਥਨ ਮਿਲ ਰਿਹਾ ਹੈ। ਅਮਰੀਕੀ ਡਾਲਰ ਦੇ ਕਮਜ਼ੋਰ ਹੋਣ, ਲੋ ਟੂ ਨੇਗੇਟਿਵ ਬਾਂਡ ਯੀਲਡ, ਸਰਕਾਰ 'ਤੇ ਵੱਧਦੇ ਕਰਜ਼ ਦਾ ਬੋਝ, ਮਾਨਿਟਰੀ ਪਾਲਿਸੀ ਈਜਿੰਗ ਅਤੇ ਸਟਰਾਂਗ ਟੈਕਨੀਕਲ ਮੋਮੇਂਟਮ। ਇਹ ਅਜਿਹੇ 5 ਫੈਕਟਰ ਹਨ, ਜਿਨ੍ਹਾਂ ਕਾਰਨ ਸੋਨੇ ਵਿਚ ਨਿਵੇਸ਼ਕਾਂ ਦਾ ਰੁਝਾਨ ਵੱਧ ਰਿਹਾ ਹੈ ਅਤੇ ਇਸ ਦੀ ਕੀਮਤ ਵੀ ਉਛਲ ਰਹੀ ਹੈ।

ਇਹ ਵੀ ਪੜ੍ਹੋ: ਟੈਕਸਦਾਤਾਵਾਂ ਨੂੰ ਵੱਡੀ ਰਾਹਤ: ਇਨਕਮ ਟੈਕਸ ਰਿਟਰਨ ਭਰਨ ਦੀ ਆਖ਼ਰੀ ਤਾਰੀਖ਼ 'ਚ ਹੋਇਆ ਵਾਧਾ

ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨਾ 710 ਰੁਪਏ ਮਹਿੰਗਾ ਹੋਇਆ
ਇਸ ਤੋਂ ਪਹਿਲਾਂ ਦਿੱਲੀ ਸਰਾਫਾ ਬਾਜ਼ਾਰ ਵਿਚ ਬੁੱਧਵਾਰ ਨੂੰ ਸੋਨੇ ਦੀ ਕੀਮਤ ਵਿਚ ਪ੍ਰਤੀ 10 ਗ੍ਰਾਮ 710 ਰੁਪਏ ਅਤੇ ਚਾਂਦੀ ਦੀ ਕੀਮਤ ਵਿਚ ਪ੍ਰਤੀ ਕਿੱਲੋਗ੍ਰਾਮ 313 ਰੁਪਏ ਦੀ ਤੇਜੀ ਆਈ। ਬੁੱਧਵਾਰ ਨੂੰ ਸੋਨੇ ਦਾ ਮੁੱਲ ਪ੍ਰਤੀ 10 ਗ੍ਰਾਮ 53,797 ਰੁਪਏ 'ਤੇ ਪਹੁੰਚ ਗਿਆ ਸੀ। ਪਿਛਲੇ ਸੈਸ਼ਨ ਵਿਚ ਸੋਨੇ ਦਾ ਬੰਦ ਮੁੱਲ 53,087 ਰੁਪਏ ਪ੍ਰਤੀ 10 ਗ੍ਰਾਮ ਸੀ। ਚਾਂਦੀ ਦੀ ਕੀਮਤ ਵੀ 313 ਰੁਪਏ ਦੀ ਤੇਜੀ ਨਾਲ 65,540 ਰੁਪਏ ਪ੍ਰਤੀ ਕਿੱਲੋਗ੍ਰਾਮ 'ਤੇ ਪਹੁੰਚ ਗਈ। ਮੰਗਲਵਾਰ ਨੂੰ ਚਾਂਦੀ ਦਾ ਮੁੱਲ 65,227 ਰੁਪਏ ਦੇ ਪੱਧਰ 'ਤੇ ਬੰਦ ਹੋਇਆ ਸੀ।

ਇਹ ਵੀ ਪੜ੍ਹੋ: ...ਤੇ ਇਸ ਡਿਵਾਇਸ ਨਾਲ ਮਰੇਗਾ ਕੋਰੋਨਾ ਵਾਇਰਸ, ਆਸਾਨੀ ਨਾਲ ਕਿਤੇ ਵੀ ਕਰੋ ਫਿੱਟ

54500 ਤੱਕ ਪਹੁੰਚੇਗਾ ਸੋਨਾ
ਅੰਜੇਲ ਕਮੋਡਿਟੀ ਦੇ ਡੀਵੀਪੀ ਅਨੁਜ ਗੁਪਤਾ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਸੋਨੇ ਦੇ ਮੁੱਲ ਹੋਰ ਵਧਣਗੇ। ਉਨ੍ਹਾਂ ਕਿਹਾ ਕਿ ਗੋਲਡ ਦਾ ਆਊਟਲੁਕ ਕਾਫ਼ੀ ਪਾਜ਼ੇਟਿਵ ਹੈ ਅਤੇ ਇਹ ਐੱਮ.ਸੀ.ਐੱਕਸ. 'ਤੇ 54 ਹਜ਼ਾਰ ਤੋਂ 54,500 ਤੱਕ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇੰਟਰਨੈਸ਼ਨਲ ਮਾਰਕੀਟ ਵਿਚ ਸੋਨੇ ਦਾ ਮੁੱਲ 2000 ਡਾਲਰ ਤੱਕ ਜਾ ਸਕਦਾ ਹੈ। ਗੁਪਤਾ ਨੇ ਦੱਸਿਆ ਕਿ ਦੀਵਾਲੀ ਤੱਕ ਸੋਨੇ ਦੇ ਮੁੱਲ ਵਿਚ ਤੇਜੀ ਵੇਖੀ ਜਾ ਸਕਦੀ ਹੈ।

ਇਹ ਵੀ ਪੜ੍ਹੋ: 10 ਦਿਨ 'ਚ 4300 ਰੁਪਏ ਤੱਕ ਵਧ ਗਈ ਸੋਨੇ ਦੀ ਕੀਮਤ, ਜਾਣੋ ਕੀ ਭਾਅ ਵਿਕ ਰਿਹੈ ਸੋਨਾ


author

cherry

Content Editor

Related News