ਖ਼ੁਸ਼ਖ਼ਬਰੀ! 50 ਹਜ਼ਾਰ ਤੋਂ ਥੱਲ੍ਹੇ ਉਤਰਿਆ ਸੋਨਾ, ਜਾਣੋ 10 ਗ੍ਰਾਮ ਦਾ ਮੁੱਲ

Thursday, Nov 19, 2020 - 06:36 PM (IST)

ਨਵੀਂ ਦਿੱਲੀ-  ਦਿੱਲੀ ਸਰਾਫਾ ਬਾਜ਼ਾਰ ਵਿਚ ਵੀਰਵਾਰ ਨੂੰ ਸੋਨੇ ਵਿਚ 248 ਰੁਪਏ ਅਤੇ ਚਾਂਦੀ ਵਿਚ 853 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ। ਇਸ ਦੇ ਨਾਲ ਹੀ ਸੋਨੇ ਦੀ ਕੀਮਤ 50 ਹਜ਼ਾਰ ਰੁਪਏ ਤੋਂ ਥੱਲ੍ਹੇ ਰਹੀ।

ਸੋਨਾ 248 ਰੁਪਏ ਦੀ ਗਿਰਾਵਟ ਦੇ ਨਾਲ 49,714 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ, ਜਦੋਂ ਕਿ ਚਾਂਦੀ 853 ਰੁਪਏ ਦੀ ਗਿਰਾਵਟ ਨਾਲ 61,184 ਰੁਪਏ ਪ੍ਰਤੀ ਕਿਲੋਗ੍ਰਾਮ' ਤੇ ਬੰਦ ਹੋਈ।

ਪਿਛਲੇ ਸੈਸ਼ਨ ਦੇ ਕਾਰੋਬਾਰ ਵਿਚ ਸੋਨੇ ਦੀ ਕੀਮਤ 49,962 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ ਦੀ ਕੀਮਤ 62,037 ਰੁਪਏ ਪ੍ਰਤੀ ਕਿਲੋਗ੍ਰਾਮ ਸੀ।

ਇਹ ਵੀ ਪੜ੍ਹੋ- ICICI ਬੈਂਕ ਦੀ ਸੌਗਾਤ, ਬਿਨਾਂ ਕਾਰਡ EMI 'ਤੇ ਖ਼ਰੀਦ ਸਕੋਗੇ ਕੋਈ ਵੀ ਸਾਮਾਨ

ਐੱਚ. ਡੀ. ਐੱਫ. ਸੀ. ਸਕਿਓਰਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, ''ਦਿੱਲੀ ਸਰਾਫਾ ਬਾਜ਼ਾਰ ਵਿਚ 24 ਕੈਰੇਟ ਸੋਨੇ ਦੀ ਕੀਮਤ 248 ਰੁਪਏ ਟੁੱਟ ਕੇ 50,000 ਰੁਪਏ ਤੋਂ ਹੇਠਾਂ ਆ ਗਈ।'' ਫਾਈਜ਼ਰ ਦਾ ਕੋਰੋਨਾ ਟੀਕਾ ਅੰਤਿਮ ਨਤੀਜੇ ਵਿਚ 95 ਫ਼ੀਸਦੀ ਅਸਰਦਾਰ ਰਹਿਣ ਅਤੇ ਕੰਪਨੀ ਵੱਲੋਂ ਇਸ ਦੇ ਇਸਤੇਮਾਲ ਦੀ ਜਲਦ ਅਧਿਕਾਰਤ ਮਨਜ਼ੂਰੀ ਲਈ ਬਿਨੈ ਪੱਤਰ ਦਾਖ਼ਲ ਕਰਨ ਦੀ ਖ਼ਬਰ ਨਾਲ ਕੌਮਾਂਤਰੀ ਬਾਜ਼ਾਰ ਵਿਚ ਬੀਤੇ ਦਿਨ ਰਾਤੋ-ਰਾਤ ਸੋਨੇ ਵਿਚ ਵਿਕਵਾਲੀ ਹੋਈ, ਜਿਸ ਦਾ ਅਸਰ ਘਰੇਲੂ ਬਾਜ਼ਾਰ 'ਤੇ ਅੱਜ ਹੋਇਆ। ਕੌਮਾਂਤਰੀ ਬਾਜ਼ਾਰ ਵਿਚ ਸੋਨਾ ਗਿਰਾਵਟ ਨਾਲ 1,861 ਡਾਲਰ ਅਤੇ ਚਾਂਦੀ 24.02 ਡਾਲਰ ਪ੍ਰਤੀ ਔਂਸ 'ਤੇ ਸੀ।


Sanjeev

Content Editor

Related News