ਸੋਨੇ ''ਚ ਲਗਾਤਾਰ ਚੌਥੇ ਦਿਨ ਬੜ੍ਹਤ, ਇੰਨੀ ਹੋਈ 10 ਗ੍ਰਾਮ ਦੀ ਕੀਮਤ
Monday, Nov 09, 2020 - 06:25 PM (IST)
ਨਵੀਂ ਦਿੱਲੀ- ਸੋਨੇ ਦੀਆਂ ਕੀਮਤਾਂ ਵਿਚ ਤੇਜ਼ੀ ਦਾ ਸਿਲਸਿਲਾ ਸੋਮਵਾਰ ਨੂੰ ਲਗਾਤਾਰ ਚੌਥੇ ਕਾਰੋਬਾਰੀ ਸੈਸ਼ਨ ਵਿਚ ਜਾਰੀ ਰਿਹਾ।
ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨੇ ਦੀ ਕੀਮਤ 277 ਰੁਪਏ ਦੀ ਬੜ੍ਹਤ ਨਾਲ 52,183 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ। ਐੱਚ. ਡੀ. ਐੱਫ. ਸੀ. ਸਕਿਓਰਟਿਜ਼ ਨੇ ਇਹ ਜਾਣਕਾਰੀ ਦਿੱਤੀ।
ਪਿਛਲੇ ਕਾਰੋਬਾਰੀ ਸੈਸ਼ਨ ਵਿਚ ਸੋਨਾ 51,906 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ ਸੀ। ਸੋਨੇ ਦੀ ਤਰਜ 'ਤੇ ਚਾਂਦੀ ਵੀ 694 ਰੁਪਏ ਦੀ ਛਲਾਂਗ ਲਾ ਕੇ 65,699 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਪਿਛਲੇ ਸੈਸ਼ਨ ਵਿਚ ਇਹ 65,005 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸੀ।
ਉੱਥੇ ਹੀ, ਕੌਮਾਂਤਰੀ ਬਾਜ਼ਾਰ ਵਿਚ ਸੋਨਾ ਵਾਧੇ ਨਾਲ 1,960 ਡਾਲਰ ਪ੍ਰਤੀ ਔਂਸ 'ਤੇ ਸੀ। ਚਾਂਦੀ 25.75 ਡਾਲਰ ਪ੍ਰਤੀ ਔਂਸ 'ਤੇ ਸਥਿਰ ਰਹੀ। ਐੱਚ. ਡੀ. ਐੱਫ. ਸੀ. ਸਕਿਓਰਟਿਜ਼ ਦੇ ਸੀਨੀਅਰ ਵਿਸ਼ਲੇਸ਼ਕ (ਤਪਨ ਪਟੇਲ) ਨੇ ਕਿਹਾ, ''ਜੋ ਬਾਈਡੇਨ ਦੀ ਅਮਰੀਕਾ ਦੇ ਰਾਸ਼ਟਰਪਤੀ ਚੋਣਾਂ ਵਿਚ ਜਿੱਤ ਪਿੱਛੋਂ ਰਾਹਤ ਪੈਕੇਜਾਂ ਦੀ ਉਮੀਦ ਬੱਝੀ ਹੈ। ਇਸ ਨਾਲ ਸੋਨੇ ਦੀਆਂ ਕੀਮਤਾਂ ਵਿਚ ਉਛਾਲ ਆਇਆ।" ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਵਧਦੇ ਮਾਮਲਿਆਂ ਦੀ ਚਿੰਤਾ ਕਾਰਨ ਵੀ ਸੋਨੇ ਵਿਚ ਖਰੀਦਦਾਰੀ ਦੇਖਣ ਨੂੰ ਮਿਲ ਰਹੀ ਹੈ।