ਆਖ਼ਰ ਸੋਨਾ-ਚਾਂਦੀ ਨੇ ਤੋੜ ਹੀ ਦਿੱਤਾ ਰਿਕਾਰਡ, ਜਾਣੋ ਕੀ ਭਾਅ ਵਿਕ ਰਿਹੈ ਸੋਨਾ

08/06/2020 3:14:28 PM

ਮੁੰਬਈ (ਅਨਸ) : ਕੌਮਾਂਤਰੀ ਬਾਜ਼ਾਰਾਂ ’ਚ ਆਈ ਭਾਰੀ ਤੇਜ਼ੀ ਅਤੇ ਵਿਕਰੀ ਕਮਜ਼ੋਰ ਹੋਣ ਨਾਲ ਸੋਨੇ ਦੇ ਰੇਟ 1400 ਰੁਪਏ ਪ੍ਰਤੀ 10 ਗ੍ਰਾਮ ਉਛਾਲ ਦੇ ਨਾਲ ਪਿਛਲੇ ਸਾਰੇ ਰਿਕਾਰਡ ਤੋੜ ਕੇ 57300 ਰੁਪਏ ਪ੍ਰਤੀ 10 ਗ੍ਰਾਮ ਦੀ ਨਵੀਂ ਉਚਾਈ ’ਤੇ ਜਾ ਪਹੁੰਚੇ। ਵਿਕਰੀ ਦੀ ਘਾਟ ’ਚ ਚਾਂਦੀ ਵੀ 5700 ਰੁਪਏ ਪ੍ਰਤੀ ਕਿਲੋ ਉਛਲ ਕੇ 72,500 ਰੁਪਏ ਹੋ ਗਈ। ਉਧਰ ਘਰੇਲੂ ਵਾਇਦਾ ਬਾਜ਼ਾਰ ’ਚ ਚਾਂਦੀ 2011 ਤੋਂ ਬਾਅਦ ਇਕ ਵਾਰ ਮੁੜ 70,000 ਰੁਪਏ ਪ੍ਰਤੀ ਕਿਲੋ ਦੇ ਮਨੋਵਿਗਿਆਨੀ ਪੱਧਰ ਤੋਂ ਉੱਪਰ ਤੱਕ ਉਛਲੀ ਅਤੇ ਸੋਨਾ 55,000 ਰੁਪਏ ਪ੍ਰਤੀ 10 ਗ੍ਰਾਮ ਦੇ ਕਰੀਬ ਪਹੁੰਚ ਗਿਆ ਹੈ। ਡਾਲਰ ਦੀ ਕਮਜ਼ੋਰੀ ਨਾਲ ਪੀਲੀ ਧਾਤ ’ਚ ਨਿਖਾਰ ਆਇਆ ਹੈ ਅਤੇ ਕੌਮਾਂਤਰੀ ਬਾਜ਼ਾਰ ’ਚ ਸੋਨੇ ਦਾ ਰੇਟ 2000 ਡਾਲਰ ਪ੍ਰਤੀ ਓਂਸ ਦੇ ਮਨੋਵਿਗਿਆਨੀ ਪੱਧਰ ਨੂੰ ਤੋੜਨ ਤੋਂ ਬਾਅਦ ਅੱਜ ਫਿਰ ਇਕ ਨਵੇਂ ਰਿਕਾਰਡ ’ਤੇ ਪਹੁੰਚ ਗਿਆ। ਕਮੋਡਿਟੀ ਮਾਹਰ ਦੱਸਦੇ ਹਨ ਕਿ ਕੋਰੋਨਾ ਕਾਲ ’ਚ ਮਹਿੰਗੀਆਂ ਧਾਤਾਂ ’ਚ ਵਧੀ ਨਿਵੇਸ਼ ਮੰਗ ਨਾਲ ਸੋਨਾ ਭਾਰਤੀ ਅਤੇ ਕੌਮਾਂਤਰੀ ਬਾਜ਼ਾਰ ’ਚ ਲਗਾਤਾਰ ਨਵੇਂ ਸਿਖਰ ਨੂੰ ਛੂਹ ਰਿਹਾ ਹੈ ਅਤੇ ਚਾਂਦੀ ’ਚ ਵੀ ਜਬਰਦਸਤ ਤੇਜ਼ੀ ਦੇਖੀ ਜਾ ਰਹੀ ਹੈ।

ਇਹ ਵੀ ਪੜ੍ਹੋ: ਚੀਨ 'ਚ ਇਕ ਹੋਰ ਵਾਇਰਸ ਨੇ ਦਿੱਤੀ ਦਸਤਕ, ਹੁਣ ਤੱਕ 7 ਲੋਕਾਂ ਦੀ ਮੌਤ

ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) ’ਤੇ ਚਾਂਦੀ ਸਤੰਬਰ ਐਕਸਪਾਇਰੀ ਕਾਂਟ੍ਰੈਕਟ ’ਚ ਬੁੱਧਵਾਰ ਸਵੇਰੇ 11.41 ਵਜੇ ਪਿਛਲੇ ਸੈਸ਼ਨ ਤੋਂ 487 ਰੁਪਏ ਯਾਨੀ 0.70 ਫੀਸਦੀ ਦੀ ਤੇਜ਼ੀ ਨਾਲ 70,284 ਰੁਪਏ ਪ੍ਰਤੀ ਕਿਲੋ ’ਤੇ ਕਾਰੋਬਾਰ ਚੱਲ ਰਿਹਾ ਸੀ ਜਦੋਂ ਕਿ ਇਸ ਤੋਂ ਪਹਿਲਾਂ ਕਾਰੋਬਾਰ ਦੌਰਾਨ ਚਾਂਦੀ ਦਾ ਰੇਟ 70,448 ਰੁਪਏ ਪ੍ਰਤੀ ਕਿਲੋ ਤੱਕ ਉਛਲਿਆ। ਇਸ ਤੋਂ ਪਹਿਲਾਂ 25 ਅਪ੍ਰੈਲ 2011 ਨੂੰ ਐੱਮ. ਸੀ. ਐਕਸ. ’ਤੇ ਚਾਂਦੀ ਦਾ ਰੇਟ 76,600 ਰੁਪਏ ਪ੍ਰਤੀ ਕਿਲੋ ਤੱਕ ਚਲਾ ਗਿਆ ਸੀ। ਉਥੇ ਹੀ ਐੱਮ. ਸੀ. ਐਕਸ ’ਤੇ ਸੋਨੇ ਦੇ ਅਕਤੂਬਰ ਵਾਇਦਾ ਕਾਂਟ੍ਰੈਕਟ ’ਚ 364 ਰੁਪਏ ਯਾਨੀ 0.67 ਫੀਸਦੀ ਦੀ ਤੇਜ਼ੀ ਨਾਲ 54,915 ਰੁਪਏ ਪ੍ਰਤੀ 10 ਗ੍ਰਾਮ ’ਤੇ ਕਾਰੋਬਾਰ ਚੱਲ ਰਿਹਾ ਸੀ ਜਦੋਂ ਕਿ ਇਸ ਤੋਂ ਪਹਿਲਾਂ ਕਾਰੋਬਾਰ ਦੌਰਾਨ ਸੋਨੇ ਦਾ ਰੇਟ 54,950 ਰੁਪਏ ਪ੍ਰਤੀ 10 ਗ੍ਰਾਮ ਤੱਕ ਉਛਲਿਆ, ਜੋ ਕਿ ਹੁਣ ਤੱਕ ਦਾ ਰਿਕਾਰਡ ਪੱਧਰ ਹੈ।

ਇਹ ਵੀ ਪੜ੍ਹੋ: RBI ਦਾ ਆਮ ਆਦਮੀ ਨੂੰ ਤੋਹਫ਼ਾ, ਹੁਣ ਸੋਨੇ ਦੇ ਗਹਿਣਿਆਂ 'ਤੇ ਮਿਲੇਗਾ ਜ਼ਿਆਦਾ ਲੋਨ, ਬਦਲਿਆ ਇਹ ਨਿਯਮ

ਤੇਜ਼ੀ ਦਾ ਰੁਖ ਅੱਗੇ ਵੀ ਬਣਿਆ ਰਹਿ ਸਕਦਾ ਹੈ : ਗੁਪਤਾ

ਏਂਜੇਲ ਬ੍ਰੋਕਿੰਗ ਦੇ ਡਿਪਟੀ ਵਾਈਸ ਪ੍ਰੈਜ਼ੀਡੈਂਟ ਅਨੁਜ ਗੁਪਤਾ ਨੇ ਕਿਹਾ ਕਿ ਸੋਨੇ ਅਤੇ ਚਾਂਦੀ ’ਚ ਤੇਜ਼ੀ ਦਾ ਰੁਖ ਅੱਗੇ ਵੀ ਬਣਿਆ ਰਹਿ ਸਕਦਾ ਹੈ। ਕੇਡੀਆ ਐਡਵਾਇਜ਼ਰੀ ਦੇ ਡਾਇਰੈਕਟਰ ਅਜੇ ਕੇਡੀਆ ਨੇ ਕਿਹਾ ਕਿ ਚਾਂਦੀ ’ਚ ਨਿਵੇਸ਼ ਮੰਗ ਜਬਰਦਸਤ ਹੈ ਕਿਉਂਕਿ ਇਹ ਇਕ ਉਦਯੋਗਿਕ ਧਾਤ ਹੈ ਅਤੇ ਮੌਜੂਦਾ ਦੌਰ ’ਚ ਜਿਵੇਂ-ਜਿਵੇਂ ਉਦਯੋਗਿਕ ਸਰਗਰਮੀਆਂ ਵਧਣਗੀਆਂ, ਚਾਂਦੀ ਦੀ ਮੰਗ ਤੇਜ਼ ਹੋਵੇਗੀ। ਇੰਡੀਆ ਬੁਲੀਅਨ ਐਂਡ ਜਿਊਲਰਸ ਐਸੋਸੀਏਸ਼ਨ ਦੇ ਨੈਸ਼ਨਲ ਸੈਕਟਰੀ ਸੁਰਿੰਦਰ ਮਹਿਤਾ ਨੇ ਦੱਸਿਆ ਕਿ ਹਾਜਿਰ ’ਚ ਬੀਤੇ ਸੈਸ਼ਨ ’ਚ ਚਾਂਦੀ ਦਾ ਰੇਟ 69,999 ਰੁਪਏ ਪ੍ਰਤੀ ਕਿਲੋ ਤੱਕ ਉਛਲਿਆ ਸੀ ਅਤੇ ਅੱਗੇ ਕੌਮਾਂਤਰੀ ਘਰੇਲੂ ਵਾਇਦਾ ਬਾਜ਼ਾਰ ’ਚ ਜਾਰੀ ਤੇਜ਼ੀ ਨੂੰ ਦੇਖਦੇ ਹੋਏ ਅੱਗੇ ਚਾਂਦੀ ’ਚ ਹੋਰ ਉਛਾਲ ਆ ਸਕਦਾ ਹੈ।

ਇਹ ਵੀ ਪੜ੍ਹੋ: ਹੁਣ ਇਸ ਕੰਪਨੀ ਨੇ ਭਾਰਤੀ ਬਾਜ਼ਾਰ 'ਚ ਉਤਾਰੀ ਕੋਰੋਨਾ ਦੀ ਦਵਾਈ 'ਕੋਵਿਹਾਲਟ', ਜਾਣੋ ਇਕ ਗੋਲੀ ਦੀ ਕੀਮਤ


cherry

Content Editor

Related News