ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਉਛਾਲ ਜਾਰੀ, ਜਾਣੋ ਅੱਜ ਕੀ ਭਾਅ ਵਿਕ ਰਿਹੈ ਸੋਨਾ

Tuesday, Aug 04, 2020 - 05:33 PM (IST)

ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਉਛਾਲ ਜਾਰੀ, ਜਾਣੋ ਅੱਜ ਕੀ ਭਾਅ ਵਿਕ ਰਿਹੈ ਸੋਨਾ

ਨਵੀਂ ਦਿੱਲੀ : ਭਾਰਤੀ ਬਾਜ਼ਾਰਾਂ ਵਿਚ ਸੋਨੇ ਦਾ ਰਿਕਾਰਡ ਤੋੜ ਪ੍ਰਦਰਸ਼ਨ ਅੱਜ ਵੀ ਜਾਰੀ ਹੈ। ਐੱਮ.ਸੀ.ਐੱਕਸ. 'ਤੇ ਅਕਤੂਬਰ ਦਾ ਸੋਨਾ ਵਾਇਦਾ 0.2 ਫ਼ੀਸਦੀ 'ਤੇ 53,865 ਰੁਪਏ ਪ੍ਰਤੀ 10 ਗ੍ਰਾਮ 'ਤੇ ਸੀ। ਚਾਂਦੀ ਦੀ ਗੱਲ ਕਰੀਏ ਤਾਂ ਐੱਮ.ਸੀ.ਐੱਕਸ. 'ਤੇ ਚਾਂਦੀ ਵਾਇਦਾ ਵੀ 0.18 ਫ਼ੀਸਦੀ ਵੱਧ ਕੇ 65,865 ਰੁਪਏ ਪ੍ਰਤੀ ਕਿੱਲੋਗ੍ਰਾਮ 'ਤੇ ਪਹੁੰਚ ਗਈ। ਪਿਛਲੇ ਸੈਸ਼ਨ ਵਿਚ ਸੋਨੇ ਦੀਆਂ ਕੀਮਤਾਂ 0.5 ਫ਼ੀਸਦੀ ਯਾਨੀ 267 ਰੁਪਏ ਪ੍ਰਤੀ 10 ਗ੍ਰਾਮ ਵਧੀ ਸੀ, ਜਦੋਂ ਕਿ ਚਾਂਦੀ 1.2 ਫ਼ੀਸਦੀ ਯਾਨੀ 800 ਰੁਪਏ ਪ੍ਰਤੀ ਕਿੱਲੋਗ੍ਰਾਮ ਵਧੀ ਸੀ। ਪਿਛਲੇ ਸੈਸ਼ਨ ਵਿਚ ਸੋਨਾ 53,845 ਰੁਪਏ ਪ੍ਰਤੀ 10 ਗ੍ਰਾਮ ਦੇ ਉੱਚ ਪੱਧਰ 'ਤੇ ਪਹੁੰਚ ਗਿਆ ਸੀ।

ਇਹ ਵੀ ਪੜ੍ਹੋ: WHO ਨੇ ਦਿੱਤੀ ਨਵੀਂ ਚਿਤਾਵਨੀ, ਹੋ ਸਕਦਾ ਹੈ ਕਦੇ ਨਾ ਮਿਲੇ ਕੋਰੋਨਾ ਦਾ ਹੱਲ

ਗਲੋਬਲ ਬਾਜ਼ਾਰਾਂ ਵਿਚ ਹਾਜ਼ਿਰ ਸੋਨਾ 1,976.36 ਡਾਲਰ ਪ੍ਰਤੀ ਓਂਸ 'ਤੇ ਸਥਿਰ ਰਿਹਾ। ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨਾਲ ਗਲੋਬਲ ਅਰਥ ਵਿਵਸਥਾ 'ਤੇ ਪ੍ਰਭਾਵ ਨੂੰ ਲੈ ਕੇ ਚਿੰਤਾਵਾਂ ਨਾਲ ਅਮਰੀਕੀ ਡਾਲਰ 'ਤੇ ਦਬਾਅ ਪਿਆ ਹੈ। ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਇਕ ਚਿਤਾਵਨੀ ਜਾਰੀ ਕੀਤੀ ਹੈ, ਜਿਸ ਵਿਚ ਸੰਗਠਨ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਸ਼ਾਇਦ ਲੰਬੇ ਸਮੇਂ ਲਈ ਰਹਿ ਸਕਦਾ ਹੈ। ਡਬਲਯੂ.ਐੱਚ.ਓ. ਨੇ ਕੋਵਿਡ-19 ਦੇ 6 ਮਹੀਨੇ ਦੇ ਮੁਲਾਂਕਣ 'ਤੇ ਐਮਰਜੈਂਸੀ ਕਮੇਟੀ ਨਾਲ ਮੁਲਾਕਾਤ ਦੇ ਬਾਅਦ ਅਜਿਹਾ ਕਿਹਾ।

ਇਹ ਵੀ ਪੜ੍ਹੋ: ਟਰੰਪ ਨੇ H-1ਬੀ ਵੀਜ਼ਾ ਧਾਰਕਾਂ ਨੂੰ ਦਿੱਤਾ ਵੱਡਾ ਝਟਕਾ, ਵੱਡੀ ਗਿਣਤੀ 'ਚ ਭਾਰਤੀ ਹੋਣਗੇ ਪ੍ਰਭਾਵਿਤ

ਜਿਓਜਿਤ ਫਾਈਨੈਂਸ਼ੀਅਲ ਸਰਵੀਸਜ ਦੇ ਇਕ ਨੋਟ ਵਿਚ ਕਿਹਾ ਗਿਆ ਕਿ ਡਾਲਰ ਦੀ ਰਿਕਵਰੀ ਨਾਲ ਕੀਮਤੀ ਧਾਤਾਂ ਦੀ ਕੀਮਤ ਵਿਚ ਮਾਮੂਲੀ ਕਮੀ ਵੇਖੀ ਗਈ। ਹਾਲਾਂਕਿ ਵਾਇਰਸ ਕਾਰਨ ਆਰਥਿਕ ਵਾਧੇ ਦੀ ਚਿੰਤਾ ਜਾਰੀ ਹੈ।

ਇਹ ਵੀ ਪੜ੍ਹੋ: ਹੁਣ ਇਸ ਕੰਪਨੀ ਨੇ ਭਾਰਤ 'ਚ ਲਾਂਚ ਕੀਤੀ ਕੋਰੋਨਾ ਦੀ ਦਵਾਈ 'JUBI-R', ਇੰਨੀ ਹੋਵੇਗੀ ਇਕ ਸ਼ੀਸ਼ੀ ਦੀ ਕੀਮਤ


author

cherry

Content Editor

Related News