ਮੂਧੇ ਮੂੰਹ ਡਿੱਗੇ ਸੋਨਾ-ਚਾਂਦੀ ਦੇ ਭਾਅ! Budget ਤੋਂ ਪਹਿਲਾਂ 85 ਹਜ਼ਾਰ ਰੁਪਏ ਘੱਟ ਗਿਆ ਰੇਟ

Friday, Jan 30, 2026 - 06:38 PM (IST)

ਮੂਧੇ ਮੂੰਹ ਡਿੱਗੇ ਸੋਨਾ-ਚਾਂਦੀ ਦੇ ਭਾਅ! Budget ਤੋਂ ਪਹਿਲਾਂ 85 ਹਜ਼ਾਰ ਰੁਪਏ ਘੱਟ ਗਿਆ ਰੇਟ

ਨਵੀਂ ਦਿੱਲੀ- ਸ਼ੁੱਕਰਵਾਰ 30 ਜਨਵਰੀ 2026 ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਮਹਿਜ਼ 24 ਘੰਟਿਆਂ ਦੇ ਅੰਦਰ ਚਾਂਦੀ ਦੀ ਕੀਮਤ ਵਿੱਚ 85,000 ਰੁਪਏ ਅਤੇ ਸੋਨੇ ਦੀ ਕੀਮਤ ਵਿੱਚ 25,500 ਰੁਪਏ ਦੀ ਵੱਡੀ ਗਿਰਾਵਟ ਆਈ ਹੈ। ਇਸ ਅਚਾਨਕ ਆਈ ਗਿਰਾਵਟ ਕਾਰਨ ਨਿਵੇਸ਼ਕਾਂ ਦਾ 'ਬੁਲਬੁਲਾ' ਫੁੱਟ ਗਿਆ ਹੈ, ਕਿਉਂਕਿ ਕੁਝ ਦਿਨਾਂ ਤੋਂ ਕੀਮਤਾਂ ਲਗਾਤਾਰ ਰਿਕਾਰਡ ਤੋੜ ਰਹੀਆਂ ਸਨ।

ਚਾਂਦੀ ਦੇ ਭਾਅ 'ਚ ਰਿਕਾਰਡ ਗਿਰਾਵਟ 

ਵੀਰਵਾਰ ਸ਼ਾਮ ਨੂੰ ਚਾਂਦੀ ਦੀ ਕੀਮਤ 4,20,048 ਰੁਪਏ ਪ੍ਰਤੀ ਕਿਲੋ ਦੇ ਆਪਣੇ ਆਲ-ਟਾਈਮ ਹਾਈਪੱਧਰ 'ਤੇ ਪਹੁੰਚ ਗਈ ਸੀ। ਪਰ ਸ਼ੁੱਕਰਵਾਰ ਦੁਪਹਿਰ 3:30 ਵਜੇ ਤੱਕ MCX 'ਤੇ ਮਾਰਚ ਵਾਇਦਾ ਲਈ ਚਾਂਦੀ ਦੀ ਕੀਮਤ ਲਗਭਗ 65,000 ਰੁਪਏ ਡਿੱਗ ਕੇ 3,35,001 ਰੁਪਏ 'ਤੇ ਆ ਗਈ। ਇਸ ਤਰ੍ਹਾਂ 24 ਘੰਟਿਆਂ ਵਿੱਚ ਚਾਂਦੀ ਦੇ ਭਾਅ ਵਿੱਚ ਕੁੱਲ 85,000 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ।

ਇਹ ਵੀ ਪੜ੍ਹੋ- ਕਾਰ ਲੋਨ ਲੈਣ ਤੋਂ ਪਹਿਲਾਂ ਧਿਆਨ ਰੱਖੋ ਇਹ ਜ਼ਰੂਰੀ ਗੱਲਾਂ ਨਹੀਂ ਤਾਂ ਮਹਿੰਗੀ ਪੈ ਸਕਦੀ ਹੈ ਤੁਹਾਡੀ ਖੁਸ਼ੀ

ਸੋਨਾ ਵੀ ਹੋਇਆ ਧੜੰਮ 

ਸੋਨੇ ਦੀਆਂ ਕੀਮਤਾਂ ਵਿੱਚ ਵੀ ਭਾਰੀ ਕਮੀ ਆਈ ਹੈ। ਵੀਰਵਾਰ 29 ਜਨਵਰੀ ਨੂੰ ਸੋਨਾ 1,93,096 ਰੁਪਏ ਦੇ ਰਿਕਾਰਡ ਪੱਧਰ 'ਤੇ ਸੀ ਪਰ ਸ਼ੁੱਕਰਵਾਰ ਨੂੰ ਇਹ ਲਗਭਗ 25,500 ਰੁਪਏ ਟੁੱਟ ਕੇ 1,67,406 ਰੁਪਏ 'ਤੇ ਆ ਗਿਆ।

ਕਿਉਂ ਡਿੱਗੇ ਸਨਾ-ਚਾਂਦੀ ਦੇ ਭਾਅ

ਮੁਨਾਫਾਵਸੂਲੀ : ਪਿਛਲੇ ਕਈ ਦਿਨਾਂ ਤੋਂ ਕੀਮਤਾਂ ਤੇਜ਼ੀ ਨਾਲ ਵਧ ਰਹੀਆਂ ਸਨ, ਜਿਸ ਕਾਰਨ ਨਿਵੇਸ਼ਕਾਂ ਨੇ ਆਪਣਾ ਮੁਨਾਫਾ ਬਚਾਉਣ ਲਈ ਵੱਡੇ ਪੱਧਰ 'ਤੇ ਬਿਕਵਾਲੀ ਕੀਤੀ।
ਅਮਰੀਕੀ ਡਾਲਰ ਦੀ ਮਜ਼ਬੂਤੀ : ਡੋਨਾਲਡ ਟਰੰਪ ਵੱਲੋਂ ਫੈਡਰਲ ਰਿਜ਼ਰਵ ਬੈਂਕ ਦੇ ਚੇਅਰਮੈਨ ਜੇਰੋਮ ਪਾਵੇਲ ਨੂੰ ਬਦਲਣ ਦੀ ਇੱਛਾ ਜ਼ਾਹਰ ਕਰਨ ਨਾਲ ਡਾਲਰ ਮਜ਼ਬੂਤ ਹੋਇਆ, ਜਿਸ ਕਾਰਨ ਸੋਨੇ-ਚਾਂਦੀ ਦੇ ਭਾਅ ਹੇਠਾਂ ਆ ਗਏ।
ਵਿਸ਼ਵ ਪੱਧਰੀ ਕਾਰਨ : ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤਾਂ ਡਿੱਗਣ ਅਤੇ ਕੁਝ ਵਿਸ਼ਵਵਿਆਪੀ ਤਣਾਅ ਘੱਟ ਹੋਣ ਕਾਰਨ ਭਾਰਤੀ ਬਾਜ਼ਾਰ 'ਤੇ ਵੀ ਇਸਦਾ ਅਸਰ ਪਿਆ।
ਸ਼ਾਰਟ ਸੇਲਰਸ : ਬਾਜ਼ਾਰ ਵਿੱਚ ਬਿਕਵਾਲੀ ਹਾਵੀ ਹੁੰਦੇ ਹੀ ਸ਼ਾਰਟ ਸੇਲਰਾਂ ਦੀ ਐਂਟਰੀ ਹੋ ਗਈ, ਜਿਸ ਨੇ ਗਿਰਾਵਟ ਨੂੰ ਹੋਰ ਤੇਜ਼ ਕਰ ਦਿੱਤਾ।

ਇਹ ਵੀ ਪੜ੍ਹੋ- kia ਦੀਆਂ ਇਨ੍ਹਾਂ ਗੱਡੀਆਂ 'ਤੇ ਮਿਲ ਰਿਹੈ ਬੰਪਰ ਡਿਸਕਾਊਂਟ

ਈ.ਟੀ.ਐਫ ਨਿਵੇਸ਼ਕਾਂ ਨੂੰ ਲੱਗਾ ਵੱਡਾ ਝਟਕਾ 

ਕੀਮਤਾਂ ਡਿੱਗਣ ਕਾਰਨ ਸਿਲਵਰ ਅਤੇ ਗੋਲਡ ਈ.ਟੀ.ਐਫ ਦੇ ਭਾਅ 20 ਫੀਸਦੀ ਤੱਕ ਟੁੱਟ ਗਏ ਹਨ। ICICI ਸਿਲਵਰ ETF ਵਿੱਚ 20.14 ਫੀਸਦੀ, ਨਿਪੋਨ ਇੰਡੀਆ ਸਿਲਵਰ ETF ਵਿੱਚ 18.59 ਫੀਸਦੀ ਅਤੇ ਟਾਟਾ ਗੋਲਡ ETF ਵਿੱਚ 9.16 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਸਰੋਤਾਂ ਵਿੱਚ ਇਹ ਸਲਾਹ ਵੀ ਦਿੱਤੀ ਗਈ ਹੈ ਕਿ ਕਿਸੇ ਵੀ ਅਜਿਹੇ ਨਿਵੇਸ਼ ਤੋਂ ਪਹਿਲਾਂ ਵਿੱਤੀ ਸਲਾਹਕਾਰ ਦੀ ਮਦਦ ਜ਼ਰੂਰ ਲਈ ਜਾਵੇ।

ਇਹ ਵੀ ਪੜ੍ਹੋ- 13 ਸਾਲ ਪੁਰਾਣੇ iPhone ਯੂਜ਼ਰਜ਼ ਲਈ ਖੁਸ਼ਖਬਰੀ, Apple ਨੇ ਦਿੱਤਾ ਵੱਡਾ ਤੋਹਫ਼ਾ!


author

Rakesh

Content Editor

Related News