ਸੋਨਾ-ਚਾਂਦੀ ਹੋਇਆ ਸਸਤਾ, 66 ਹਜ਼ਾਰ ਰੁਪਏ ਤੋਂ ਹੇਠਾਂ ਡਿੱਗਿਆ ਸੋਨੇ ਦਾ ਰੇਟ, ਚਾਂਦੀ ਵੀ ਹੋਈ ਫਿੱਕੀ

Monday, Mar 11, 2024 - 02:51 PM (IST)

ਸੋਨਾ-ਚਾਂਦੀ ਹੋਇਆ ਸਸਤਾ, 66 ਹਜ਼ਾਰ ਰੁਪਏ ਤੋਂ ਹੇਠਾਂ ਡਿੱਗਿਆ ਸੋਨੇ ਦਾ ਰੇਟ, ਚਾਂਦੀ ਵੀ ਹੋਈ ਫਿੱਕੀ

ਬਿਜ਼ਨੈੱਸ ਡੈਸਕ : ਇਸ ਹਫ਼ਤੇ ਸੋਨੇ ਦੇ ਵਾਇਦਾ ਭਾਅ ਦੀ ਸ਼ੁਰੂਆਤ ਪਿਛਲੀ ਬੰਦ ਕੀਮਤ 'ਤੇ ਹੀ ਸ਼ੁਰੂ ਹੋਈ ਪਰ ਬਾਅਦ 'ਚ ਇਸ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ। ਚਾਂਦੀ ਦਾ ਵਾਇਦਾ ਭਾਅ ਗਿਰਾਵਟ ਨਾਲ ਖੁੱਲ੍ਹਿਆ। ਕੌਮਾਂਤਰੀ ਬਾਜ਼ਾਰ 'ਚ ਤੇਜ਼ ਸ਼ੁਰੂਆਤ ਤੋਂ ਬਾਅਦ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਨਰਮੀ ਆਈ ਹੈ।

ਇਹ ਵੀ ਪੜ੍ਹੋ - ਲੋਕਾਂ ਲਈ ਚੰਗੀ ਖ਼ਬਰ : ਸਸਤੀਆਂ ਹੋਣਗੀਆਂ ਸਵਿਸ ਘੜੀਆਂ ਤੇ ਚਾਕਲੇਟ, ਜਾਣੋ ਵਜ੍ਹਾ

ਸੋਨੇ ਦੇ ਵਾਇਦਾ ਭਾਅ ਹੋਏ ਸੁਸਤ
ਸੋਨੇ ਦੀ ਫਿਊਚਰ ਕੀਮਤ ਵਿੱਚ ਅੱਜ ਸੁਸਤੀ ਵਿਖਾਈ ਦਿੱਤੀ। ਮਲਟੀ ਕਮੋਡਿਟੀ ਐਕਸਚੇਂਜ (MCX)'ਤੇ ਸੋਨੇ ਦਾ ਬੈਂਚਮਾਰਕ ਅਪ੍ਰੈਲ ਕੰਟਰੈਕਟ 66,023 ਰੁਪਏ ਦੇ ਭਾਅ 'ਤੇ ਖੁੱਲ੍ਹਿਆ। ਪਿਛਲੀ ਬੰਦ ਕੀਮਤ ਵੀ ਇਹੀ ਸੀ। ਹਾਲਾਂਕਿ, ਖ਼ਬਰ ਲਿਖੇ ਜਾਣ ਦੇ ਸਮੇਂ, ਇਹ ਕੰਟਰੈਕਟ 53 ਰੁਪਏ ਦੀ ਗਿਰਾਵਟ ਨਾਲ 65,970 ਰੁਪਏ ਦੀ ਕੀਮਤ 'ਤੇ ਵਪਾਰ ਕਰ ਰਿਹਾ ਸੀ। ਇਸ ਸਮੇਂ ਇਹ ਦਿਨ ਦੇ ਉੱਚੇ ਪੱਧਰ 66,044 ਰੁਪਏ ਅਤੇ ਦਿਨ ਦੇ ਹੇਠਲੇ ਪੱਧਰ 65,938 ਰੁਪਏ 'ਤੇ ਪਹੁੰਚ ਗਿਆ। ਸੋਨੇ ਦੀ ਫਿਊਚਰਜ਼ ਕੀਮਤ 66,356 ਰੁਪਏ ਪ੍ਰਤੀ 10 ਗ੍ਰਾਮ 'ਤੇ ਇਸ ਮਹੀਨੇ ਦੇ ਸਭ ਤੋਂ ਉੱਚੇ ਪੱਧਰ ਨੂੰ ਛੂਹ ਗਈ।

ਇਹ ਵੀ ਪੜ੍ਹੋ -ਅਹਿਮ ਖ਼ਬਰ : ਇਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਤਨਖ਼ਾਹ 'ਚ ਵਾਧਾ ਕਰ ਰਹੀ ਮੋਦੀ ਸਰਕਾਰ

ਚਾਂਦੀ ਚਮਕ ਵੀ ਹੋਈ ਫਿੱਕੀ
MCX 'ਤੇ ਚਾਂਦੀ ਦਾ ਬੈਂਚਮਾਰਕ ਮਈ ਕਰਾਰ ਅੱਜ 81 ਰੁਪਏ ਦੀ ਗਿਰਾਵਟ ਨਾਲ 74,181 ਰੁਪਏ ਦੇ ਭਾਅ 'ਤੇ ਖੁੱਲ੍ਹਿਆ। ਖ਼ਬਰ ਲਿਖੇ ਜਾਣ ਦੇ ਸਮੇਂ ਇਹ ਕੰਟਰੈਕਟ 101 ਰੁਪਏ ਦੀ ਗਿਰਾਵਟ ਨਾਲ 74,210 ਰੁਪਏ ਦੇ ਭਾਅ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਸਮੇਂ ਇਹ ਦਿਨ ਦੇ ਉੱਚੇ ਪੱਧਰ 74,161 ਰੁਪਏ ਦੇ ਭਾਅ ਅਤੇ ਦਿਨ ਦੇ ਹੇਠਲੇ ਪੱਧਰ 74,112 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ 'ਤੇ ਪਹੁੰਚ ਗਿਆ। ਪਿਛਲੇ ਸਾਲ ਦਸੰਬਰ ਮਹੀਨੇ ਚਾਂਦੀ ਦੀ ਕੀਮਤ 78,549 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ 'ਤੇ ਪਹੁੰਚ ਗਈ ਸੀ।

ਇਹ ਵੀ ਪੜ੍ਹੋ - ਟਰੇਨਾਂ 'ਚ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ, ਸਸਤੀਆਂ ਹੋਈਆਂ ਟਿਕਟਾਂ

ਕੌਮਾਂਤਰੀ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ
ਕੌਮਾਂਤਰੀ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਵਾਇਦਾ ਕੀਮਤਾਂ ਦੀ ਸ਼ੁਰੂਆਤ ਤੇਜ਼ੀ ਨਾਲ ਹੋਈ ਪਰ ਬਾਅਦ 'ਚ ਇਨ੍ਹਾਂ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ। ਕਾਮੈਕਸ 'ਤੇ ਸੋਨਾ 2,187.60 ਡਾਲਰ ਪ੍ਰਤੀ ਔਂਸ ਦੇ ਭਾਅ 'ਤੇ ਖੁੱਲ੍ਹਿਆ। ਪਿਛਲੀ ਬੰਦ ਕੀਮਤ 2,185.50 ਡਾਲਰ ਸੀ। ਖ਼ਬਰ ਲਿਖੇ ਜਾਣ ਦੇ ਸਮੇਂ ਇਹ 1.80 ਡਾਲਰ ਦੀ ਗਿਰਾਵਟ ਨਾਲ 2,183.70 ਡਾਲਰ ਪ੍ਰਤੀ ਔਂਸ ਦੇ ਭਾਅ 'ਤੇ ਕਾਰੋਬਾਰ ਕਰ ਰਿਹਾ ਸੀ।

ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News