ਸੋਨਾ 100 ਰੁਪਏ ਚਮਕਿਆ, ਚਾਂਦੀ 450 ਰੁਪਏ ਮਜ਼ਬੂਤ

01/17/2020 3:08:19 PM

ਨਵੀਂ ਦਿੱਲੀ—ਸੰਸਾਰਕ ਪੱਧਰ 'ਤੇ ਸੋਨੇ-ਚਾਂਦੀ 'ਚ ਰਹੀ ਤੇਜ਼ੀ ਦੇ ਦਮ 'ਤੇ ਦਿੱਲੀ ਸਰਾਫਾ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਇਨ੍ਹਾਂ ਦੇ ਭਾਅ ਲਗਾਤਾਰ ਤੀਜੇ ਦਿਨ ਵਧਦੇ ਹੋਏ ਕਰੀਬ ਇਕ ਹਫਤੇ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਏ ਹਨ। ਸਥਾਨਕ ਬਾਜ਼ਾਰ 'ਚ ਸੋਨਾ 100 ਰੁਪਏ ਦੀ ਮਜ਼ਬੂਤੀ ਦੇ ਨਾਲ 41,120 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਿਆ ਹੈ। ਚਾਂਦੀ ਦੀ ਕੀਮਤ 450 ਰੁਪਏ ਉਛਲ ਕੇ 47,900 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਇਹ ਦੋਹਾਂ ਦਾ 06 ਜਨਵਰੀ ਦੇ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਨਾ ਹਾਜ਼ਿਰ ਅੱਜ 3.45 ਡਾਲਰ ਦੇ ਵਾਧੇ 'ਚ 1,555.30 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਫਰਵਰੀ ਦਾ ਅਮਰੀਕੀ ਸੋਨਾ ਵਾਇਦਾ ਵੀ 4.4 ਡਾਲਰ ਦੇ ਵਾਧੇ 'ਚ 1,554.90 ਡਾਲਰ ਪ੍ਰਤੀ ਔਂਸ ਬੋਲਿਆ ਗਿਆ।
ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਘੱਟ ਭਾਅ 'ਤੇ ਵਧੀ ਲਿਵਾਲੀ ਨਾਲ ਸੋਨੇ ਦੇ ਬਾਅਦ ਇਸ ਦਾ ਆਕਰਸ਼ਣ ਘੱਟ ਹੋਇਆ ਹੈ ਅਤੇ ਇਸ 'ਚ ਨੇੜਲੇ ਭਵਿੱਖ 'ਚ ਜ਼ਿਆਦਾ ਮਜ਼ਬੂਤੀ ਦੀ ਉਮੀਦ ਨਹੀਂ ਹੈ। ਕੌਮਾਂਤਰੀ ਪੱਧਰ 'ਤੇ ਚਾਂਦੀ ਹਾਜ਼ਿਰ ਵੀ 0.12 ਡਾਲਰ ਚਮਕ ਕੇ 18.04 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ ਹੈ।


Aarti dhillon

Content Editor

Related News