ਸੋਨਾ 120 ਰੁਪਏ ਚਮਕਿਆ, ਤਿੰਨ ਮਹੀਨੇ ਦੇ ਸਭ ਤੋਂ ਉੱਚੇ ਪੱਧਰ ''ਤੇ

06/06/2019 3:17:51 PM

ਨਵੀਂ ਦਿੱਲੀ—ਵਿਦੇਸ਼ੀ ਬਾਜ਼ਾਰਾਂ 'ਚ ਦੋਵਾਂ ਕੀਮਤੀ ਧਾਤੂਆਂ ਦੀ ਚਮਕ ਵਧਣ ਨਾਲ ਵੀਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਵੀ ਤੇਜ਼ੀ ਰਹੀ ਅਤੇ ਸੋਨਾ 120 ਰੁਪਏ ਮਹਿੰਗਾ ਹੋ ਕੇ ਤਿੰਨ ਮਹੀਨੇ ਦੇ ਸਭ ਤੋਂ ਉੱਚੇ ਪੱਧਰ 33,490 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਅਤੇ ਚਾਂਦੀ 50 ਰੁਪਏ ਚਮਕ ਕੇ ਤਿੰਨ ਹਫਤੇ ਦੇ ਉੱਚ ਪੱਧਰ 37,900 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਪਹੁੰਚ ਗਈ। ਕੌਮਾਂਤਰੀ ਬਾਜ਼ਾਰ 'ਚ ਬੁੱਧਵਾਰ ਨੂੰ ਸੋਨਾ ਹਾਜ਼ਿਰ ਦੌਰਾਨ ਕਾਰੋਬਾਰ 'ਚ 1,343.86 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਗਿਆ ਸੀ ਜੋ ਫਰਵਰੀ ਦੇ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ। ਅੱਜ ਵੀ ਇਹ 4.40 ਡਾਲਰ ਦੇ ਵਾਧੇ 'ਚ 1,336.70 ਡਾਲਰ ਪ੍ਰਤੀ ਔਂਸ 'ਤੇ ਰਿਹਾ। ਅਗਸਤ ਦਾ ਅਮਰੀਕੀ ਸੋਨਾ ਵਾਇਦਾ 7.60 ਡਾਲਰ ਦੀ ਤੇਜ਼ੀ ਨਾਲ 1,341.20 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਵਪਾਰ ਯੁੱਧ ਦੀਆਂ ਚਿੰਤਾਵਾਂ ਅਤੇ ਅਮਰੀਕਾ 'ਚ ਇਸ ਮਹੀਨੇ ਨੀਤੀਗਤ ਵਿਆਜ ਦਰਾਂ 'ਚ ਕਟੌਤੀ ਦੀ ਉਮੀਦ ਨਾਲ ਪੀਲੀ ਧਾਤੂ ਨੂੰ ਬਲ ਮਿਲਿਆ ਹੈ। ਅਮਰੀਕੀ ਰੁਜ਼ਗਾਰ ਦੇ ਅੰਕੜੇ ਕਮਜ਼ੋਰ ਰਹੇ ਹਨ। ਇਸ ਨਾਲ ਵੀ ਸੋਨੇ 'ਚ ਤੇਜ਼ੀ ਰਹੀ। ਸੰਸਾਰਕ ਪੱਧਰ 'ਤੇ ਚਾਂਦੀ ਹਾਜ਼ਿਰ 0.13 ਡਾਲਰ ਚੜ੍ਹ ਕੇ 14.93 ਡਾਲਰ ਪ੍ਰਤੀ ਔਂਸ ਦੇ ਭਾਅ ਵਿਕੀ।


Aarti dhillon

Content Editor

Related News