ਸੋਨਾ 170 ਰੁਪਏ ਚਮਕਿਆ, ਚਾਂਦੀ ''ਚ 100 ਰੁਪਏ ਦਾ ਉਛਾਲ

Tuesday, Feb 18, 2020 - 03:27 PM (IST)

ਸੋਨਾ 170 ਰੁਪਏ ਚਮਕਿਆ, ਚਾਂਦੀ ''ਚ 100 ਰੁਪਏ ਦਾ ਉਛਾਲ

ਨਵੀਂ ਦਿੱਲੀ—ਕੌਮਾਂਤਰੀ ਪੱਧਰ 'ਤੇ ਕੀਮਤੀ ਧਾਤੂਆਂ 'ਚ ਰਹੀ ਤੇਜ਼ੀ ਦੇ ਬਲ 'ਤੇ ਦਿੱਲੀ ਸਰਾਫਾ ਬਾਜ਼ਾਰ 'ਚ ਮੰਗਲਵਾਰ ਨੂੰ ਸੋਨਾ 170 ਰੁਪਏ ਚਮਕ ਕੇ 42,450 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ ਹੈ ਅਤੇ ਚਾਂਦੀ 100 ਰੁਪਏ ਦੀ ਤੇਜ਼ੀ ਲੈ ਕੇ 48,000 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਨਾ ਹਾਜ਼ਿਰ ਅੱਜ 0.46 ਫੀਸਦੀ ਵਧ ਕੇ 4,588.02 ਡਾਲਰ ਪ੍ਰਤੀ ਔਂਸ ਦੇ ਭਾਅ ਵਿਕਿਆ। ਅਪ੍ਰੈਲ ਦਾ ਅਮਰੀਕੀ ਸੋਨਾ ਵਾਇਦਾ ਵੀ 0.27 ਫੀਸਦੀ ਚੜ੍ਹ ਕੇ 1,587.00 ਡਾਲਰ ਪ੍ਰ੍ਰਤੀ ਔਂਸ ਬੋਲਿਆ ਗਿਆ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ 0.69 ਫੀਸਦੀ ਚਮਕ ਕੇ 17.89 ਡਾਲਰ ਪ੍ਰਤੀ ਔਂਸ ਪਹੁੰਚ ਗਈ।


author

Aarti dhillon

Content Editor

Related News