ਸੋਨਾ 570 ਰੁਪਏ ਉਛਲਿਆ, ਚਾਂਦੀ ''ਚ 175 ਰੁਪਏ ਦੀ ਤੇਜ਼ੀ

01/11/2020 3:35:38 PM

ਨਵੀਂ ਦਿੱਲੀ—ਵਿਦੇਸ਼ਾਂ 'ਚ ਹਫਤਾਵਾਰ 'ਤੇ ਪੀਲੀ ਧਾਤੂ 'ਚ ਰਹੀ ਤੇਜ਼ੀ ਦੇ ਦੌਰਾਨ ਦਿੱਲੀ ਸਰਾਫਾ ਬਾਜ਼ਾਰ 'ਚ ਸ਼ਨੀਵਾਰ ਨੂੰ ਸੋਨਾ 570 ਰੁਪਏ ਚਮਕ ਕੇ 41,670 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਇਸ ਦੌਰਾਨ ਚਾਂਦੀ 175 ਰੁਪਏ ਚਮਕ ਕੇ 48,025 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।
ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਹਫਤਾਵਾਰ 'ਤੇ ਉੱਥੇ ਸੋਨਾ ਹਾਜ਼ਿਰ ਵਾਧਾ ਲੈ ਕੇ 1,562.04 ਡਾਲਰ ਪ੍ਰਤੀ ਔਂਸ 'ਤੇ ਰਿਹਾ। ਫਰਵਰੀ ਦਾ ਅਮਰੀਕੀ ਸੋਨਾ ਵਾਇਦਾ ਵੀ 7.10 ਡਾਲਰ ਦੀ ਤੇਜ਼ੀ ਲੈ ਕੇ 1,558.80 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਪੱਛਮੀ ਏਸ਼ੀਆ 'ਚ ਤਣਾਅ ਘੱਟ ਹੋਣ ਨਾਲ ਡਾਲਰ ਦੀ ਮਜ਼ਬੂਤੀ ਦੇ ਕਾਰਨ ਪੀਲੀ ਧਾਤੂ 'ਚ ਤੇਜ਼ੀ ਆਈ ਹੈ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ ਵਾਧਾ ਲੈ ਕੇ ਫਿਰ ਤੋਂ 18 ਡਾਲਰ ਦੇ ਪਾਰ 18.09 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ ਹੈ।


Aarti dhillon

Content Editor

Related News