ਸੋਨਾ 200 ਰੁਪਏ ਉਛਲ ਕੇ 38670 ਦੇ ਰਿਕਾਰਡ ਪੱਧਰ ''ਤੇ, ਚਾਂਦੀ ''ਚ 1725 ਰੁਪਏ ਦਾ ਉਛਾਲ

08/18/2019 4:35:44 PM

ਨਵੀਂ ਦਿੱਲੀ—ਵਿਦੇਸ਼ਾਂ ਦੀਆਂ ਉੱਚੀਆਂ ਕੀਮਤਾਂ ਦੇ ਸਮਾਚਾਰ, ਡਾਲਰ ਦੇ ਮੁਕਾਬਲੇ ਰੁਪਏ 'ਚ ਗਿਰਾਵਟ ਅਤੇ ਸ਼ੇਅਰ ਬਾਜ਼ਾਰਾਂ ਦੀ ਉਠਾਪਟਕ ਦੇ ਦੌਰਾਨ ਦਿੱਲੀ ਸਰਾਫਾ ਬਾਜ਼ਾਰ 'ਚ ਬੀਤੇ ਹਫਤੇ ਸੋਨਾ 200 ਰੁਪਏ ਦੇ ਉਛਾਲ ਨਾਲ 38670 ਰੁਪਏ ਪ੍ਰਤੀ ਦਸ ਗ੍ਰਾਮ ਰਿਕਾਰਡ ਪੱਧਰ 'ਤੇ ਪਹੁੰਚ ਗਿਆ। ਚਾਂਦੀ ਹਾਜ਼ਿਰ 1725 ਰੁਪਏ ਦੀ ਜ਼ੋਰਦਾਰ ਛਲਾਂਗ ਲਗਾ ਕੇ 45050 ਰੁਪਏ ਪ੍ਰਤੀ ਕਿਲੋ 'ਤੇ ਬੰਦ ਹੋਈ। ਬੀਤੇ ਹਫਤੇ ਦੇ ਪੰਜ ਕਾਰੋਬਾਰੀ ਦਿਨ ਦੇ ਦੌਰਾਨ ਸੋਨੇ 'ਚ ਉਠਾਪਟਕ ਨਜ਼ਰ ਆਈ।
ਵਿਦੇਸ਼ਾਂ 'ਚ ਸੋਨਾ ਹਫਤਾਵਾਰ ਦੌਰਾਨ ਛੇ ਸਾਲ ਦੇ ਅੰਤ ਦੇ ਉੱਚੇ ਪੱਧਰ 1526 ਡਾਲਰ ਪ੍ਰਤੀ ਟਰਾਏ ਓਂਸ 'ਤੇ ਪਹੁੰਚਿਆ ਅਤੇ ਹਫਤਾਵਾਰ ਕੁਝ ਨਰਮ ਪਿਆ। ਸਥਾਨਕ ਬਾਜ਼ਾਰ 'ਚ ਕੌਮਾਂਤਰੀ ਪੱਧਰ 'ਤੇ ਸੋਨੇ ਦੀਆਂ ਕੀਮਤਾਂ 'ਚ ਉਛਾਲ ਦਾ ਪੂਰਾ ਅਸਰ ਨਜ਼ਰ ਆਇਆ। ਅੰਤਰ ਬੈਂਕਿੰਗ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਡਾਲਰ ਦੇ ਮੁਕਾਬਲੇ ਰੁਪਏ 'ਚ ਆਈ ਰਿਕਾਰਡ ਗਿਰਾਵਟ ਨੇ ਵੀ ਸੋਨੇ ਦੀ ਮਜ਼ਬੂਤੀ ਪ੍ਰਧਾਨ ਕੀਤੀ। ਵਿਦੇਸ਼ਾਂ 'ਚ ਸੋਨਾ ਮਹਿੰਗਾ ਹੋਣ ਦੀ ਵਜ੍ਹਾ ਨਾਲ ਹਾਲਾਂਕਿ ਜੁਲਾਈ 'ਚ ਇਸ ਦਾ ਆਯਾਤ 42 ਫੀਸਦੀ ਘਟ ਕੇ ਕਰੀਬ ਡੇਢ ਅਰਬ ਡਾਲਰ ਦਾ ਰਹਿ ਗਿਆ। ਸ਼ੇਅਰ ਬਾਜ਼ਾਰਾਂ ਦੀ ਗਿਰਾਵਟ ਨਾਲ ਵੀ ਨਿਵੇਸ਼ਕਾਂ ਦਾ ਰੁਝਾਣ ਸੋਨੇ ਵਲੋਂ ਨਜ਼ਰ ਆਈ ਅਤੇ ਕੀਮਤਾਂ ਨੂੰ ਮਜ਼ਬੂਤੀ ਪ੍ਰਦਾਨ ਕੀਤੀ। 
ਸਥਾਨਕ ਬਾਜ਼ਾਰ 'ਚ ਹਫਤਾਵਾਰ ਦੇ ਕਾਰੋਬਾਰ ਦੀ ਸ਼ੁਰੂਆਤ 'ਚ ਸੋਨਾ 38470 ਰੁਪਏ 'ਤੇ 50 ਰੁਪਏ ਪ੍ਰਤੀ ਦਸ ਗ੍ਰਾਮ ਉੱਚਾ ਰਿਹਾ। ਪਰ ਅਗਲੇ ਦਿਨ ਇਹ ਤੇਜ਼ੀ ਬਰਕਰਾਰ ਨਹੀਂ ਰਹਿ ਪਾਈ ਅਤੇ ਕੀਮਤ 100 ਰੁਪਏ ਘਟ ਕੇ 38370 ਰੁਪਏ ਰਹਿ ਗਈ। ਬੁੱਧਵਾਰ ਨੂੰ ਸੋਨੇ ਨੇ 425 ਰੁਪਏ ਦੀ ਡੁੱਬਕੀ ਲਗਾਈ ਅਤੇ ਹਫਤਾਵਾਰ ਦੇ ਨਿਮਨ ਭਾਅ 37945 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਵਿਕਿਆ। 15 ਅਗਸਤ ਨੂੰ ਸੁਤੰਤਰਤਾ ਦਿਵਸ ਅਤੇ ਰੱਖੜੀ ਦੀ ਛੁੱਟੀ ਰਹਿਣ ਦੇ ਬਾਅਦ ਆਖਿਰੀ ਦੋ ਕਾਰੋਬਾਰੀ ਦਿਨਾਂ 'ਚ ਸੋਨੇ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਜ਼ੋਰਦਾਰ ਤੇਜ਼ੀ ਪਾਈ। ਸ਼ੁੱਕਰਵਾਰ ਨੂੰ 475 ਰੁਪਏ ਪ੍ਰਤੀ ਦਸ ਗ੍ਰਾਮ ਦੀ ਛਲਾਂਗ ਲਗਾ ਅਤੇ ਅੰਤਿਮ ਕਾਰੋਬਾਰੀ ਦਿਵਸ 'ਚ 250 ਰੁਪਏ ਉਛਲ ਕੇ ਹਫਤਾਵਾਰ ਕੁੱਲ 200 ਰੁਪਏ ਪ੍ਰਤੀ ਦੀ ਤੇਜ਼ੀ ਦੇ ਨਾਲ 38670 ਰੁਪਏ ਦਸ ਗ੍ਰਾਮ ਬੰਦ ਹੋਇਆ।


Aarti dhillon

Content Editor

Related News