1,280 ਰੁਪਏ ਮਹਿੰਗੀ ਹੋਈ ਚਾਂਦੀ, ਸੋਨੇ 'ਚ ਇੰਨਾ ਉਛਾਲ, ਵੇਖੋ ਮੁੱਲ

12/02/2020 4:00:50 PM

ਨਵੀਂ ਦਿੱਲੀ— ਵਿਦੇਸ਼ੀ ਬਾਜ਼ਾਰਾਂ 'ਚ ਤੇਜ਼ੀ ਦੇ ਰੁਖ਼ ਦੇ ਮੱਦੇਨਜ਼ਰ ਦਿੱਲੀ ਸਰਾਫਾ ਬਾਜ਼ਾਰ 'ਚ ਵੀ ਬੁੱਧਵਾਰ ਨੂੰ ਸੋਨੇ ਦੀ ਕੀਮਤ 675 ਰੁਪਏ ਚੜ੍ਹ ਗਈ। ਉੱਥੇ ਹੀ, ਚਾਂਦੀ ਵੀ 1,280 ਰੁਪਏ ਮਹਿੰਗੀ ਹੋ ਗਈ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ।

ਸੋਨੇ ਦੀ ਕੀਮਤ 675 ਰੁਪਏ ਵੱਧ ਕੇ 48,169 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ, ਜੋ ਪਿਛਲੇ ਕਾਰੋਬਾਰੀ ਸੈਸ਼ਨ 'ਚ 47,494 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਈ ਸੀ।

ਇਹ ਵੀ ਪੜ੍ਹੋ-  ਕਿਸਾਨਾਂ ਦੇ ਸਮਰਥਨ 'ਚ ਉਤਰ ਸਕਦੀ ਹੈ ਟਰੱਕ ਯੂਨੀਅਨ

ਚਾਂਦੀ 1,280 ਰੁਪਏ ਦੀ ਛਲਾਂਗ ਲਾ ਕੇ 62,469 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਪਿਛਲੇ ਕਾਰੋਬਾਰੀ ਸੈਸ਼ਨ 'ਚ ਚਾਂਦੀ 61,216 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ ਸੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, ''ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀ ਕੀਮਤ 1,800 ਡਾਲਰ ਪ੍ਰਤੀ ਔਂਸ ਤੋਂ ਉਪਰ ਨਿਕਲ ਗਈ, ਜਿਸ ਨਾਲ ਘਰੇਲੂ ਕੀਮਤਾਂ 'ਤੇ ਵੀ ਅਸਰ ਹੋਇਆ।'' ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀ ਕੀਮਤ ਤੇਜ਼ੀ ਨਾਲ 1,815 ਡਾਲਰ ਪ੍ਰਤੀ ਔਂਸ ਅਤੇ ਚਾਂਦੀ 23.80 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਸੀ।

ਇਹ ਵੀ ਪੜ੍ਹੋ-  ਸ਼ਿਰਡੀ ਲਈ ਨਾਨ-ਸਟਾਪ ਉਡਾਣਾਂ ਚਲਾਏਗੀ ਸਪਾਈਸ ਜੈੱਟ


Sanjeev

Content Editor

Related News