ਧਨਤੇਰਸ ''ਤੇ ਸੋਨੇ ਦੀ ਵਧੀ ਚਮਕ, ਚਾਂਦੀ ਵੀ ਹੋਈ ਮਹਿੰਗੀ

11/05/2018 3:50:46 PM

ਨਵੀਂ ਦਿੱਲੀ— ਸਰਾਫਾ ਬਾਜ਼ਾਰ 'ਚ ਸੋਮਵਾਰ ਨੂੰ ਧਨਤੇਰਸ 'ਤੇ ਸੋਨਾ ਮਹਿੰਗਾ ਰਿਹਾ। ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 40 ਰੁਪਏ ਮਹਿੰਗਾ ਹੋ ਕੇ 32,690 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਇਸ ਦੌਰਾਨ ਸਿੱਕਿਆਂ ਦੀ ਮੰਗ ਵਧਣ ਨਾਲ ਚਾਂਦੀ ਵੀ 10 ਰੁਪਏ ਦੀ ਹਲਕੀ ਤੇਜ਼ੀ ਨਾਲ 39,540 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। 

ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਦੇ ਕਮਜ਼ੋਰ ਪੈਣ ਕਾਰਨ ਵਿਦੇਸ਼ੀ ਬਾਜ਼ਾਰ 'ਚ ਸੋਨੇ ਨੂੰ ਬਲ ਮਿਲਿਆ। ਹਾਲਾਂਕਿ ਨਿਵੇਸ਼ਕਾਂ ਵੱਲੋਂ ਵਰਤੀ ਗਈ ਸਾਵਧਾਨੀ ਵਰਤਣ ਨਾਲ ਇਸ ਦੀ ਤੇਜ਼ੀ ਸੀਮਤ ਰਹੀ। ਲੰਡਨ ਦਾ ਸੋਨਾ ਹਾਜ਼ਰ ਅੱਜ 0.50 ਡਾਲਰ ਦੀ ਤੇਜ਼ੀ 'ਚ 1,232.90 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 1.40 ਡਾਲਰ ਦੀ ਤੇਜ਼ੀ 'ਚ 1,234.7 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਇਸ ਦੌਰਾਨ ਚਾਂਦੀ 0.01 ਡਾਲਰ ਦੀ ਤੇਜ਼ੀ 'ਚ 14.72 ਡਾਲਰ ਪ੍ਰਤੀ ਔਂਸ ਬੋਲੀ ਗਈ। ਬਾਜ਼ਾਰ ਵਿਸ਼ਲੇਸ਼ਕਾਂ ਮੁਤਾਬਕ ਧਨਤੇਰਸ ਦੇ ਮੌਕੇ 'ਤੇ ਸੋਨੇ ਅਤੇ ਚਾਂਦੀ ਦੀ ਖਰੀਦ ਸ਼ੁੱਭ ਮੰਨੀ ਜਾਂਦੀ ਹੈ ਪਰ ਇਸ ਵਾਰ ਬਾਜ਼ਾਰ 'ਚ ਵਿਕਰੀ ਆਮ ਹੈ। ਖਰੀਦਦਾਰ ਜ਼ਿਆਦਾਤਰ ਸੋਨੇ ਅਤੇ ਚਾਂਦੀ ਦੇ ਸਿੱਕਿਆਂ 'ਚ ਦਿਲਚਸਪੀ ਦਿਖਾ ਰਹੇ ਹਨ।


Related News